ਲੁਧਿਆਣਾ ਵਿੱਚ ਸਨਅਤੀ ਕੁਨੈਕਸ਼ਨਾਂ ਲਈ ਐਨ.ਓ.ਸੀ. ਦੀ ਸ਼ਰਤ ਖਤਮ ਕੀਤੀ ਜਾਵੇਗੀ

ss1

ਲੁਧਿਆਣਾ ਵਿੱਚ ਸਨਅਤੀ ਕੁਨੈਕਸ਼ਨਾਂ ਲਈ ਐਨ.ਓ.ਸੀ. ਦੀ ਸ਼ਰਤ ਖਤਮ ਕੀਤੀ ਜਾਵੇਗੀ

26-28

ਲੁਧਿਆਣਾ, 26 ਅਗਸਤ: ਸ. ਬਾਦਲ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਦੇ ਲੋਕਾਂ ਅਤੇ ਵਪਾਰੀਆਂ ਨਾਲ ਜੋ ਵਾਅਦੇ ਕੀਤੇ, ਉਨ੍ਹਾਂ ‘ਤੇ ਅਕਾਲੀ-ਭਾਜਪਾ ਸਰਕਾਰ ਖਰੀ ਉੱਤਰੀ ਹੈ ਅਤੇ ਰਾਜ ਨੂੰ ਬਿਜਲੀ ਵਿੱਚ ਆਤਮ ਨਿਰਭਰ ਸੂਬਾ ਬਣਾਇਆ, ਦੇਸ਼ ਦਾ ਬੇਹਤਰੀਨ ਸੜ੍ਹਕੀ ਜਾਲ ਵਿਛਾਇਆ, ਬੇਹਤਰ ਹਵਾਈ ਸੰਪਰਕ ਸਥਾਪਿਤ ਕੀਤੇ ਅਤੇ ਸਨਅਤਕਾਰਾਂ ਦੀ ਸਹੂਲਤ ਮੁਤਾਬਕ ਰਿਆਇਤਾਂ ਦਿੱਤੀਆਂ ਅਤੇ ਉਦਾਰ ਨੀਤੀਆਂ ਲਾਗੂ ਕੀਤੀਆਂ | ਉਨ੍ਹਾਂ ਕਿਹਾ ਕਿ ਪੰਜਾਬ ਸਨਅਤਾਂ ਨੂੰ ਸਭ ਤੋਂ ਸਸਤੀ ਬਿਜਲੀ ਦੇਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਅਤੇ ਅਜ਼ਾਦ ਹਿੰਦੁਸਤਾਨ ਵਿੱਚ ਪਹਿਲੀ ਵਾਰ ਕਿਸੇ ਸੂਬੇ ਨੇ ਸਨਅਤੀ ਬਿਜਲੀ ਦਰਾਂ ਵਿੱਚ ਕਟੌਤੀ ਕੀਤੀ ਹੈ |

ਲੁਧਿਆਣਾ ਦੇ ਸਨਅਤਕਾਰਾਂ ਦੀ ਮੰਗ ‘ਤੇ ਸ. ਬਾਦਲ ਨੇ ਸਨਅਤੀ ਬਿਜਲੀ ਕੁਨੈਕਸ਼ਨਾਂ ਵਿੱਚ ਐਨ.ਓ.ਸੀ. ਦੀ ਲਾਜ਼ਮੀ ਸ਼ਰਤ ਖਤਮ ਕਰਨ ਦਾ ਐਲਾਨ ਕੀਤਾ | ਸ਼ਹਿਰ ਦੇ ਵਿਕਾਸ ਸਬੰਧੀ ਖੁਲਾਸਾ ਕਰਦਿਆਂ ਉਨ੍ਹਾਂ ਆਖਿਆ ਕਿ ਸਰਕਾਰ ਪਹਿਲਾਂ ਹੀ ਲੁਧਿਆਣਾ ਦੇ ਵਿਕਾਸ ‘ਤੇ 2400 ਕਰੋੜ ਰੁਪਏ ਖਰਚ ਕਰ ਚੁੱਕੀ ਹੈ ਅਤੇ ਅਗਲੇ ਪੰਜ ਸਾਲਾਂ ਦੌਰਾਨ 3000 ਕਰੋੜ ਰੁਪਈਆ ਹੋਰ ਖਰਚ ਕਰਕੇ ਸ਼ਹਿਰ ਦੀ ਕਾਇਆ ਕਲਪ ਕੀਤੀ ਜਾਵੇਗੀ | ਇਸ ਤੋਂ ਇਲਾਵਾ ਉਨ੍ਹਾਂ ਹੌਜ਼ਰੀ ਸਨਅਤਾਂ ਲਈ ਕੌਮੀ ਇਮਾਰਤੀ ਕੋਡ ਮੁਤਾਬਕ ਮੌਜੂਦਾ ਢਾਈ ਮੰਜ਼ਿਲਾਂ ਤੋਂ ਵਧੇਰੇ ਉਚਾਈ ‘ਤੇ ਲਿਜਾਣ ਦੀ ਇਜ਼ਾਜ਼ਤ ਦੇਣ ਸਬੰਧੀ ਜਲਦ ਅਮਲੀ ਜਾਮਾ ਪਹਿਨਾਉਣ ਦਾ ਭਰੋਸਾ ਦਿੱਤਾ | ਹੌਜ਼ਰੀ ਸਨਅਤਕਾਰਾਂ ਦੀ ਹੀ ਧਾਗੇ ‘ਤੇ ਵੈਟ ਨੂੰ ਤਰਕ ਸੰਗਤ ਬਣਾਉਣ ਸਬੰਧੀ ਇੱਕ ਹੋਰ ਅਹਿਮ ਮੰਗ ‘ਤੇ ਉਨ੍ਹਾਂ ਮੌਕੇ ‘ਤੇ ਹੀ ਆਬਕਾਰੀ ਤੇ ਕਰ ਕਮਿਸ਼ਨਰ ਨੂੰ ਅਗਲੇ ਦਿਨਾਂ ਵਿੱਚ ਮੀਟਿੰਗ ਕਰਨ ਦੇ ਆਦੇਸ਼ ਦਿੱਤੇ |

ਬਾਅਦ ਵਿੱਚ ਹੋਟਲ ਰੈਡੀਸਨ ਬਲੂ ਵਿਖੇ ਐਮ.ਐਸ.ਐਮ.ਈ. ਸਨਅਤਕਾਰਾਂ ਅਤੇ ਸੀ.ਆਈ.ਆਈ. ਨਾਲ ਮੀਟਿੰਗਾਂ ਦੌਰਾਨ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਵੱਲੋਂ ਪਿਛਲੇ 9 ਸਾਲਾਂ ਦੌਰਾਨ ਸੂਬੇ ਦੇ ਸਨਅਤੀ ਵਿਕਾਸ ਲਈ ਚੁੱਕੇ ਕਦਮਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਸਨਅਤੀ ਵਿਕਾਸ ਲਈ ਜ਼ਰੂਰੀ ਬਿਜਲੀ, ਬੁਨਿਆਦੀ ਢਾਂਚਾ ਅਤੇ ਸਨਅਤਾਂ ਲਾਉਣ ਲਈ ਪ੍ਰਕਿਰਿਆ ਨੂੰ ਸੁਖਾਲਾ ਕੀਤਾ ਹੈ ਜਿਸ ਦੀ ਬਦੌਲਤ ਪਿਛਲੇ 9 ਸਾਲਾਂ ਦੌਰਾਨ ਸੂਬੇ ਵਿੱਚ ਸਨਅਤੀ ਇਕਾਈਆਂ ਦੀ ਗਿਣਤੀ ਤਿੰਨ ਗੁਣਾ ਵਧ ਗਈ ਹੈ | ਇਸ ਮੌਕੇ ਉਨ੍ਹਾਂ ਸਨਅਤੀ ਸੇਵਾਵਾਂ ਨਾਲ ਸਬੰਧਤ ‘ਸੇਵਾ ਪੋਰਟਲ’ ਵੀ ਜਾਰੀ ਕੀਤਾ | ਦੱਸਣਯੋਗ ਹੈ ਕਿ ਇਸ ਸੇਵਾ ਪੋਰਟਲ ‘ਤੇ  ਨਵੀਂਆਂ ਸਨਅਤਾਂ ਲਗਾਉਣ ਸਬੰਧੀ ਪ੍ਰਵਾਨਗੀ 24 ਘੰਟੇ ਵਿੱਚ ਮਿਲ ਜਾਵੇਗੀ | ਇਸ ਪੋਰਟਲ ‘ਤੇ ਪੰਜਾਬ ਸਰਕਾਰ ਵੱਲੋਂ ਸਨਅਤੀਕਰਣ ਸਬੰਧੀ ਕੀਤੇ ਸਾਰੇ ਕੰਮਾਂ ਦਾ ਵੀ ਵਿਵਰਣ ਹੈ |

Share Button

Leave a Reply

Your email address will not be published. Required fields are marked *