Thu. Oct 17th, 2019

ਲੁਧਿਆਣਾ ਸੈਂਟਰਲ ਜੇਲ੍ਹ: 21 ਕੈਦੀਆਂ ਵਿਰੁਧ ਮਾਮਲਾ ਦਰਜ, ਇੱਕ ਕੈਦੀ ਫ਼ਰਾਰ

ਲੁਧਿਆਣਾ ਸੈਂਟਰਲ ਜੇਲ੍ਹ: 21 ਕੈਦੀਆਂ ਵਿਰੁਧ ਮਾਮਲਾ ਦਰਜ, ਇੱਕ ਕੈਦੀ ਫ਼ਰਾਰ

ਲੁਧਿਆਣਾ ਸੈਂਟਰਲ ਜੇਲ੍ਹ ਵਿੱਚ ਕੈਦੀਆਂ ਅਤੇ ਪੁਲਿਸ ਵਿਚਾਲੇ ਹੋਈ ਖੂਨੀ ਝੜਪ ਵਿੱਚ ਸ਼ਾਮਲ 21 ਕੈਦੀਆਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਖ਼ਬਰਾਂ ਅਨੁਸਾਰ ਸੁਣਨ ਵਿੱਚ ਇਹ ਵੀ ਆਇਆ ਹੈ ਕਿ ਜਿਹੜੇ ਕੈਦੀਆਂ ਨੇ ਝੜਪ ਨੂੰ ਰੋਕਣ ਵਿੱਚ ਪੁਲਿਸ ਦੀ ਮਦਦ ਕੀਤੀ ਉਨ੍ਹਾਂ ਦੀਆਂ ਸਜ਼ਾਵਾਂ ਵਿੱਚ ਕਟੌਤੀ ਅਤੇ ਪੁਲਿਸ ਮੁਲਾਜ਼ਮਾਂ ਨੂੰ ਤਰੱਕੀਆਂ ਦਿੱਤੀਆਂ ਜਾਣਗੀਆਂ।

ਬੀਤੇ ਦਿਨੀਂ ਲੁਧਿਆਣਾ ਸੈਂਟਰਲ ਜੇਲ੍ਹ ਵਿੱਚ ਕੈਦੀਆਂ ਅਤੇ ਪੁਲਿਸ ਵਿਚਾਲੇ ਹੋਈ ਖੂਨੀ ਝੜਪ ਦਾ ਫਾਇਦਾ ਚੁੱਕਦਿਆਂ ਕੁਝ ਕੈਦੀ 15 ਫੁਟ ਕੰਧ ਟੱਪ ਕੇ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ ਸਨ। ਘਟਨਾ ਬਾਰੇ ਜਦੋਂ ਜੇਲ੍ਹ ਪ੍ਰਸ਼ਾਸਨ ਨੂੰ ਪਤਾ ਲੱਗਾ ਤਾਂ ਉਨ੍ਹਾਂ ਘੇਰਾਬੰਦੀ ਕਰਦਿਆਂ ਪੰਜ ਕੈਦੀਆਂ ਨੂੰ ਕਾਬੂ ਕਰ ਲਿਆ ਸੀ ਪਰ ਇੱਕ ਕੈਦੀ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।

ਇੱਕ ਕੈਦੀ ਫ਼ਰਾਰ ਦੇ ਫ਼ਰਾਰ ਹੋਣ ਬਾਰੇ ਉਦੋਂ ਪਤਾ ਲੱਗਾ ਜਦੋਂ ਰਾਤ ਨੂੰ ਕੈਦੀਆਂ ਦੀ ਗਿਣਤੀ ਕੀਤੀ ਗਈ। ਗਿਣਤੀ ਸਮੇਂ ਪਤਾ ਲੱਗਾ ਕਿ ਇੱਕ ਕੈਦੀ ਫ਼ਰਾਰ ਹੋ ਗਿਆ ਹੈ। ਇਹ ਕੈਦੀ ਅਮਨ ਕੁਮਾਰ ਹੈ ਜਿਸ ਨੂੰ ਖੰਨਾ ਪੁਲਿਸ ਨੇ ਚੋਰੀ ਦੇ ਮਾਮਲੇ ਵਿੱਚ ਥੋੜੇ ਸਮੇਂ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਸੀ।

ਇਸ ਗੱਲ ਬਾਰੇ ਜਦੋਂ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਜੇਲ੍ਹ ਵਿੱਚ ਮੁਲਾਜ਼ਮਾਂ ਦੀ ਕਮੀ ਹੈ। ਉਨ੍ਹਾਂ ਕੈਦੀ ਦੇ ਫਰਾਰ ਹੋਣ ਸਬੰਧੀ ਵੀ ਪੁਸ਼ਟੀ ਕੀਤੀ।

Leave a Reply

Your email address will not be published. Required fields are marked *

%d bloggers like this: