Sun. Sep 22nd, 2019

ਲੂ ਤੋਂ ਬਚਣ ਲਈ ਪੀਓ ਬੇਲ ਦਾ ਜੂਸ …

ਲੂ ਤੋਂ ਬਚਣ ਲਈ ਪੀਓ ਬੇਲ ਦਾ ਜੂਸ …

ਬੇਲ ਦੇ ਜੂਸ ‘ਚ ਕੈਲਸ਼ੀਅਮ, ਫਾਸਫੋਰਸ, ਫਾਈਬਰ, ਪ੍ਰੋਟੀਨ, ਆਇਰਨ ਆਦਿ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ ਇਸ ਲਈ ਇਸ ਨੂੰ ਸਿਹਤ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਸਰੀਰ ‘ਚ ਪੂਰਾ ਦਿਨ ਠੰਡਕ ਅਤੇ ਐਨਰਜੀ ਬਣੀ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਬੇਲ ਦੇ ਜੂਸ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ।

* ਬੇਲ ਦੇ ਜੂਸ ਦਾ ਨਿਯਮਿਤ ਸੇਵਨ ਲੂ ਲੱਗਣ ਤੋਂ ਬਚਾਉਂਦਾ ਹੈ।
* ਬੇਲ ਦੇ ਜੂਸ ਦਾ ਨਿਯਮਿਤ ਸੇਵਨ ਕਰਨ ਨਾਲ ਗੈਸ, ਕਬਜ਼ ਅਤੇ ਬਦਹਜ਼ਮੀ ਦੀ ਸਮੱਸਿਆ ਨਹੀਂ ਹੁੰਦੀ।
* ਇਸ ਦੇ ਸੇਵਨ ਨਾਲ ਕੋਲੈਸਟ੍ਰਾਲ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ।
* ਰੋਜ਼ਾਨਾ ਬੇਲ ਦਾ ਜੂਸ ਪੀਣ ਨਾਲ ਸਰੀਰ ਵਿੱਚ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ ਅਤੇ ਖੂਨ ਸਾਫ ਹੋ ਜਾਂਦਾ ਹੈ।
* ਗਰਭਵਤੀ ਔਰਤਾਂ ਵਿੱਚ ਘਬਰਾਹਟ ਹੋਣਾ ਇੱਕ ਆਮ ਗੱਲ ਹੈ। ਇਸ ਤਰ੍ਹਾਂ ਦੀ ਸਥਿਤੀ ਵਿੱਚ ਸੁੰਢ ਅਤੇ ਬੇਲ ਦੋ ਚਮਚ ਪਿਲਾਉਣਾ ਚਾਹੀਦਾ ਹੈ।
* ਪਾਚਨ ਰੋਗ ਦੇ ਲਈ ਬੇਲ ਵਧੀਆ ਉਪਾਅ ਹੈ, ਇਹ ਅੰਤੜੀਆਂ ਵਿੱਚਲੇ ਕੀੜਿਆਂ ਨੂੰ ਨਸ਼ਟ ਕਰਨ ਵਿੱਚ ਮਦਦ ਕਰਦਾ ਹੈ।
* ਸੌ ਗਰਾਮ ਪਾਣੀ ਵਿੱਚ ਥੋੜ੍ਹਾ ਗੁੱਦਾ ਉਬਾਲੋ, ਠੰਡਾ ਹੋਣ ਉੱਤੇ ਕੁਰਲੀ ਕਰਨ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ।
* ਮੋਚ ਅਤੇ ਅੰਦਰੂਨੀ ਸੱਟ ਵਿੱਚ ਬੇਲ ਪੱਤਰਾਂ ਨੂੰ ਪੀਸ ਕੇ ਥੋੜ੍ਹੇ ਗੁੜ ਵਿੱਚ ਪਕਾਓ। ਇਸ ਨੂੰ ਥੋੜ੍ਹਾ ਗਰਮ ਲੇਪ ਬਣਾ ਲਓ ਅਤੇ ਪੀੜਤ ਅੰਗ ਉੱਤੇ ਬੰਨ੍ਹ ਦਿਓ। ਦਿਨ ਵਿੱਚ ਤਿੰਨ-ਚਾਰ ਵਾਰ ਇਸ ਲੇਪ ਨੂੰ ਬਦਲਣ ਉੱਤੇ ਆਰਾਮ ਆ ਜਾਵੇਗਾ।
* ਜੇਕਰ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਕੋਲੈਸਟ੍ਰਾਲ ਦੀ ਸਮੱਸਿਆ ਹੈ ਤਾਂ ਬੇਲ ਦਾ ਰਸ ਇਸ ਵਿੱਚ ਤੁਹਾਨੂੰ ਫ਼ਾਇਦਾ ਦੇਵੇਗਾ। ਬੇਲ ਦੇ ਜੂਸ ਦਾ ਸੇਵਨ ਕਰਨ ਨਾਲ ਕੋਲੈਸਟ੍ਰਾਲ ਨੂੰ ਨਿਯੰਤਰਿਤ ਰੱਖਣ ਵਿੱਚ ਮਦਦ ਮਿਲਦੀ ਹੈ। ਇਸ ਤੋਂ ਬਲੱਡ ਸ਼ੂਗਰ ਵੀ ਕੰਟਰੋਲ ਹੁੰਦੀ ਹੈ।

Leave a Reply

Your email address will not be published. Required fields are marked *

%d bloggers like this: