ਲੁਧਿਆਣਾ ਦੇ ਕਾਰੋਬਾਰੀ ਵੱਲੋਂ ਪਤਨੀ ਤੇ ਬੇਟੀ ਦਾ ਕਤਲ, ਖੁਦ ਨੂੰ ਵੀ ਮਾਰੀ ਗੋਲੀ

ss1

ਲੁਧਿਆਣਾ: ਸਥਾਨਕ ਮਾਡਲ ਟਾਊਨ ਐਕਸਟੈਨਸ਼ਨ ਵਿੱਚ ਇੱਕ ਕਾਰੋਬਾਰੀ ਵੱਲੋਂ ਆਪਣੀ ਪਤਨੀ ਤੇ ਬੱਚਿਆਂ ਨੂੰ ਗੋਲੀ ਮਾਰ ਕੇ ਕਤਲ ਕਰਨ ਉਪਰੰਤ ਆਪ ਵੀ ਖ਼ੁਦਕੁਸ਼ੀ ਕਰ ਲਈ। ਕਾਰੋਬਾਰੀ ਵੱਲੋਂ ਚਲਾਈਆਂ ਗਈਆਂ ਗੋਲੀਆਂ ਵਿੱਚ ਉਸ ਦੀ 14 ਸਾਲ ਦੀ ਲੜਕੀ ਜ਼ਖਮੀ ਹੋ ਗਈ। ਉਸ ਨੂੰ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ।

ਇਹ ਘਟਨਾ ਮਾਡਲ ਟਾਊਨ ਇਲਾਕੇ ਦੇ ਬੀ-ਬਾਲਕ ਦੀ ਕੋਠੀ 56-ਬੀ ਦੀ ਹੈ। ਇੱਥੇ 45 ਸਾਲ ਦੇ ਕਾਰੋਬਾਰੀ ਜਸਦੀਪ ਸਿੰਘ ਗਿੱਲ ਨੇ ਆਪਣੀ 40 ਸਾਲ ਦੀ ਪਤਨੀ, 19 ਸਾਲ ਦੇ ਬੇਟੇ ਤੇ 15 ਸਾਲ ਦੀ ਬੇਟੀ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਕਾਰੋਬਾਰੀ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਤਿੰਨਾਂ ਦੀਆਂ ਲਾਸ਼ਾਂ ਪੁਲਿਸ ਵੱਲੋਂ ਬਰਾਮਦ ਕਰ ਲਈਆਂ ਗਈਆਂ ਹਨ।

ਪੂਰੀ ਘਟਨਾ ਕੋਠੀ ਦੀ ਉੱਪਰਲੀ ਮੰਜ਼ਲ ਦੀ ਹੈ, ਜਦੋਂਕਿ ਕਾਰੋਬਾਰੀ ਦੀ ਮਾਂ ਥੱਲੇ ਵਾਲੀ ਮੰਜ਼ਲ ਉੱਤੇ ਸੀ। ਉਹ ਇਸ ਘਟਨਾ ਕਾਰਨ ਸਦਮੇ ਵਿੱਚ ਹੈ। ਘਟਨਾ ਪਿੱਛੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਮਿਲੀ ਜਾਣਕਾਰੀ ਅਨੁਸਾਰ ਕਾਰੋਬਾਰੀ ਕਾਫ਼ੀ ਦਿਨਾਂ ਤੋਂ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਸੀ। ਜਸਦੀਪ ਸਿੰਘ ਗਿੱਲ ਸਾਈਕਲ ਬਣਾਉਣ ਵਾਲੀ ਫ਼ੈਕਟਰੀ ਦੇ ਮਾਲਕ ਸਨ।

Share Button

Leave a Reply

Your email address will not be published. Required fields are marked *