ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਲੁਧਿਆਣਾ ’ਚ ਯੂਥ ਕਾਂਗਰਸ ਦੀ ਚੋਣ ਸਮੇਂ ਗੋਲੀ ਚੱਲੀ, ਲਾਠੀਚਾਰਜ, 1 ਜ਼ਖ਼ਮੀ

ਲੁਧਿਆਣਾ ’ਚ ਯੂਥ ਕਾਂਗਰਸ ਦੀ ਚੋਣ ਸਮੇਂ ਗੋਲੀ ਚੱਲੀ, ਲਾਠੀਚਾਰਜ, 1 ਜ਼ਖ਼ਮੀ

ਅੱਜ ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਜਾ ਰਹੀ ਹੈ। ਸਥਾਨਕ ਪੱਧਰ ’ਤੇ ਇਨ੍ਹਾਂ ਚੋਣਾਂ ਦੀ ਉਦੋਂ ਬਹੁਤ ਜ਼ਿਆਦਾ ਅਹਿਮੀਅਤ ਹੁੰਦੀ ਹੈ, ਜਦੋਂ ਸੂਬੇ ਵਿੱਚ ਕਾਂਗਰਸ ਦੀ ਹੀ ਸਰਕਾਰ ਹੋਵੇ। ਪਰ ਇੱਥੇ ਹੋ ਰਹੀ ਇਹ ਚੋਣ ਕੁਝ ਹਿੰਸਕ ਹੋ ਗਈ। ਅੱਜ ਹੋਏ ਇਸ ਝਗੜੇ ’ਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਦੇ ਇੱਕ ਵੋਟਿੰਗ ਸੈਂਟਰ ’ਤੇ ਅੱਜ ਦੋ ਧੜਿਆਂ ਵਿਚਾਲੇ ਕਿਸੇ ਗੱਲੋਂ ਬਹਿਸਬਾਜ਼ੀ ਹੋ ਗਈ। ਉੱਥੇ ਕੁਝ ਨੌਜਵਾਨਾਂ ਵਿਚਾਲੇ ਆਪਸ ਵਿੱਚ ਕੁੱਟਮਾਰ ਵੀ ਹੋਈ। ਕੁਝ ਗੋਲੀਆਂ ਵੀ ਚੱਲੀਆਂ। ਭੀੜ ਨੂੰ ਖਿੰਡਾਉਣ ਲਈ ਪੁਲਿਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ।

ਪੁਲਿਸ ਮੁਤਾਬਕ ਆਪਸੀ ਝਗੜੇ ’ਚ ਇੱਥੇ ਪੰਜ ਗੋਲੀਆਂ ਚੱਲੀਆਂ। ਇਹ ਖ਼ਬਰ ਲਿਖੇ ਜਾਣ ਤੱਕ ਘਟਨਾ ਸਥਾਨ ’ਤੇ ਭਾਰੀ ਪੁਲਿਸ ਬਲ ਪੁੱਜ ਚੁੱਕੇ ਸਨ ਤੇ ਵੋਟਿੰਗ ਪ੍ਰਕਿਰਿਆ ਰੋਕ ਦਿੱਤੀ ਗਈ ਸੀ। ਹਾਲਾਤ ਤਣਾਅਪੂਰਨ ਪਰ ਕਾਬੂ ਹੇਠ ਹਨ।

Leave a Reply

Your email address will not be published. Required fields are marked *

%d bloggers like this: