ਲੁੱਟ

ss1

ਲੁੱਟ

ਲੁੱਟੀ ਜਾਣ ਵਪਾਰੀ ਬਣ ਕੇ
ਜਾਂ ਅਫ਼ਸਰ ਸਰਕਾਰੀ ਬਣਕੇ,
ਕਈ ਪ੍ਰਚਾਰਕ ਬਣ ਕੇ ਲੁੱਟ ਦੇ
ਕੁੱਝ ਲੁੱਟਦੇ ਕ੍ਰਾਂਤੀਕਾਰੀ ਬਣਕੇ,
ਸਾਡੇ ਚੋਗੇ ‘ਤੇ ਜੇਹੜੇ ਪਲ ਦੇ
ਓਹੀ ਲੁੱਟਣ ਸਿਕਾਰੀ ਬਣ ਕੇ,
ਲੈ ਸਾਡੇ ਤੋਂ ਸਾਹ ਉਧਾਰੇ
ਵਾਰ ਕਰਨ ਕਟਾਰੀ ਬਣਕੇ,
ਘਰ ਜਿੰਨ੍ਹਾਂ ਦੀ ਕੋਈ ਨਾ ਚੱਲੇ
ਸਾਨੂੰ ਲੁੱਟਦੇ ਓ ਕਲਿਆਣਕਾਰੀ ਬਣਕੇ,
ਬਚ ਕੇ ਰਿਹਾ ਕਰ ਤੂੰ ‘ਆਲੀਕੇ’
ਲੋਕ ਲੁੱਟ ਲੈਂਦੇ ਰੂਹ ਪਿਆਰੀ ਬਣਕੇ,

ਬਲਜਿੰਦਰ ਆਲੀਕੇ
94645-62678

Share Button

Leave a Reply

Your email address will not be published. Required fields are marked *