ਲੁੱਟਾਂ ਖੋਹਾਂ,ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗਿਰੋਹ ਆਇਆ ਪੁਲਿਸ ਅੜਿਕੇ

ss1

ਲੁੱਟਾਂ ਖੋਹਾਂ,ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗਿਰੋਹ ਆਇਆ ਪੁਲਿਸ ਅੜਿਕੇ
ਪੁੱਛਗਿੱਛ ਦੌਰਾਨ 44 ਵਾਰਦਾਤਾਂ ਦਾ ਹੋਇਆ ਖੁਤਢਤ

ਲੁਧਿਆਣਾ,(ਪ੍ਰੀਤੀ ਸ਼ਰਮਾ/ਸੁਰੇਸ਼) ਥਾਣਾ ਪੀ.ਏ. ਯੂ.ਮੁੱਖੀ ਬ੍ਰਿਜ ਮੋਹਨ ਦੀ ਅਗਵਾਈ ਹੇਠ ਰਘੁਨਾਥ ਇੰਕਲੇਵ ਚੌਂਕੀ ਇੰਚਾਰਜ ਲਖਵਿੰਦਰ ਮਸੀਹ ਅਤੇ ਪੁਲਿਸ ਪਾਰਟੀ ਨੇ ਲੁੱਟਾਂ ਖੋਹਾਂ, ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ। ਪੁਲਿਸ ਵੱਲੋਂ ਮੁੱਖਬਰੀ ਦੇ ਆਧਾਰ ਤੇ ਸਿੱਧਵਾਂ ਨਹਿਰ ਨਾਲ ਸ਼ਮਸ਼ਾਨਘਾਟ ਬਾੜੇਵਾਲ ਵਿੱਚ ਚੋਰੀ ਦੀ ਤਿਆਰੀ ਕਰ ਰਹੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਵਿਕਾਸ ਪਾਂਡੇ ਹਾਲੀਆ ਵਾਸੀ ਆਦਰਸ਼ ਨਗਰ ਨੇੜੇ ਵਰਧਮਾਨ, ਮੁੰਹਮਦ ਪ੍ਰਵੇਜ ਹਾਲੀਆ ਵਾਸੀ ਟਿੱਬਾ ਰੋਡ, ਰਾਜਿੰਦਰ ਪ੍ਰਸ਼ਾਦ ਪੱਪੂ ਹਾਲੀਆ ਵਾਸੀ ਸ਼ੇਰਪੁਰ ਨੇੜੇ ਰੇਲਵੇ ਲਾਈਨ,ਨਰਿੰਦਰ ਕੁਮਾਰ ਘੁੰਗਰੂ ਵਾਸੀ ਦੁਰਗਾਪੁਰੀ ਵਜੋਂ ਹੋਈ ਹੈ।ਜਦੋਂਕਿ ਅਮਿਤ ਕੁਮਾਰ ਵਾਸੀ ਪਿੰਡ ਬੱਗਾਪੁਰ ਫਰਾਰ ਹੋ ਗਿਆ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਬ੍ਰਿਜ ਮੋਹਨ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਲੁੱਟਾਂ ਖੋਹਾਂ ਅਤੇ ਚੋਰੀ ਦੀ ਵਾਰਦਾਤਾਂ ਕਰਨ ਦੇ ਆਦੀ ਹਨ।ਇਹ ਨਸ਼ਾ ਕਰਨ ਦੇ ਆਦੀ ਹਨ।ਦੋਸ਼ੀ ਰਾਤ ਸਮੇਂ ਤਾਲਾ ਲੱਗਿਆਂ ਕੋਠੀਆਂ ਚ ਦਾਖਲ ਹੋ ਤਾਲੇ,ਗਰੀਲਾਂ ਤੋੜ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ 44 ਵਾਰਦਾਤਾਂ ਦਾ ਪਤਾ ਲੱਗਿਆ ਹੈ।ਇਹਨਾਂ ਖਿਲਾਫ 8 ਮਾਮਲੇ ਥਾਣਾ ਪੀ.ਏ. ਯੂ,3ਮਾਮਲੇ ਥਾਣਾ ਸ਼ਹੀਦ ਭਗਤ ਸਿੰਘ ਨਗਰ ਅਤੇ 2ਮਾਮਲੇ ਥਾਣਾ ਸਦਰ ਚ ਦਰਜ ਹਨ।ਦੋਸ਼ੀਆਂ ਪਾਸੋਂ ਵੱਖ-ਵੱਖ ਕੰਪਨੀ ਦੀਆਂ 4ਐਲ.ਸੀ.ਡੀ.,1ਟੀ. ਵੀ,1ਡੈਲ ਕੰਪਿਊਟਰ ਸਕ੍ਰੀਨ, 1ਐਚ.ਪੀ. ਕੰਪਿਊਟਰਸਕ੍ਰੀਨ, 45000ਰੁਪਏ, 2ਘੜੀਆਂ, ਡਾਲਰਕਨੈਡਾ, ਡਾਲਰਯੂ.ਐਸ.ਏ, 3ਗੈਸ ਸੀਲੈਂਡਰ, ਅਰਟੀਫਿਸ਼ਲ ਜਿਉਲਰੀ, 2ਲੋਹਾ ਰਾਡ, 1ਪੇਚਕਸ, 1ਮੋਟਰਸਾਈਕਲ, 1ਛੋਟਾ ਹਾਥੀ, 1ਲੈਪਟੋਪ, 2ਮੋਬਾਇਲ ਬ੍ਰਾਮਦ ਕੀਤੇ ਗਏ ਹਨ।ਪੁਲਿਸ ਵੱਲੋਂ ਦੋਸ਼ੀਆਂ ਦਾ ਰਿਮਾਂਡ ਹਾਸਲ ਕਰ ਪੁੱਛਗਿੱਛ ਕੀਤੀ ਜਾਏਗੀ।ਅਤੇ ਫਰਾਰ ਦੋਸ਼ੀ ਦੀ ਭਾਲ ਕਰ ਉਸਨੂੰ ਗ੍ਰਿਫਤਾਰ ਕੀਤਾ ਜਾਏਗਾ।ਮਾਮਲੇ ਦੀ ਤਫਤੀਸ਼ ਜਾਰੀ ਹੈ।

Share Button

Leave a Reply

Your email address will not be published. Required fields are marked *