ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਲੇਖਕ ਤੇ ਪੱਤਰਕਾਰ ਹਰਵਿੰਦਰ ਰਿਆੜ ਦਾ ਅੰਤਿਮ ਸਸਕਾਰ 3 ਅਪ੍ਰੈਲ ਨੂੰ

ਲੇਖਕ ਤੇ ਪੱਤਰਕਾਰ ਹਰਵਿੰਦਰ ਰਿਆੜ ਦਾ ਅੰਤਿਮ ਸਸਕਾਰ 3 ਅਪ੍ਰੈਲ ਨੂੰ

ਪਿਤਾ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਵਚਨਬੱਧ ਹਾਂ: ਅਰਜਨ ਰਿਆੜ

ਨਿਊਯਾਰਕ (ਰਾਜ ਗੋਗਨਾ): ਵਿਸ਼ਵ ਪ੍ਰਸਿੱਧ ਪੱਤਰਕਾਰ ਲੇਖਕ ਤੇ ਪੰਜਾਬੀ ਰਾਈਟਰ ਵੀਕਲੀ ਅਖਬਾਰ ਤੇ ਬਾਜ਼ ਟੀ.ਵੀ. ਚੈਨਲ ਦੇ ਆਨਰੇਰੀ ਮੁੱਖ ਸੰਪਾਦਕ ਸ੍ਰ. ਹਰਵਿੰਦਰ ਰਿਆੜ ਬੀਤੀ 26 ਮਾਰਚ ਨੂੰ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੇ ਸਪੁੱਤਰ ਸ੍ਰ. ਅਰਜਨ ਰਿਆੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਅਪ੍ਰੈਲ ਨੂੰ ਸ੍ਰ. ਹਰਵਿੰਦਰ ਰਿਆੜ ਦੀ ਆਤਿਮਕ ਸ਼ਾਂਤੀ ਲਈ ਰਿਆੜ ਤੇ ਗਰੇਵਾਲ ਪਰਿਵਾਰ ਵਲੋਂ ਗੁਰਦੁਆਰਾ ਸਿੰਘ ਸਭਾ ਕਾਰਟਰੇਟ, ਨਿਊਜਰਸੀ (941 ਪੋਰਟ ਰੀਡਿੰਗ ਐਵਨਿਊ, ਪੋਰਟ ਰੀਡਿੰਗ ਨਿਊਜਰਸੀ 07064) ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਜਾਣਗੇ। ਇਸੇ ਦਿਨ ਹੀ ਸ਼ਾਮ 6:00 ਤੋਂ 8:00 ਵਜੇ ਤੱਕ ਮ੍ਰਿਤਕ ਦੇਹ ਦੇ ਦਰਸ਼ਨ ਕਰਵਾਏ ਜਾਣਗੇ। ਮਿਤੀ 3 ਅਪ੍ਰੈਲ, ਦਿਨ ਸ਼ਨੀਵਾਰ ਸਵੇਰੇ 10:00 ਤੋਂ 12:00 ਵਜੇ ਤੱਕ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨਾਂ ਉਪਰੰਤ 1 ਵਜੇ ਚੁਬੇਨਕੋ ਫਿਊਨਰਲ ਹੋਮ (625 ਪੋਰਟ ਰੀਡਿੰਗ ਐਵਨਿਊ ਨਿਊਜਰਸੀ 07064) ਵਿਖੇ ਅੰਤਿਮ ਸਸਕਾਰ ਹੋਣਗੇ ਅਤੇ ਬਾਅਦ ਦੁਪਹਿਰ 2:00 ਵਜੇ ਗੁਰਦੁਆਰਾ ਸਿੰਘ ਸਭਾ ਕਾਰਟਰੇਟ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।

ਅਰਜਨ ਰਿਆੜ ਨੇ ਪੰਜਾਬੀ ਰਾਈਟਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੇ ਪਿਤਾ ਸ੍ਰ. ਹਰਵਿੰਦਰ ਰਿਆੜ ਸਾਰੀ ਉਮਰ ਪੱਤਰਕਾਰਤਾ ਨਾਲ ਜੁੜੇ ਰਹੇ ਅਤੇ ਉਹਨਾਂ ਆਪਣੀ ਮਿਹਨਤ ਦੇ ਪਸੀਨੇ ਨਾਲ ਪੰਜਾਬੀ ਰਾਈਟਰ ਵੀਕਲੀ ਅਖਬਾਰ ਅਤੇ ਬਾਜ਼ ਟੀ.ਵੀ. ਚੈਨਲ ਰੂਪੀ ਬੂਟਿਆਂ ਨੂੰ ਸਿੰਜਿਆ ਹੈ ਤੇ ਮੈਂ ਉਹਨਾਂ ਦੀ ਯਾਦ ਨੂੰ ਕਾਇਮ ਰੱਖਣ ਲਈ ਉਹਨਾਂ ਦੀ ਪੱਤਰਕਾਰਤਾ ਵਿਰਾਸਤ ਨੂੰ ਅੱਗੇ ਤੋਰਨ ਲਈ ਵਚਨਬੱਧ ਹਾਂ ਅਤੇ ਮੈਨੂੰ ਆਸ ਹੈ ਕਿ ਜਿਹੜੇ ਸੱਜਣ ਮੇਰੇ ਪਿਤਾ ਜੀ ਦਾ ਸਹਿਯੋਗ ਕਰਦੇ ਰਹੇ ਹਨ ਉਹ ਮੇਰਾ ਵੀ ਸਾਥ ਵੀ ਉਸੇ ਤਰ੍ਹਾਂ ਦੇਣਗੇ।

ਸਸਕਾਰ ਸਬੰਧੀ ਹੋਰ ਜਾਣਕਾਰੀ ਲਈ ਜੱਬਰ ਸਿੰਘ ਗਰੇਵਾਲ (917-453-6486) ਜਾਂ ਬਰਜਿੰਦਰ ਸਿੰਘ ਬਰਾੜ (732-620-8112) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: