ਲੁਧਿਆਣਾ ‘ਚ ਪੋਲੀਓ ਬੂੰਦਾਂ ਪੀਣ ਨਾਲ ਡੇਢ ਸਾਲਾ ਬੱਚੇ ਦੀ ਮੌਤ, ਲੋਕਾਂ ‘ਚ ਡਰ ਦਾ ਮਾਹੌਲ

ss1

ਲੁਧਿਆਣਾ ‘ਚ ਪੋਲੀਓ ਬੂੰਦਾਂ ਪੀਣ ਨਾਲ ਡੇਢ ਸਾਲਾ ਬੱਚੇ ਦੀ ਮੌਤ, ਲੋਕਾਂ ‘ਚ ਡਰ ਦਾ ਮਾਹੌਲ

ਲੁਧਿਆਣਾ : ਸਥਾਨਕ ਸ਼ਹਿਰ ਦੇ ਇੱਕ ਮੁਹੱਲੇ ਵਿਚ ਇੱਕ ਡੇਢ ਸਾਲਾ ਬੱਚੇ ਦੀ ਮੌਤ ਹੋ ਜਾਣ ਤੋਂ ਬਾਅਦ ਲੋਕਾਂ ਵਿਚ ਭਾਰੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦਰਅਸਲ ਪੀੜਤ ਪਰਿਵਾਰ ਅਨੁਸਾਰ ਇਸ ਬੱਚੇ ਦੀ ਮੌਤ ਦਾ ਕਾਰਨ ਪੋਲੀਓ ਬੂੰਦਾਂ ਨੂੰ ਦੱਸਿਆ ਜਾ ਰਿਹਾ ਹੈ। ਜਿਸ ਕਾਰਨ ਹੋਰਨਾਂ ਲੋਕਾਂ ਵਿਚ ਵੀ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।

ਡੇਢ ਸਾਲਾ ਬੱਚੇ ਦੀ ਮੌਤ ਦਾ ਇਹ ਮਾਮਲਾ ਸ਼ਹਿਰ ਦੇ ਫੌਜੀ ਮੁਹੱਲਾ ‘ਚ ਸਾਹਮਣੇ ਆਇਆ ਹੈ, ਜਿੱਥੇ ਪੋਲੀਓ ਦੀਆਂ ਬੂੰਦਾਂ ਪੀਣ ਦੇ ਇਕ ਘੰਟੇ ਬਾਅਦ ਹੀ ਡੇਢ ਸਾਲਾ ਲੜਕੇ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਮੁਹੱਲੇ ‘ਚ ਹਾਹਾਕਾਰ ਮਚ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਬੱਚੇ ਆਦਿੱਤਿਆ ਦੇ ਪਿਤਾ ਰਵਿੰਦਰ ਨੇ ਰੋਂਦੇ ਹੋਏ ਦੱਸਿਆ ਕਿ ਕਿ ਉਹ ਆਗਰਾ ਤੋਂ ਇੱਥੇ ਆਪਣੀ ਕਿਸੇ ਰਿਸ਼ਤੇਦਾਰੀ ਵਿਚ ਆਏ ਹੋਏ ਹਨ ਕਿ ਇਹ ਭਾਣਾ ਵਾਪਰ ਗਿਆ।

ਮ੍ਰਿਤਕ ਬੱਚੇ ਦੇ ਪਿਤਾ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦਾ ਬੇਟਾ ਘਰ ਵਿਚ ਸੌਂ ਰਿਹਾ ਸੀ, ਇਸੇ ਦੌਰਾਨ ਦੋ ਔਰਤਾਂ ਆਈਆਂ, ਜਿਨ੍ਹਾਂ ਨੇ ਖ਼ੁਦ ਨੂੰ ਆਂਗਨਵਾੜੀ ਦੀਆਂ ਨਰਸਾਂ ਦੱਸਿਆ। ਪੀੜਤ ਪਿਤਾ ਨੇ ਦੱਸਿਆ ਕਿ ਨਰਸਾਂ ਨੇ ਜ਼ਬਰਦਸਤੀ ਉਸ ਦੇ ਬੱਚੇ ਆਦਿੱਤਿਆ ਨੂੰ 2 ਬੂੰਦਾਂ ਪੋਲੀਓ ਦੀਆਂ ਪਿਲਾ ਦਿੱਤੀਆਂ ਅਤੇ ਚਲੀਆਂ ਗਈਆਂ।

ਉਸ ਨੇ ਦੱਸਿਆ ਕਿ ਪੋਲਿਓ ਬੂੰਦਾਂ ਪਿਲਾਉਣ ਤੋਂ ਬਾਅਦ ਉਸ ਦੇ ਬੇਟੇ ਆਦਿੱਤਿਆ ਦੀ ਸਿਹਤ ਖ਼ਰਾਬ ਹੋ ਗਈ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਜਿੱਥੇ ਪੀੜਤ ਪਰਿਵਾਰ ਸਦਮੇ ਵਿਚ ਹੈ, ਉਥੇ ਹੀ ਮੁਹੱਲੇ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿ ਆਖ਼ਰ ਪੋਲਿਓ ਬੂੰਦਾਂ ਪਿਲਾਉਣ ਵਾਲੀਆਂ ਉਹ ਔਰਤਾਂ ਕੌਣ ਸਨ? ਜਿਨ੍ਹਾਂ ਵੱਲੋਂ ਪੋਲੀਓ ਦੀ ਦਵਾਈ ਪਿਲਾਉਣ ਤੋਂ ਬਾਅਦ ਬੱਚੇ ਦੀ ਮੌਤ ਹੋ ਗਈ।

Share Button

Leave a Reply

Your email address will not be published. Required fields are marked *