Tue. Aug 20th, 2019

ਲੁਧਿਆਣਾ ‘ਚ ਐਨਆਈਏ ਦੀ ਛਾਪੇਮਾਰੀ, ਇਕ ਵਿਅਕਤੀ ਨੂੰ ਲਿਆ ਹਿਰਾਸਤ ‘ਚ

ਲੁਧਿਆਣਾ ‘ਚ ਐਨਆਈਏ ਦੀ ਛਾਪੇਮਾਰੀ, ਇਕ ਵਿਅਕਤੀ ਨੂੰ ਲਿਆ ਹਿਰਾਸਤ ‘ਚ

ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਵੀਰਵਾਰ ਸਵੇਰੇ ਪੰਜਾਬ ਦੇ ਲੁਧਿਆਣਾ ਵਿਚ ਛਾਪੇਮਾਰੀ ਕੀਤੀ। ਛਾਪੇਮਾਰੀ ਆਈਐਸਆਈਐਸ ਦੇ ਨਵੇਂ ਮਾਡਿਊਲ ਦੇ ਵਿਰੁਧ ਚੱਲ ਰਹੀ ਜਾਂਚ ਨਾਲ ਸਬੰਧਿਤ ਹੈ। ਸਵੇਰੇ ਢਾਈ ਵਜੇ ਟੀਮ ਲੁਧਿਆਣਾ ਦੇ ਮਿਹਰਬਾਨ ਇਲਾਕੇ ਵਿਚ ਪਹੁੰਚੀ। ਇੱਥੇ ਰਾਹੋਂ ਰੋਡ ਸਥਿਤ ਧਾਰਮਿਕ ਸਥਾਨ ਤੋਂ ਟੀਮ ਨੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਮੁਹੰਮਦ ਉਵੈਸ ਨੂੰ ਹਿਰਾਸਤ ਵਿਚ ਲਿਆ ਹੈ। ਟੀਮ ਛੇ ਵਜੇ ਰਵਾਨਾ ਹੋ ਗਈ ਸੀ।

ਦੱਸਿਆ ਜਾ ਰਿਹਾ ਹੈ ਕਿ ਟੀਮ ਦੇ ਨਾਲ ਲੁਧਿਆਣਾ ਪੁਲਿਸ ਦੀ ਕਰਾਈਮ ਇੰਨਵੈਸਟੀਗੇਸ਼ਨ ਟੀਮ ਵੀ ਸੀ। ਮਿਲੀ ਜਾਣਕਾਰੀ ਮੁਤਾਬਕ, ਮੁਹੰਮਦ ਉਵੈਸ ਉੱਤਰ ਪ੍ਰਦੇਸ਼ ਦੇ ਰਾਮਪੁਰ ਦਾ ਰਹਿਣ ਵਾਲਾ ਹੈ ਅਤੇ ਚਾਰ ਮਹੀਨੇ ਪਹਿਲਾਂ ਹੀ ਪੰਜਾਬ ਆਇਆ ਸੀ। ਇਹ ਜਾਣਕਾਰੀ ਧਾਰਮਿਕ ਸਥਾਨ ਦੇ ਪ੍ਰਧਾਨ ਮੁਹੰਮਦ ਜਮੀਲ ਅਹਿਮਦ ਨੇ ਦਿਤੀ।

Leave a Reply

Your email address will not be published. Required fields are marked *

%d bloggers like this: