Tue. May 21st, 2019

ਲੁਧਿਆਣਾ ਦੇ ਪਕੌੜੇ ਵਾਲੇ ਤੋਂ ਅੱਗੇ ਨਿਕਲਿਆ ਪਟਿਆਲਾ ਦਾ ਚਾਟ ਵਾਲਾ

ਲੁਧਿਆਣਾ ਦੇ ਪਕੌੜੇ ਵਾਲੇ ਤੋਂ ਅੱਗੇ ਨਿਕਲਿਆ ਪਟਿਆਲਾ ਦਾ ਚਾਟ ਵਾਲਾ

ਇਨਕਮ ਟੈਕਸ ਡਿਪਾਰਟਮੈਂਟ ਨੂੰ ਪੰਜਾਬ ਦੇ ਸ਼ਹਿਰ ਪਟਿਆਲਾ ਦੇ ਇਕ ਮਸ਼ਹੂਰ ਚਾਟਵਾਲੇ ਕੋਲ 1 ਕਰੋੜ 20 ਲੱਖ ਰੁਪਏ ਦੀ ਅਣਐਲਾਣੀ ਜਾਇਦਾਦ ਦਾ ਪਤਾ ਚੱਲਿਆ। ਵੀਰਵਾਰ ਨੂੰ ਡਿਪਾਰਟਮੈਂਟ ਨੇ ਉੱਥੇ ਦਾ ਸਰਵੇ ਕੀਤਾ ਤਾਂ ਚਾਟਵਾਲੇ ਨੇ ਇੰਨੀ ਵੱਡੀ ਅਣਐਲਾਣੀ ਜਾਇਦਾਦ ਦਾ ਖੁਲਾਸਾ ਕੀਤਾ। ਇਹ ਚਾਟ ਵਾਲਾ ਕੇਟਰਰ ਦਾ ਕੰਮ ਵੀ ਕਰਦਾ ਹੈ। ਯਾਦ ਰਹੇ ਕਿ ਇਸ ਮਹੀਨੇ ਲੁਧਿਆਣਾ ਦੇ ਇਕ ਪਕੌੜੇ ਵਾਲੇ ਨੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਦੇ ਦੌਰਾਨ 60 ਲੱਖ ਰੁਪਏ ਆਤਮ ਸਮਰਪਣ ਕੀਤੇ ਸਨ।

ਫਿਰ ਵੀ ਅਣਐਲਾਣੀ ਕਮਾਈ ਦਾ ਖੁਲਾਸਾ ਕਰਨ ਦੇ ਆਧਾਰ ‘ਤੇ ਹੁਣ ਚਾਟ ਵਾਲੇ ਨੂੰ ਲਗਭਗ 52 ਲੱਖ ਰੁਪਏ ਦਾ ਟੈਕਸ ਦੇਣਾ ਹੋਵੇਗਾ। ਚਾਟ ਵਾਲੇ ਦੇ ਇੱਥੇ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਬੁੱਧਵਾਰ ਨੂੰ ਹੀ ਸਰਵੇ ਸ਼ੁਰੂ ਕੀਤਾ ਸੀ। ਟੀਮ ਲੁਧਿਆਣਾ – 3 ਅਤੇ ਪਟਿਆਲਾ ਕਮਿਸ਼ਨਰੀ ਦੇ ਚੀਫ ਕਮਿਸ਼ਨਰ ਪਰਨੀਤ ਸਚਦੇਵ ਦੀ ਅਗਵਾਈ ਵਿਚ ਸਰਵੇ ਕਰ ਰਹੀ ਸੀ। ਉਸ ਦੌਰਾਨ ਪਾਇਆ ਗਿਆ ਕਿ ਚਾਟ ਵਾਲੇ ਨੇ ਨਾ ਸਿਰਫ ਅਪਣੀ ਆਮਦਨੀ ਦੇ ਵੱਡੇ ਹਿੱਸੇ ਨੂੰ ਗੁਪਤ ਰੱਖਿਆ ਅਤੇ ਉਸ ਦੀ ਜਾਇਦਾਦ ਵਿਚ ਨਿਵੇਸ਼ ਕੀਤਾ, ਸਗੋਂ ਉਸ ਨੇ ਦੋ ਸਾਲਾਂ ਤੋਂ ਇਨਕਮ ਟੈਕਸ ਰਿਟਰਨ (ਆਈਟੀਆਰ) ਵੀ ਫਾਇਲ ਨਹੀਂ ਕੀਤੀ।

Leave a Reply

Your email address will not be published. Required fields are marked *

%d bloggers like this: