ਲੁਧਿਆਣਾ ਫਲਾਈ ਓਵਰ ਦੀ ਸਲੈਬ ਤੋੜਨ ਵਾਲੇ ਮੁਲਜ਼ਮਾਂ ਨੂੰ ਲੋਕਾਂ ਨੇ ਗ੍ਰਿਫ਼ਤਾਰ ਕਰ ਕੇ ਨਿਗਮ ਹਵਾਲੇ ਕੀਤਾ

ਲੁਧਿਆਣਾ ਫਲਾਈ ਓਵਰ ਦੀ ਸਲੈਬ ਤੋੜਨ ਵਾਲੇ ਮੁਲਜ਼ਮਾਂ ਨੂੰ ਲੋਕਾਂ ਨੇ ਗ੍ਰਿਫ਼ਤਾਰ ਕਰ ਕੇ ਨਿਗਮ ਹਵਾਲੇ ਕੀਤਾ

ਲੁਧਿਆਣਾ ਦੇ ਗਿੱਲ ਚੌਂਕ ਦੇ ਉੱਪਰੋਂ ਨਿਕਲਦੇ ਫਲਾਈ ਓਵਰ ਦੀ ਸਲੈਬ ਡਿੱਗਣ ਨਾਲ ਸ਼ਹਿਰ ਵਾਸੀਆਂ ਵਿੱਚ ਇੱਕ ਵਾਰ ਤਾਂ ਦਹਿਸ਼ਤ ਫੈਲ ਗਈ ਸੀ। ਸੁਰੱਖਿਆ ਦੇ ਮੱਦੇਨਜ਼ਰ ਫਲਾਈਓਵਰ ਦੇ ਉੱਪਰੋਂ ਲੰਘਣ ਵਾਲਾ ਟ੍ਰੈਫਿਕ ਵੀ ਰੋਕ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਫ਼ਿਰੋਜ਼ਪੁਰ ਅਤੇ ਲੁਧਿਆਣਾ ਸ਼ਹਿਰ ਤੋਂ ਹੋ ਕੇ ਦਿੱਲੀ ਅਤੇ ਚੰਡੀਗੜ੍ਹ ਨੂੰ ਜਾਣ ਵਾਲਾ ਟ੍ਰੈਫਿਕ ਇਸ ਫਲਾਈ ਓਵਰ ਤੋਂ ਹੀ ਗੁਜ਼ਰਦਾ ਹੈ। ਲੁਧਿਆਣਾ ਵਿੱਚ ਫਲਾਈ ਓਵਰ ਖਿਸਕਣ ਦੇ ਮਾਮਲੇ ਵਿੱਚ ਅੱਜ ਸਥਾਨਕ ਲੋਕਾਂ ਨੇ ਅਨੋਖੇ ਅੰਦਾਜ਼ ਵਿੱਚ ਆਪਣਾ ਵਿਰੋਧ ਜਤਾਇਆ ਹੈ। ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਚੂਹੇ ਭੇਂਟ ਕਰ ਕੇ ਨਗਰ ਨਿਗਮ ਉੱਤੇ ਤੰਜ ਕੱਸਿਆ ਹੈ।
ਸੋਮਵਾਰ ਨੂੰ ਕੁੱਝ ਲੋਕ ਨਗਰ ਨਿਗਮ ਕਮਿਸ਼ਨਰ ਕੋਲ ਚੂਹੇ ਲੈ ਕੇ ਪਹੁੰਚ ਗਏ। ਦਰਅਸਲ ਕਾਂਗਰਸ ਦੇ ਸਾਂਸਦ ਰਵਨੀਤ ਬਿੱਟੂ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਚੂਹਿਆਂ ਕਾਰਨ ਪੁਲ ਵਿੱਚ ਦਰਾਰ ਆਈ ਹੈ। ਸਾਂਸਦ ਦੇ ਇਸੇ ਬਿਆਨ ‘ਤੇ ਤੰਜ ਕੱਸਦੇ ਹੋਏ ਕੁੱਝ ਲੋਕ ਚੂਹੇ ਲੈ ਕੇ ਨਗਰ ਨਿਗਮ ਦਫ਼ਤਰ ਪਹੁੰਚ ਗਏ। ਦਫਤਰ ਪਹੁੰਚ ਕੇ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਨੂੰ ਪਿੰਜਰੇ ਵਿੱਚ ਬੰਦ ਇੱਕ ਚੂਹਾ ਸੌਂਪਿਆ ਗਿਆ। ਇਨ੍ਹਾਂ ਲੋਕਾਂ ਨੇ ਤੰਜ ਭਰੇ ਅੰਦਾਜ਼ ਵਿੱਚ ਕਿਹਾ ਕਿ ਉਹ ਇੱਕ ਚੂਹਾ ਲੱਭ ਕੇ ਲੈ ਆਏ ਹਨ। ਤਾਂ ਜੋ ਨਗਰ ਨਿਗਮ ਪ੍ਰਸ਼ਾਸਨ ਇਸ ਚੂਹੇ ਤੋਂ ਉਸ ਦੇ ਬਾਕੀ ਸਾਥੀਆਂ ਬਾਰੇ ਜਾਣਕਾਰੀ ਹਾਸਲ ਕਰ ਸਕੇ ਅਤੇ ਪੁਲ ਖਿਸਕਣ ਦੀ ਚੂਹਿਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਲੁਧਿਆਣਾ ਦੇ ਗਿੱਲ ਚੌਂਕ ਚ ਇੱਕ ਫਲਾਈਓਵਰ ਦੇ ਖਿਸਕਣ ਨਾਲ ਹੜਕੰਪ ਮੱਚ ਗਿਆ ਸੀ ਤੇ ਨਗਰ ਨਿਗਮ ਅਧਿਕਾਰੀਆਂ ਨੇ ਪੁਲ ਖਿਸਕਣ ਦੀ ਵੱਜ ਚੂਹਿਆਂ ਨੂੰ ਦੱਸਿਆ ਸੀ। ਹਾਲਾਂਕਿ ਜਦੋਂ ਇਹ ਘਟਨਾ ਵਾਪਰੀ ਤਾਂ ਓਸੇ ਵੇਲੇ ਸਮਾਂ ਰਹਿੰਦਿਆਂ ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲ ਤੋਂ ਲੰਗਦੇ ਟਰੈਫਿਕ ਦੀ ਆਵਾਜਾਈ ਬੰਦ ਕਰਨ ਕਾਰਨ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਜਿਸ ਕਾਰਨ ਟ੍ਰੈਫਿਕ ਦੀ ਕਾਫੀ ਵੱਡੀ ਸਮੱਸਿਆ ਹੋ ਗਈ ਹੈ। ਪਹਿਲੇ ਪੜਾਅ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪੁਲ ਦੇ ਹੇਠਾਂ ਨਗਰ ਨਿਗਮ ਵੱਲੋਂ ਲਾਏ ਜਾ ਰਹੇ ਕੂੜੇ ਦੇ ਢੇਰ ਰਹਿਣ ਕਾਰਨ ਕਾਫੀ ਗਿਣਤੀ ‘ਚ ਚੂਹਿਆਂ ਨੇ ਸਾਰੀ ਮਿੱਟੀ ਪੁੱਟ ਕੇ ਬਾਹਰ ਕੱਢੀ ਹੈ।

Share Button

Leave a Reply

Your email address will not be published. Required fields are marked *

%d bloggers like this: