Thu. Jul 11th, 2019

ਲੁਧਿਆਣਾ ਜੇਲ੍ਹ ‘ਚ ਖੂਨੀ ਝੜਪ, ਇਕ ਹਵਾਲਾਤੀ ਦੀ ਮੌਤ, ਹਾਲਾਤ ਤਣਾਪੂੂਰਨ, ਕੈਦੀਆਂ ਨੇ ਫੂਕੇ ਸਿਲੰਡਰ

ਲੁਧਿਆਣਾ ਜੇਲ੍ਹ ‘ਚ ਖੂਨੀ ਝੜਪ, ਇਕ ਹਵਾਲਾਤੀ ਦੀ ਮੌਤ, ਹਾਲਾਤ ਤਣਾਪੂੂਰਨ, ਕੈਦੀਆਂ ਨੇ ਫੂਕੇ ਸਿਲੰਡਰ

ਵੀਰਵਾਰ ਦੁਪਹਿਰ ਨੂੰ ਲੁਧਿਆਣਾ ਜੇਲ੍ਹ ਅੰਦਰ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੈਦੀਆਂ ਦੇ ਦੋ ਧਿਰਾਂ ਵਿਚਕਾਰ ਖ਼ੂਨੀ ਝੜਪ ਹੋ ਗਈ। ਇਸ ਝਗੜੇ ਦੌਰਾਨ ਤੇਜ਼ਧਾਰ ਚੀਜ਼ਾਂ ਦਾ ਇਸਤੇਮਾਲ ਕੀਤਾ ਗਿਆ ਤੇ ਢਾਈ ਦਰਜਨ ਦੇ ਕਰੀਬ ਕੈਦੀ ਜ਼ਖ਼ਮੀ ਹੋ ਗਏ ਜਿਨ੍ਹਾਂ ‘ਚ ਸੰਨੀ ਸਮੇਤ ਦੋ ਕੈਦੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸੂਚਨਾ ਮਿਲਦਿਆਂ ਹੀ ਜੇਲ੍ਹ ਗਾਰਦ ਅਤੇ ਲੁਧਿਆਣਾ ਦੇ ਤਮਾਮ ਥਾਣਿਆਂ ਦੀ ਪੁਲਿਸ ਨੇ ਜੇਲ੍ਹ ਦੀ ਘੇਰਾਬੰਦੀ ਕਰ ਲਈ। ਇਸ ਵੇਲੇ ਜੇਲ੍ਹ ਦੇ ਹਾਲਾਤ ਸੰਵੇਦਨਸ਼ੀਲ ਦੱਸੇ ਜਾ ਰਹੇ ਹਨ ਤੇ ਜੇਲ੍ਹ ਅੰਦਰ ਪੁਲਿਸ ਵੱਲੋਂ ਫਾਇਰਿੰਗ ਵੀ ਕੀਤੀ ਜਾ ਰਹੀ ਹੈ।

ਕੈਦੀਆਂ ਵੱਲੋਂ ਸ਼ੁਰੂ ਹੋਈ ਖੂਨੀ ਝੜਪ ਤੋਂ ਬਾਅਦ ਜੇਲ੍ਹ ਦੇ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਨਜ਼ਰ ਆ ਰਹੇ ਹਨ। ਇਸ ਘਟਨਾ ਦੇ ਦੌਰਾਨ ਜਿੱਥੇ ਪੁਲਿਸ ਨੇ ਫਾਇਰਿੰਗ ਸ਼ੁਰੂ ਕੀਤੀ ਉੱਥੇ ਜੇਲ੍ਹ ਅੰਦਰ ਮੌਜੂਦ ਕੈਦੀਆਂ ਨੇ ਸਿਲੰਡਰਾਂ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ। ਇਸ ਸਾਰੀ ਘਟਨਾ ਦੇ ਦੌਰਾਨ ਫਾਇਰਿੰਗ ‘ਚ ਇਕ ਕੈਦੀ ਦੀ ਮੌਤ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਪਰ ਅਧਿਕਾਰਕ ਤੌਰ ‘ਤੇ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ।

ਇਸ ਖੂਨੀ ਝੜਪ ਦੇ ਦੌਰਾਨ ਕੁਝ ਕੈਦੀਆਂ ਨੂੰ ਜੇਲ੍ਹ ‘ਚੋਂ ਫ਼ਰਾਰ ਹੋਣ ਦਾ ਵੀ ਮੌਕਾ ਮਿਲ ਗਿਆ। ਡਾਕੇ ਦੇ ਮਾਮਲੇ ‘ਚ ਜੇਲ੍ਹ ਅੰਦਰ ਬੰਦ ਕੈਦੀ ਕਰਮਜੀਤ ਸਿੰਘ ਫਾਇਰਿੰਗ ਦੌਰਾਨ ਜੇਲ੍ਹ ਦੀ ਕੰਧ ਟੱਪ ਕੇ ਫਰਾਰ ਹੋਣ ਲੱਗਾ। ਇਸ ਦੌਰਾਨ ਮੁਸਤੈਦ ਪੁਲਿਸ ਨੇ ਕਰਮਜੀਤ ਨੂੰ ਕੰਧ ਟੱਪ ਕੇ ਫਰਾਰ ਹੁੰਦੇ ਸਮੇਂ ਜੇਲ੍ਹ ਦੇ ਕੋਲੋਂ ਹੀ ਕਾਬੂ ਕਰ ਲਿਆ ਹੈ।

Leave a Reply

Your email address will not be published. Required fields are marked *

%d bloggers like this: