Mon. May 20th, 2019

ਲੋਕਤੰਤਰ ਅਤੇ ਜਮਹੂਰੀ ਢੰਗ ਨਾਲ ਹੋਵੇਗੀ ਪੰਚਾਇਤੀ ਚੋਣ-ਰਿੰਕੂ ਢਿੱਲੋਂ

ਲੋਕਤੰਤਰ ਅਤੇ ਜਮਹੂਰੀ ਢੰਗ ਨਾਲ ਹੋਵੇਗੀ ਪੰਚਾਇਤੀ ਚੋਣ-ਰਿੰਕੂ ਢਿੱਲੋਂ
ਇਮਾਨਦਾਰ ‘ਤੇ ਸਾਫ਼ ਅਕਸ ਵਾਲੇ ਉਮੀਦਾਵਰਾਂ ਦੀ ਵੋਟਰ ਕਰਨ ਚੋਣ

ਝਬਾਲ/ਬੀੜ ਸਾਹਿਬ 11ਦਸੰਬਰ, (ਐੱਚ.ਐੱਸ.ਸੋਹਲ)- ਲੋਕਤੰਤਰ, ਜਮਹੂਰੀ ਅਤੇ ਸਾਂਤਮਈ ਢੰਗ ਨਾਲ ਪੰਚਾਇਤੀ ਚੋਣਾ ਕਰਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਸਾਸ਼ਨ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਅਤੇ ਚੋਣਾਂ ਨੂੰ ਪਾਰਦਸ਼ਤਾ ਅਤੇ ਪੁਰ ਅਮਨ-ਅਮਾਨ ਨਾਲ ਨੇਪਰੇ ਚਾੜਣ ਲਈ ਪੰਜਾਬ ਸਰਕਾਰ ਵੱਲੋਂ ਪੁੱਖਤਾ ਪ੍ਰਬੰਧ ਕੀਤੇ ਗਏ ਹਨ। ਇਹ ਪ੍ਰਗਟਾਵਾ ਸੋਸ਼ਲ ਮੀਡੀਆ ਸੈੱਲ ਦੇ ਸੂਬਾ ਕੋਅਰਡੀਨੇਟਰ ਦਵਿੰਦਰਬੀਰ ਸਿੰਘ ਰਿੰਕੂ ਢਿੱਲੋਂ ਨੇ ਕਰਦਿਆਂ ਕਿਹਾ ਕਿ ਵੋਟਰ ਬੇਖੌਫ਼ ਹੋ ਕਿ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਬਿਨਾਂ ਕਿਸੇ ਵੀ ਲਾਲਚ, ਡਰ ਜਾਂ ਬਹਿਕਾਵੇ ਵਿੱਚ ਆ ਕੇ ਉਸ ਉਮੀਦਵਾਰ ਨੂੰ ਵੋਟ ਪਾਉਣ ਜੋ ਇਮਾਨਦਾਰ ਅਤੇ ਸਾਫ਼ ਅਕਸ ਵਾਲਾ ਹੋਣ ਦੇ ਨਾਲ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਦਾ ਹੋਵੇ।

ਢਿੱਲੋਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡਾਂ ਵਿੱਚ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਵਿੱਚ ਕਾਂਗਰਸੀ ਵਰਕਰਾਂ ਵਿੱਚ ਆਪਸੀ ਧੜੇਬੰਦੀ ਨੂੰ ਖਤਮ ਕਰਨ ਲਈ ਯਤਨ ਆਰੰਭੇ ਹੋਏ ਹਨ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਲਕੇ ਦੇ ਪਿੰਡਾਂ ਵਿੱਚ ਸਮੂਹਿਕ ਤੌਰ ‘ਤੇ ਸਰਬ ਸੰਮਤੀ ਕਰਦਿਆਂ ਮੇਹਨਤੀ ਵਰਕਰਾਂ ਨੂੰ ਪਿੰਡਾਂ ਦੇ ਸਰਪੰਚਾਂ ਵੱਜੋਂ ਜਿੰਮੇਵਾਰੀਆਂ ਸੌਂਪ ਕੇ ਪਿੰਡਾਂ ਦਾ ਬਹੁਪੱਖੀ ਵਿਕਾਸ ਕਰਾਉਣ ਦੇ ਨਾਲ ਸਰਬ ਸੰਮਤੀ ਵਾਲੀਆਂ ਪੰਚਾਇਤਾਂ ਨੂੰ ਸਰਕਾਰ ਤੋਂ ਮਿਲਣ ਵਾਲੀ ਵਿਸ਼ੇਸ਼ ਗ੍ਰਾਂਟ ਦਿਵਾ ਕੇ ਪੂਰੇ ਪੰਜਾਬ ਅੰਦਰ ਮਿਸਾਲ ਖੜੀ ਕੀਤੀ ਜਾਵੇਗੀ। ਇਸ ਮੌਕੇ ਗੁਰਮੀਤ ਸਿੰਘ ਓਠੀਆਂ, ਲਾਲੀ ਸੰਧੂ ਓਠੀਆਂ, ਬੰਟੀ ਗੰਡੀਵਿੰਡ, ਸਾਬਕਾ ਸਰਪੰਚ ਬਲਬੀਰ ਸਿੰਘ ਭੁਡਾਨੀਆਂ, ਬਲਵਿੰਦਰ ਸਿੰਘ ਆੜਤੀ, ਦਵਿੰਦਰ ਸਿੰਘ ਢਿੱਲੋਂ, ਕਰਮਜੀਤ ਸਿੰਘ ਢਿੱਲੋਂ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: