ਲੁਧਿਆਣਾ ‘ਚ 10 ਕਰੋੜ ਦੀ ‘ਆਈਸ’ ਸਣੇ 3 ਸਮੱਗਲਰ ਕਾਬੂ

ss1

ਲੁਧਿਆਣਾ ‘ਚ 10 ਕਰੋੜ ਦੀ ‘ਆਈਸ’ ਸਣੇ 3 ਸਮੱਗਲਰ ਕਾਬੂ

ਸੂਬਾ ਸਰਕਾਰ ਵੱਲੋਂ ਨਸ਼ਾ ਸਮੱਗਲਰਾਂ ਖਿਲਾਫ ਬਣਾਈ ਗਈ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਟੀਮ ਨੇ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ 3 ਨਸ਼ਾ ਸਮੱਗਲਰਾਂ ਨੂੰ 10 ਕਰੋੜ ਦੇ ਨਸ਼ੀਲੇ ਪਦਾਰਥ ਆਈਸ ਨਾਲ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਐੱਸ. ਟੀ. ਐੱਫ. ਦੇ ਲੁਧਿਆਣਾ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਥਾਣਾ ਮੇਹਰਬਾਨ ਅਧੀਨ ਆਉਂਦੇ ਪਿੰਡ ਬਾਜੜਾ ਦੇ ਟੀ-ਪੁਆਇੰਟ ‘ਤੇ ਪੁਲਸ ਟੀਮ ਨੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਸੇ ਸਮੇਂ ਮੱਤੇਵਾੜਾ ਵੱਲੋਂ ਇਕ ਸਫੈਦ ਰੰਗ ਦੀ ਇੰਡੀਗੋ ਕਾਰ ਆਉਂਦੀ ਹੋਈ ਦਿਖਾਈ ਦਿੱਤੀ, ਜਦੋਂ ਟੀਮ ਨੇ ਸ਼ੱਕ ਦੇ ਆਧਾਰ ‘ਤੇ ਕਾਰ ਨੂੰ ਚੌਕਸੀ ਲਈ ਨਾਕੇ ‘ਤੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਇਕਦਮ ਕਾਰ ਨੂੰ ਉਥੋਂ ਭਜਾ ਲਿਆ ਅਤੇ ਪੁਲਸ ਨੇ ਮੁਸਤੈਦੀ ਨਾਲ ਕਾਰ ਨੂੰ ਕਾਬੂ ਕਰ ਕੇ ਜਦੋਂ ਕਾਰ ‘ਚ ਬੈਠੇ ਤਿੰਨਾਂ ਵਿਅਕਤੀਆਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਇਕ ਕਿਲੋ ਨਸ਼ੀਲਾ ਪਦਾਰਥ ਆਈਸ ਬਰਾਮਦ ਕੀਤਾ ਗਿਆ, ਜਿਨ੍ਹਾਂ ਦੀ ਪਛਾਣ ਗੁਰਿੰਦਰ ਸਿੰਘ ਰੋਜ਼ੀ (30) ਪੁੱਤਰ ਹਰਦੀਪ ਸਿੰਘ ਵਾਸੀ ਧੁਤਕਲਾਂ, ਵਿਕਾਸ ਰਾਣਾ ਡਿੰਪਲ (24) ਪੁੱਤਰ ਸੁਰਜੀਤ ਸਿੰਘ ਵਾਸੀ ਧੂਤਕਲਾਂ ਤੇ ਦਵਿੰਦਰ ਕੁਮਾਰ ਰਾਣਾ (45) ਪੁੱਤਰ ਰੱਖੀ ਬਾਗ ਵਾਸੀ ਪਿੰਡ ਸਹਿਜਾਦਪੁਰ ਹੁਸ਼ਿਆਰਪੁਰ ਦੇ ਰੂਪ ਵਿਚ ਹੋਈ ਹੈ, ਜਿਨ੍ਹਾਂ ਖਿਲਾਫ ਥਾਣਾ ਮੇਹਰਬਾਨ ‘ਚ ਐੱਨ. ਡੀ. ਪੀ. ਸੀ. ਐਕਟ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Share Button

Leave a Reply

Your email address will not be published. Required fields are marked *