Mon. Jun 17th, 2019

ਲੈ. ਕਰਨਲ ਹਰਜੀਤ ਸਿੰਘ ਸੱਜਣ ਨੂੰ ‘ਗਾਰਡ ਆਫ ਆਨਰ

ਲੈ. ਕਰਨਲ ਹਰਜੀਤ ਸਿੰਘ ਸੱਜਣ ਨੂੰ ‘ਗਾਰਡ ਆਫ ਆਨਰ

ਲੈ. ਕਰਨਲ ਹਰਜੀਤ ਸਿੰਘ ਸੱਜਣ ਨੂੰ 'ਗਾਰਡ ਆਫ ਆਨਰ'

ਨਵੀਂ ਦਿੱਲੀ: ਸਸ਼ੋਪੰਜ ਦਰਮਿਆਨ ਭਾਰਤ ਦੇ ਸੱਤ ਦਿਨਾਂ ਦੌਰੇ ‘ਤੇ ਪਹੁੰਚੇ ਕੈਨੇਡਾ ਦੇ ਰੱਖਿਆ ਮੰਤਰੀ ਲੈ. ਕਰਨਲ ਹਰਜੀਤ ਸਿੰਘ ਸੱਜਣ ਨੂੰ ਰਾਇਸਿਨਾ ਹਿੱਲਸ ‘ਤੇ ਆਖਰਕਾਰ ਟਰਾਈ ਸਰਵਿਸ ‘ਗਾਰਡ ਆਫ ਆਨਰ’ ਦਿੱਤਾ ਗਿਆ। ਦਰਅਸਲ ਬੀਤੇ ਦਿਨ ਭਾਰਤ ਪਹੁੰਚੇ ਹਰਜੀਤ ਸਿੰਘ ਸੱਜਣ ਨੂੰ ‘ਗਾਰਡ ਆਫ ਆਨਰ’ ਦਿੱਤੇ ਜਾਣ ਸਬੰਧੀ ਦੁਬਿਧਾ ਪੈਦਾ ਹੋ ਗਈ ਸੀ। ਦੇਰ ਰਾਤ ਰੱਖਿਆ ਮੰਤਰਾਲੇ ਦੇ ਬੁਲਾਰੇ ਨਿਤਿਨ ਵਾਕਾਂਕਰ ਨੇ ਸਾਫ ਕੀਤਾ ਕਿ ਰੱਖਿਆ ਮੰਤਰਾਲੇ ਵੱਲੋਂ ਗਲਤੀ ਨਾਲ ਹਰਜੀਤ ਸਿੰਘ ਸੱਜਣ ਨੂੰ ‘ਗਾਰਡ ਆਫ ਆਨਰ’ ਨਾ ਦਿੱਤੇ ਜਾਣ ਸਬੰਧੀ ਐਡਵਾਈਜ਼ਰੀ ਜਾਰੀ ਹੋ ਗਈ ਸੀ ਜਦਕਿ ਪ੍ਰੋਗਰਾਮ ਮੁਤਾਬਕ ਭਾਰਤ ਪਹੁੰਚਣ ਤੋਂ ਬਾਅਦ ਮੰਗਲਵਾਰ ਸਵੇਰੇ 10:45 ਵਜੇ ਹਰਜੀਤ ਸਿੰਘ ਸੱਜਣ ਨੂੰ ‘ਗਾਰਡ ਆਫ ਆਨਰ’ ਦਿੱਤਾ ਜਾਣਾ ਸੀ। ਮੰਤਰਾਲੇ ਨੇ ਸੋਮਵਾਰ ਸ਼ਾਮ ਨੂੰ ਆਪਣੇ ਆਦੇਸ਼ ‘ਚ ਸੁਧਾਰ ਕਰਦਿਆਂ ਲਿਖਿਆ ਕਿ ਟਰਾਈ ਸਰਵਿਸ ‘ਗਾਰਡ ਆਫ ਆਨਰ’ ਰੱਦ ਹੈ। ਜਦਕਿ ਇੱਕ ਦਿਨ ਪਹਿਲਾਂ ਮੀਡੀਆ ਨੂੰ ਇਹ ਇਵੈਂਟ ਕਵਰ ਕਰਨ ਦਾ ਆਫੀਸ਼ੀਅਲ ਸੱਦਾ ਦਿੱਤਾ ਗਿਆ ਸੀ ਪਰ ਬੀਤੀ ਦੇਰ ਰਾਤ ਸਪੱਸ਼ਟੀਕਰਨ ਤੋਂ ਬਾਅਦ ਅੱਜ ਕਰਨਲ ਸੱਜਣ ਨੂੰ ਇਹ ਸਨਮਾਨ ਦਿੱਤਾ ਗਿਆ। ਟਰਾਈ ਸਰਵਿਸ ‘ਗਾਰਡ ਆਫ ਆਨਰ’ ਪਤਵੰਤੇ ਮਹਿਮਾਨਾਂ ਦੇ ਸਨਮਾਨ ਲਈ ਫੌਜ ਵੱਲੋਂ ਪੂਰੀ ਵਰਦੀ ਵਿੱਚ ਆਪਣੇ ਹਥਿਆਰ ਝੁਕਾ ਤੇ ਸੈਲੂਇਟ ਕੀਤੇ ਜਾਣ ਵਾਲਾ ਸਨਮਾਨ ਹੈ।

Leave a Reply

Your email address will not be published. Required fields are marked *

%d bloggers like this: