ਲੇਨੋਵੋ ਦਾ ਵਿਦਿਆਰਥੀਆਂ ਤੇ ਪ੍ਰੋਫੈਸ਼ਨਲਜ਼ ਨੂੰ ਨਵਾਂ ਤੋਹਫ਼ਾ

ss1

ਲੇਨੋਵੋ ਦਾ ਵਿਦਿਆਰਥੀਆਂ ਤੇ ਪ੍ਰੋਫੈਸ਼ਨਲਜ਼ ਨੂੰ ਨਵਾਂ ਤੋਹਫ਼ਾ

ਨਵੀਂ ਦਿੱਲੀ: ਲੇਨੋਵੋ ਇੰਡੀਆ ਨੇ ਆਪਣੇ ਅਲਟ੍ਰਾ-ਸਲਿੱਮ ਲੈਪਟਾਪ ਦੀ ਕੀਮਤ ‘ਚ ਨਵੇਂ ਫੀਚਰ ਦੇ ਨਾਲ ਦੋ ਨਵੇਂ ਲੈਪਟਾਪ ‘ਆਇਡੀਆਪੈਡ 530ਐਸ’ ਤੇ ‘ਆਇਡੀਆਪੈਡ 330ਐਸ’ ਜਾਰੀ ਕੀਤੇ ਹਨ। ਇਨ੍ਹਾਂ ਦੀ ਕੀਮਤ 67,990 ਰੁਪਏ ਅਤੇ 35,990 ਰੁਪਏ ਹੈ।

‘ਆਇਡੀਆਪੈਡ 530ਐਸ’ ‘ਚ 8ਵੀਂ ਜਨਰੇਸ਼ਨ ਦਾ ਇੰਟੇਲ ਕੋਰ ਆਈ 5 ਪ੍ਰੋਸੈਸਰ, 512 ਜੀਬੀ ਐਸਐਸਡੀ ਸਟੋਰੇਜ ਤੇ 8 ਘੰਟੇ ਤਕ ਦੇ ਬੈਟਰੀ ਬੈਕਅਪ ਮਿਲਦਾ ਹੈ। ਇਸ ਲੈਪਟਾਪ ਦੀ ਬੈਟਰੀ ਸਿਰਫ 15 ਮਿੰਟ ਚਾਰਜ ਕਰਨ ਤੇ ਦੋ ਘੰਟੇ ਤਕ ਲੈਪਟਾਪ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦਾ ਵਜ਼ਨ 1.49 ਕਿਲੋਗ੍ਰਾਮ ਹੈ ਤੇ ਇਸ ਦੀ ਮੋਟਾਈ 16.4 ਮਿਲੀਮੀਟਰ ਹੈ। ਇਸ ‘ਚ 14 ਇੰਚ ਐ੍ਰਚਡੀ ਆਈਪੀਐਸ ਡਿਸਪਲੇਅ ਦੇ ਨਾਲ ਨਾਲ ਹਰਮਨ ਸਪੀਕਰ ਤੇ ਡੌਲਬੀ ਆਡੀਓ ਹੈ।

ਆਇਡੀਆਪੈਡ 330ਐਸ 14 ਇੰਚ ਅਤੇ 15.6 ਇੰਚ ਵਿੱਚ ਉਪਲਬਧ ਹੈ। ਇਸ ਨੂੰ ਵਿਦਿਆਰਥੀਆਂ ਤੇ ਲੰਮੀ ਯਾਤਰਾ ਕਰਨ ਵਾਲੇ ਪੇਸ਼ੇਵਰਾਂ ਲਈ ਡਿਜ਼ਾਇਨ ਕੀਤਾ ਗਿਆ ਹੈ। ਇਸ ਦਾ ਵਜ਼ਨ 1.67 ਕਿਲੋਗ੍ਰਾਮ ਹੈ। ਇਹ ਲੈਪਟਾਪ ਸਧਾਰਨ ਲੈਪਟਾਪ ਤੋਂ 42 ਫੀਸਦੀ ਹਲਕਾ ਹੈ। ਲੈਪਟਾਪ ‘ਚ 8ਵੀਂ ਜਨਰੇਸ਼ਨ ਦਾ ਇੰਟੇਲ ਪ੍ਰੋਸੈਸਰ ਐੱਚਡੀ ਆਈਪੀਐਸ ਡਿਸਪਲੇਅ ਫੀਚਰ ਤੇ ਐਚਡੀਡੀ/ਐਸਐਸਡੀ ਸਟੋਰੇਜ ਦੇ ਵਿਕਲਪ ਹਨ।

ਲੇਨੋਵੋ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਰਾਜੇਸ਼ ਥਡਾਨੀ ਨੇ ਕਿਹਾ ਅਸੀਂ ਭਾਰਤੀ ਬਜ਼ਾਰ ‘ਚ ਅਲਟ੍ਰਾਪੋਰਟੇਬਲ ਲੈਪਟਾਪ ਲਿਆ ਰਹੇ ਹਾਂ ਜਿਸ ‘ਚ ਨਵੀਂ ਤਕਨੀਕ ਦੀ ਵਰਤੋਂ ਕੀਤੀ ਗਈ ਹੈ|

Share Button

Leave a Reply

Your email address will not be published. Required fields are marked *