Tue. Apr 23rd, 2019

ਲੁਧਿਆਣਾ ‘ਚ ਰਾਤ ਦੇ 12 ਵਜੇ ਵਾਪਰਿਆ ਭਿਆਨਕ ਹਾਦਸਾ, 4 ਲੋਕਾਂ ਦੀ ਮੌਤ

ਲੁਧਿਆਣਾ ‘ਚ ਰਾਤ ਦੇ 12 ਵਜੇ ਵਾਪਰਿਆ ਭਿਆਨਕ ਹਾਦਸਾ, 4 ਲੋਕਾਂ ਦੀ ਮੌਤ

ਲੁਧਿਆਣਾ ‘ਚ ਦੇਰ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ।ਲੁਧਿਆਣਾ ਦੀ ਸਿੱਧਵਾਂ ਨਹਿਰ ‘ਚ ਇਕ ਕਾਰ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾਂ ‘ਚ ਲੜਕੀ ਸਮੇਤ 4 ਜਾਣਿਆ ਦੀ ਮੌਤ ਹੋ ਗਈ ਹੈ।ਮ੍ਰਿਤਕਾਂ ਦੀ ਪਛਾਣ ਕਸ਼ਿਸ਼ ਅਰੋੜਾ ,ਲੜਕੀ ਸਾਨਿਆ ,ਦੇਵੇਸ਼ ਅਤੇ ਭਵਨੀਤ ਵਜੋਂ ਹੋਈ ਹੈ।ਇਨ੍ਹਾਂ ਵਿੱਚ ਲੜਕੀ ਸਾਨਿਆ ਅਤੇ ਨੌਜਵਾਨ ਭਵਨੀਤ ਸਕੇ ਭੈਣ-ਭਰਾ ਸਨ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪੁੱਜ ਗਈ ਸੀ।ਪੁਲਿਸ ਨੇ ਕਰੇਨ ਦੀ ਮਦਦ ਨਾਲ ਕਾਰ ਨੂੰ ਨਹਿਰ ‘ਚ ਬਾਹਰ ਕੱਢ ਲਿਆ ਹੈ।ਜਿਸ ਤੋਂ ਬਾਅਦ ਪੁਲਿਸ ਨੇ ਚਾਰਾਂ ਨੂੰ ਹਸਪਤਾਲਾਂ ਭੇਜਿਆ ਪਰ ਉੱਥੇ ਡਾਕਟਰਾਂ ਨੇ ਚਾਰਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਹੈ।

Share Button

Leave a Reply

Your email address will not be published. Required fields are marked *

%d bloggers like this: