ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਲੁਧਿਆਣਾ ਵਿਚ ‘ਕੋਰੋਨਾ ਡਿਸਇੰਫੈਕਸ਼ਨ ਟਨਲ’ ਦੀ ਸ਼ੁਰੂਆਤ

ਲੁਧਿਆਣਾ ਵਿਚ ‘ਕੋਰੋਨਾ ਡਿਸਇੰਫੈਕਸ਼ਨ ਟਨਲ’ ਦੀ ਸ਼ੁਰੂਆਤ

-ਗੈਰ ਸਰਕਾਰੀ ਸੰਸਥਾ ‘ਆਸ-ਅਹਿਸਾਸ’ ਵੱਲੋਂ ਕਰਵਾਈ ਗਈ ਹੈ ਸਥਾਪਤ

ਲੁਧਿਆਣਾ: ਹਰੇਕ ਵਿਅਕਤੀ ਨੂੰ ਕੋਰੋਨਾ ਵਾਇਰਸ ਤੋਂ ਰੋਗਾਣੂਮੁਕਤ ਕਰਨ ਦੇ ਮਕਸਦ ਨਾਲ ਗੈਰ ਸਰਕਾਰੀ ਸੰਸਥਾ ‘ਆਸ-ਅਹਿਸਾਸ’ ਵੱਲੋਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ‘ਕੋਰੋਨਾ ਡਿਸਇੰਫੈਕਸ਼ਨ ਟਨਲ’ ਦੀ ਸਥਾਪਤੀ ਕਰਵਾਈ ਗਈ ਹੈ। ਇਸ ਟਨਲ ਦੀ ਅੱਜ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਸ਼ੁਰੂਆਤ ਕਰਵਾਈ ਗਈ।

ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਆਪਣੇ ਆਪ ਫੁਹਾਰੇ ਦੀ ਤਰ੍ਹਾਂ ਚੱਲਣ ਵਾਲੇ ਯੰਤਰ ਰਾਹੀਂ ਸੋਡੀਅਮ ਹਾਈਪੋਕਲੋਰਾਈਟ ਦੇ ਮਿਸ਼ਰਣ ਦਾ ਛਿੜਕਾਅ ਇਸ ਵਿੱਚੋਂ ਲੰਘਣ ਵਾਲੇ ਵਿਅਕਤੀ ਹੋ ਜਾਇਆ ਕਰੇਗਾ। ਜਦੋਂ ਕੋਈ ਵੀ ਵਿਅਕਤੀ ਇਸ ਵਿੱਚੋਂ ਗੁਜ਼ਰੇਗਾ ਤਾਂ ਇਹ ਛਿੜਕਾਅ ਆਪਣੇ ਆਪ ਹੋ ਜਾਵੇਗਾ। ਜਿਸ ਨਾਲ ਕਾਫੀ ਹੱਦ ਤੱਕ ਪੂਰਾ ਸਰੀਰ ਰੋਗਾਣੂ ਮੁਕਤ ਹੋ ਜਾਵੇਗਾ। ਉਨ੍ਹਾਂ ਇਸ ਉੱਦਮ ਲਈ ਗੈਰ ਸਰਕਾਰ ਸੰਸਥਾ ‘ਆਸ-ਅਹਿਸਾਸ’ ਦੇ ਪ੍ਰਬੰਧਕਾਂ ਦਾ ਬਹੁਤ ਧੰਨਵਾਦ ਕੀਤਾ।

ਸੰਸਥਾ ਦੀ ਸੰਸਥਾਪਕ ਪ੍ਰਧਾਨ ਸ੍ਰੀਮਤੀ ਗੁਨਜੀਤ ਰੁਚੀ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਜ਼ਿਲ੍ਹਾ ਲੁਧਿਆਣਾ ਵਿੱਚ ਅਜਿਹੀਆਂ 4 ਟਨਲ ਸਥਾਪਤ ਕੀਤੀਆਂ ਜਾਣਗੀਆਂ। ਦੂਜੀ ਟਨਲ ਜਲਦ ਹੀ ਸਿਵਲ ਹਸਪਤਾਲ ਲੁਧਿਆਣਾ ਵਿੱਚ ਲਗਾਈ ਜਾਵੇਗੀ। ਜਦਕਿ ਬਾਕੀ ਰਹਿੰਦੀਆਂ ਦੋ ਟਨਲ ਵੀ ਜ਼ਿਲ੍ਹਾ ਪ੍ਰਸਾਸ਼ਨ ਦੀ ਸਲਾਹ ਨਾਲ ਸਥਾਪਤ ਕੀਤੀਆਂ ਜਾਣਗੀਆਂ।

ਉਨ੍ਹਾਂ ਦਾਅਵੇ ਨਾਲ ਕਿਹਾ ਕਿ ਜਦੋਂ ਇੱਕ ਵਿਅਕਤੀ ਇਸ ਟਨਲ ਵਿੱਚੋਂ ਗੁਜਰੇਗਾ ਤਾਂ ਉਹ 90-95 ਫੀਸਦੀ ਸੈਨੀਟਾਈਜ਼ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਡਾਕਟਰਾਂ ਨੂੰ ਸੁਰੱਖਿਅਤ ਤਰੀਕੇ ਨਾਲ ਮਰੀਜ਼ ਚੈੱਕ ਕਰਨ ਲਈ ਕਿਓਸਕ ਵੀ ਮੁਹੱਈਆ ਕਰਵਾਏ ਜਾ ਰਹੇ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਇਕਬਾਲ ਸਿੰਘ ਸੰਧੂ, ਐੱਸ. ਡੀ. ਐੱਮ. ਲੁਧਿਆਣਾ (ਪੱਛਮੀ) ਸ੍ਰ. ਅਮਰਿੰਦਰ ਸਿੰਘ ਮੱਲੀ, ਸੰਸਥਾ ਦੇ ਮੈਂਬਰ ਸ੍ਰੀ ਮਿੰਕੂ ਬਾਵਾ, ਸ੍ਰ. ਮਨਮੀਤ ਸਿੰਘ, ਸ੍ਰੀ ਸੰਜੀਵ ਗੁਪਤਾ, ਸ੍ਰੀ ਸੰਦੀਪ ਗੁਪਤਾ ਅਤੇ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: