ਲੁਧਿਆਣਾ ‘ ਚ ਯੋਗੀ ਅਤੇ ਮਹਿਬੂਬਾ ਸਰਕਾਰ ਦੇ ਖਿਲਾਫ ਰੋਸ਼ ਮੁਜਾਹਰਾ

ss1

ਲੁਧਿਆਣਾ ‘ਚ ਯੋਗੀ ਅਤੇ ਮਹਿਬੂਬਾ ਸਰਕਾਰ ਦੇ ਖਿਲਾਫ ਰੋਸ਼ ਮੁਜਾਹਰਾ

ਲੁਧਿਆਣਾ 15 ਅਪ੍ਰੈਲ 2018: ਜੰਮੂ ਕਸ਼ਮੀਰ ਵਿੱਚ ਆਸਿਫਾ ਅਤੇ ਯੂਪੀ ਉਂਨਾਓ ਵਿੱਚ ਮਾਸੂਮ ਬੇਟੀਆਂ ਦੇ ਨਾਲ ਹੋਏ ਗੈਂਗਰੇਪ ਦੇ ਖਿਲਾਫ ਅੱਜ ਲੁਧਿਆਣਾ ਜਾਮਾ ਮਸਜਿਦ ਦੇ ਬਾਹਰ ਵੱਡੀ ਗਿਣਤੀ ਵਿੱਚ ਮੁਸਲਮਾਨਾਂ ਨੇ ਮਜਲਿਸ ਅਹਿਰਾਰ ਇਸਲਾਮ ਵਲੋਂ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਅਤੇ ਕਸ਼ਮੀਰ ਦੀ ਮਹਿਬੂਬਾ ਸਰਕਾਰ ਦਾ ਪੁਤਲਾ ਸਾੜ ਕੇ ਜਬਰਦਸਤ ਰੋਸ਼ ਪ੍ਰਦਸ਼ਨ ਕੀਤਾ । ਇਸ ਮੌਕੇ ਤੇ ਸੰਬੋਧਿਤ ਕਰਦੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਮਾਸੂਮ ਬੱਚੀਆਂ ਦੇ ਨਾਲ ਗੁਨਾਹ ਕਰਨ ਵਾਲੀਆਂ ਨੂੰ ਫ਼ਾਂਸੀ ਦੇ ਤਖਤੇ ਤੇ ਲਟਕਾਉ। ਉਨ੍ਹਾਂ ਨੇ ਕਿਹਾ ਕਿ ਮਹਿਬੂਬਾ ਮੁਫਤੀ ਅਤੇ ਯੋਗੀ ਆਦਿਤਿਆ ਨਾਥ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਰਾਜ ਵਿੱਚ ਮਾਸੂਮ ਬੇਟੀਆਂ ਦੇ ਨਾਲ ਗੈਰ ਇਨਸਾਨੀ ਹਰਕੱਤਾਂ ਕਰਨ ਵਾਲੇ ਅਨਸਾਨਿਅਤ ਦੇ ਦੁਸ਼ਮਣਾ ਨੂੰ ਜਨਤਾ ਦੇ ਆਕਰੋਸ਼ ਦੇ ਬਾਅਦ ਫੜਿਆ ਗਿਆ ਜੇਕਰ ਜਨਤਾ ਰੌਲਾ ਨਾ ਪਾਉਂਦੀ ਤਾਂ ਹੈਵਾਨਿਅਤ ਦੀਆਂ ਹੱਦਾਂ ਪਾਰ ਕਰਨ ਵਾਲੇ ਇਹ ਦਰਿੰਦੇ ਇੰਜ ਹੀ ਆਜਾਦ ਫਿਰਦੇ ਰਹਿੰਦੇ ।

ਸ਼ਾਹੀ ਇਮਾਮ ਮੌਲਾਨਾ ਹਬੀਬ-ਉਰ -ਰਹਿਮਾਨ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਦੀ ਆਜਾਦ ਭਾਰਤ ਵਿੱਚ ਸਿਆਸੀ ਰੋਟੀਆਂ ਸੇਕਣ ਵਾਲਿਆਂ ਨੂੰ ਹੁਣ ਪੀੜਿਤ ਵੀ ਧਰਮ ਅਤੇ ਜਾਤ ਵਾਲੇ ਨਜ਼ਰ ਆਉਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਤਿੰਨ ਤਲਾਕ ਤੇ ਕਾਨੂੰਨ ਬਣਾਉਣ ਵਾਲੀ ਕੇਂਦਰ ਦੀ ਮੋਦੀ ਸਰਕਾਰ ਨੂੰ ਅਸੀ ਇਹ ਵੀ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਇਸਲਾਮ ਨੇ ਕਿਹਾ ਹੈ ਕਿ ਜ਼ਨਾਹਕਾਰ ਦਾ ਸਰ ਕਲਮ ਕੀਤਾ ਜਾਣਾ ਚਾਹੀਦਾ ਹੈ ਤਾਂਕਿ ਕੋਈ ਵੀ ਹੈਵਾਨ ਕਿਸੇ ਦੀਆਂ ਬੇਟੀਆਂ ਦੀ ਜਿੰਦਗੀ ਨਾ ਖ਼ਰਾਬ ਕਰ ਸਕੇ । ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨੇ ਕਿਹਾ ਕਿ ਰਾਜਨੀਤੀ ਵਿੱਚ ਧਰਮ ਅਤੇ ਜਾਤੀ ਦੇ ਨਾਮ ਤੇ ਸੱਤਾ ਤਾਂ ਹਾਸਲ ਕੀਤੀ ਜਾ ਸਕਦੀ ਹੈ ਲੇਕਿਨ ਦੇਸ਼ ਵਿੱਚ ਭਾਈਚਾਰਾ ਅਤੇ ਸ਼ਾਂਤੀ ਨਹੀਂ ਬਣਾਈ ਜਾ ਸਕਦੀ , ਸ਼ਾਂਤੀ ਲਈ ਜਰੂਰੀ ਹੈ ਕਿ ਸਾਰੇ ਦੇਸ਼ ਵਾਸੀਆਂ ਨੂੰ ਨਾਲ ਲੈ ਕੇ ਇਨਸਾਫ ਕੀਤਾ ਜਾਵੇ । ਸਰਕਾਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸੱਤਾ ਦਾ ਧਰਮ ਸਿਰਫ ਇਨਸਾਫ ਹੁੰਦਾ ਹੈ , ਉਨ੍ਹਾਂ ਨੇ ਕਿਹਾ ਕਿ ਆਸਿਫਾ ਹੋਵੇ ਜਾਂ ਉੰਨਾਵ ਦੀ ਬੇਟੀ ਸਬ ਇਕ ਸਮਾਨ ਹਨ।

Share Button

Leave a Reply

Your email address will not be published. Required fields are marked *