Thu. Oct 17th, 2019

ਲੁਧਿਆਣਾ ਪੁਲਿਸ ਹੱਥ ਲੱਗੀ ਵੱਡੀ ਸਫਲਤਾਂ, ਕਾਬੂ ਕੀਤੇ 7 ਨਸ਼ਾ ਤਸਕਰ

ਲੁਧਿਆਣਾ ਪੁਲਿਸ ਹੱਥ ਲੱਗੀ ਵੱਡੀ ਸਫਲਤਾਂ, ਕਾਬੂ ਕੀਤੇ 7 ਨਸ਼ਾ ਤਸਕਰ

ਸੂਬੇ ‘ਚ ਨਸ਼ੇ ਦਾ ਕਾਰੋਬਾਰ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ, ਪੁਲਿਸ ਵੱਲੋ ਨਸ਼ੇ ਦੇ ਕਾਰੋਬਾਰ ਨੂੰ ਖ਼ਤਮ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਦੇ ਚਲਦਿਆਂ ਜਗ੍ਹਾ -ਜਗ੍ਹਾ ਨਾਕਾਬੰਦੀ ਅਤੇ ਛਾਪਾਮਾਰੀ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਮਹਾਨਗਰ ਲੁਧਿਆਣਾ ‘ਚ ਐੱਸ.ਟੀ.ਐਫ. ਦੀ ਪੁਲਿਸ ਨੇ ਇੱਕੋ ਹੀ ਗਿਰੋਹ ਦੇ 7 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ‘ਚੋਂ ਚਾਰ ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ।

ਜਾਣਕਾਰੀ ਅਨੁਸਾਰ ਕਥਿਤ ਦੋਸ਼ੀ ਜੋ ਕਿ ਪਿਛਲੇ ਚਾਰ ਸਾਲਾਂ ਤੋਂ ਨਸ਼ਾ ਤਸਕਰੀ ਕਰ ਰਿਹਾ ਸੀ। ਪਿਛਲੇ ਚਾਰ ਦਿਨਾਂ ‘ਚ ਉਨ੍ਹਾਂ ਨੇ 100 ਕਰੋੜ ਦਾ ਨਸ਼ਾ ਵੇਚ ਦਿੱਤਾ ਹੈ।

ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੋਂ ਡੇਢ ਕਿਲੋ ਹੈਰੋਇਨ, ਦੋ ਕਵਿੰਟਲ ਭੁੱਕੀ, ਇਕ ਕਾਰ ਅਤੇ 28 ਹਜ਼ਾਰ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਜਦ ਕਿ ਕਿੰਗਪਿੰਨ ਅੰਮ੍ਰਿਤਸਰ ਨਿਵਾਸੀ ਸੋਨੂੰ ਹਾਲੇ ਤੱਕ ਫ਼ਰਾਰ ਹੈ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਸਰ ਨਿ ਵਾਸੀ (ਨਰੇਸ਼ ਕੁਮਾਰ ਮਿੰਟੂ ), ਰਾਘਵ ਸ਼ਰਮਾ, ਫੋਕਲ ਪੁਆਇੰਟ ਨਿਵਾਸੀ ਸ਼ਲਿੰਦਰ ਉਰਫ ਮੋਨੂੰ ਵਜੋਂ ਹੋਈ ਹੈ। ਇਨ੍ਹਾਂ ਮੁਲਜ਼ਮਾਂ ਕੋਲੋਂ ਪੁਲਿਸ ਵਲੋਂ ਪੁੱਛ -ਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

%d bloggers like this: