ਲੁਧਿਆਣਾ ਗਰੁੱਪ ਆਫ ਕਾਲਜਿਸ ਵਿਖੇ ”ਤੀਜ-ਈ-ਅਜਾਦੀ” ਬੜੇ ਧੂਮਧਾਮ ਨਾਲ ਮਨਾਇਆਂ ਗਿਆ

ss1

ਲੁਧਿਆਣਾ ਗਰੁੱਪ ਆਫ ਕਾਲਜਿਸ ਵਿਖੇ ”ਤੀਜ-ਈ-ਅਜਾਦੀ” ਬੜੇ ਧੂਮਧਾਮ ਨਾਲ ਮਨਾਇਆਂ ਗਿਆ

????????????????????????????????????

ਮੁੱਲਾਂਪੁਰ ਦਾਖਾ 30 ਅਗਸਤ (ਮਲਕੀਤ ਸਿੰਘ) ਲੁਧਿਆਣਾ ਗਰੁੱਪ ਆਫ ਕਾਲਜਿਸ ਚੌਕੀਮਾਨ ਵਿਖੇ ਅਜਾਦੀ ਦਿਵਸ ਅਤੇ ਤੀਆਂ ਦਾ ਤਿਉਹਾਰ ”ਤੀਜ-ਈ-ਅਜਾਦੀ” ਦਾ ਆਯੋਜਨ ਕੀਤਾ ਗਿਆ। ਇਸ ਫੰਕਸ਼ਨ ਵਿੱਚ ਕਾਲਜ ਵਿੱਚ ਦਾਖਲਾ ਲਏ ਨਵੇਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਕਾਲਜ ਦੇ ਨਿਯਮਾਂ ਬਾਰੇ ਵੀ ਦੱਸਿਆਂ ਗਿਆਂ। ਇਸ ਤੋਂ ਇਲਾਵਾ ਉਹਨਾਂ ਨੂੰ ਕਾਲਜ ਵੱਲੋਂ ਦਿੱਤੀਆ ਜਾਦੀਆਂ ਸਹੂਲਤਾਂ ਬਾਰੇ ਵੀ ਜਾਣੂ ਕਰਵਾਇਆਂ ਗਿਆ।
ਇਸ ”ਤੀਜ-ਈ-ਅਜਾਦੀ” ਦੇ ਫੰਕਸ਼ਨ ਦੌਰਾਨ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਗਿੱਧਾ, ਮਲਵਈ ਗਿੱਧਾ, ਭੰਗੜਾ, ਡਾਂਸ, ਗੀਤ-ਸੰਗੀਤ, ਸੂਫੀ ਨਗਮਾ, ਮਮੇਕਰੀ ਅਤੇ ਡਰਾਮਾ ਆਦਿ ਵਿਦਿਆਰਥੀਆਂ ਦੁਆਰਾ ਖੇਡਿਆਂ ਗਿਆਂ। ਮੁੰਡਿਆਂ ਦੁਆਰਾ ਪਾਇਆ ਭੰਗੜਾਂ ‘ਤੇ ਕੁੜੀਆਂ ਦੁਆਰਾ ਪਾਇਆ ਗਿਆ ਮਲਵਈ ਗਿੱਧਾ ਵਿਦਿਆਰਥੀਆਂ ਅਤੇ ਸਟਾਫ ਦੇ ਖਿੱਚ ਦਾ ਕੇਂਦਰ ਬਿੰਦੂ ਸੀ। ਵਿਦਿਆਰਥੀਆਂ ਦੇ ਇੱਕਠ ਤੋਂ ਹੀ ਪਤਾ ਚਲਦਾ ਸੀ ਕਿ ਉਹਨਾ ਵਿੱਚ ਕਿੰਨਾਂ ਉਤਸਾਹ ਹੈ। ਇਹਨਾਂ ਪ੍ਰੋਗਰਾਮਾਂ ਦੁਆਰਾ ਵਿਦਿਆਰਥੀਆਂ ਨੇ ਸਭ ਨੂੰ ਖੁਸ਼ ਕੀਤਾ, ਹਸਾਇਆ ਅਤੇ ਡਰਾਮਿਆਂ ਦੁਆਰਾ ਸੁਨੇਹੇ ਅਤੇ ਕਈ ਪ੍ਰਕਾਰ ਦੀਆਂ ਸਮਾਜਿਕ ਨਸੀਅਤਾਂ ਵੀ ਦਿੱਤੀਆਂ। ਇਸ ”ਤੀਜ-ਈ-ਅਜਾਦੀ” ਦੇ ਫੰਕਸ਼ਨ ਵਿੱਚ ਉਹ ਵਿਦਿਆਰਥੀ ਤਾਂ ਉਤਸਾਹਿਤ ਹੋਏ ਹੀ ਜਿੰਨਾਂ ਨੇ ਇਸ ਫੰਕਸ਼ਨ ਵਿੱਚ ਭਾਗ ਲਿਆ ਸੀ, ਇਸਦੇ ਨਾਲ ਹੀ ਦੂਸਰੇ ਵਿਦਿਆਰਥੀ ਵੀ ਉਤਸਾਹਿਤ ਤੇ ਪ੍ਰੇਰਿਤ ਹੋਏ। ਇਸ ਤਰਾ ਵਿਦਿਆਰਥੀਆਂ ਦੁਆਰਾ ਇੰਨਾਂ ਪ੍ਰੋਗਰਾਮਾਂ ਨਾਲ ਸਾਡੇ ਦੇਸ ਦੇ ਸੱਭਿਆਚਾਰ ਦੀ ਤਸਵੀਰ ਪੇਸ ਕੀਤੀ ਗਈ। ਕਾਲਜ ਦੇ ਭਿੰਨ-ਭਿੰਨ ਵਿਭਾਗਾ ਦੇ ਵਿਦਿਆਰਥੀਆਂ ਨੇ ਰੰਗੋਲੀ, ਮੇਂਹਦੀ, ਪੋਸਟਰ ਮੇਕਿੰਗ, ਪੋਟ ਪੇਂਟਿੰਗ, ਫੇਸ ਤੇ ਟੈਟੂ ਪੇਂਟਿੰਗ, ਕਾਲਜ ਡੈਕੂਰੇਸਨ, ਟਰਬਨ ਟਾਈਇੰਗ, ਪਰਾਂਦੀ, ਤੀਜ ਕੁਇਨ ਤੇ ਮਿ. ਕਿੰਗ, ਪੰਜਾਬ ਦਾ ਸੱਭਿਆਚਾਰ ਆਦਿ ਮੁਕਾਬਲਿਆ ਵਿੱਚ ਭਾਗ ਲਿਆ।
ਕਾਲਜ ਦੀ ਮੈਨੇਜਮੈਨਟ ਸਤਿਕਾਰਯੋਗ ਸਰਦਾਰ ਗੁਰਮੀਤ ਸਿੰਘ ਸਚਦੇਵਾ, ਸ੍ਰੀ ਰਾਜੀਵ ਗੁਲਾਟੀ ਅਤੇ ਸ੍ਰੀ ਵਿਕਰਮ ਗਰੋਵਰ, ਡਾਇਰੈਕਟਰ, ਡਾ. ਜੇ. ਕੇ. ਚਾਵਲਾ, ਮੈਨੇਜਮੈਨਟ ਵਿਭਾਗ ਦੀ ਪ੍ਰਿੰਸੀਪਲ ਡਾ. ਜ਼ਸਕਿਰਨ ਕੌਰ, ਇੰਜੀਨੀੰਿਰੰਗ ਵਿਭਾਗ ਦੇ ਪ੍ਰਿੰਸੀਪਲ ਡਾ. ਏ. ਕੇ ਸਿੰਘ ਅਤੇ ਡਾਇਰੈਕਟਰ-(ਕੋਆਰਡੀਨੇਸ਼ਨ) ਮਿ. ਜੇ. ਐੱੱਸ. ਸੂਦਨ ਜੀ ਦੁਆਰਾ ਇਸ ਫੰਕਸ਼ਨ ਦੇ ਮੁਕਾਬਲਿਆਂ ਵਿੱਚੋਂ ਪਹਿਲੀਆਂ ਪੁਜੀਸ਼ਨਾ ਹਾਸਿਲ ਕਰਨ ਵਾਲਿਆ ਅਤੇ ਖੇਡਾਂ, ਸੱਭਿਆਚਾਰ ਪ੍ਰੋਗਰਾਮਾਂ ਅਤੇ ਪੜਾਈ ਵਿੱਚ ਮੱਲਾਂ ਮਾਰਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵਜੋਂ ਮੈਡਲ ਅਤੇ ਟਰਾਫੀਆਂ ਦਿੱਤੀਆ ਗਈਆਂ। ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਉਹਨਾਂ ਨੂੰ ਆਪਣੀ ਪੜਾਈ ਦੇ ਨਾਲ-ਨਾਲ ਹਰ ਤਰਾਂ ਦੀਆਂ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਇਸ ਤਰਾਂ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਉਹਨਾਂ ਇਹ ਵੀ ਕਿਹਾ ਕਿ ਤਾਂ ਜ਼ੋ ਨਸ਼ੇ ਵਰਗੀ ਬੀਮਾਰੀ ਨੂੰ ਹਮੇਸਾ ਲਈ ਖਤਮ ਕੀਤਾ ਜਾ ਸਕੇ। ਉਸ ਤੋਂ ਬਾਅਦ ਕਾਲਜ ਦੀਆਂ ਮੁੱਖ ਸ਼ਖਸੀਅਤਾਂ ਵੱਲੋਂ ਵਿਦਿਆਰਥੀਆਂ ਨੂੰ ਹਰ ਤਰਾਂ ਦੀਆਂ ਗਤੀਵਿਧੀਆਂ ਵਿੱਚ ਵਧ ਚੜ ਕੇ ਹਿੱਸਾ ਲੈਣ ਅਤੇ ਚੰਗੇ ਕੰਮਾਂ ਲਈ ਸੰਬੋਧਤ ਕੀਤਾ ਗਿਆ।
ਇਸ ਮੌਕੇ ਕਾਲਜ ਦੀ ਮੈਨੇਜਮੈਨਟ ਨੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਸੁੱਭ-ਕਾਮਨਾਵਾਂ ਦਿੱਤੀਆਂ ਅਤੇ ਵਿਦਿਆਰਥੀਆਂ ਲਈ ਇਹੋ ਜਿਹੇ ਉਪਰਾਲੇ ਹੌਰ ਕਰਨ ਅਤੇ ਉਹਨਾ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ। ਉਹਨਾ ਕਿਹਾ ਕਿ ਅਸੀ ਇਸ ਤਰਾਂ ਪ੍ਰੋਗਰਾਮ ਕਰਵਾਉਂਦੇ ਰਹਾਗੇ ਤਾਂ ਜ਼ੋ ਨਸੇ ਵਰਗੀ ਬਿਮਾਰੀ ਨੂੰ ਹਮੇਸਾਂ ਲਈ ਖਤਮ ਕੀਤਾ ਜਾ ਸਕੇ ਅਤੇ ਉਹਨਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨਿਖਾਰਨ ਤੇ ਪੂਰਾ ਜ਼ੋਰ ਦਿੱਤਾ ਜਾਵੇਗਾ। ਉਹਨਾਂ ਨੇ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਜਾਗਰੂਕ ਕੀਤਾ ਤਾਂ ਕਿ ਇੱਕ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ। ਉਹਨਾਂ ਵਿਦਿਆਰਥੀਆਂ ਨੂੰ ਵਧੀਆਂ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਹ ਫੰਕਸਨ ਦਾ ਪ੍ਰਬੰਧ ਮੁੱਖ ਰੂਪ ਵਿੱਚ ਸਾਰੇ ਸਟਾਫ ਅਤੇ ਵਿਦਿਆਰਥੀਆਂ ਦੁਆਰਾ ਰਲ-ਮਿਲ ਕੇ ਕੀਤਾ ਗਿਆ ਅਤੇ ਇਸ ਫੰਕਸ਼ਨ ਵਿੱਚ ਸਾਰੇ ਵਿਦਿਆਰਥੀਆਂ ਅਤੇ ਸਟਾਫ ਨੇ ਆਪਣਾ-ਆਪਣਾ ਪੂਰਾ ਯੋਗਦਾਨ ਦਿੱਤਾ। ਇਸ ਤਰਾਂ ਸਾਰੇ ਹੀ ਵਿਦਿਆਰਥੀਆਂ ਅਤੇ ਸਟਾਫ ਨੇ ਇਸ ਮੌਕੇ ਖੂਬ ਆਨੰਦ ਮਾਣਿਆਂ। ਇੱਥੇ ਇਹ ਲਿਖਣਾ ਵਰਣਯੋਗ ਹੈ ਕਿ ਇਸ ਸੰਸਥਾ ਵਿੱਚ ਸਾਰੇ ਪ੍ਰਕਾਰ ਦਾ ਹੀ ਉੱਚਾ ਟੈਲੇਂਟ ਮੌਜੂਦ ਹੈ ਅੰਤ ਵਿੱਚ ਇਸ ਪ੍ਰੋਗਰਾਮ ਦੇ ਪ੍ਰਬੰਧਕਾਂ, ਵਿਦਿਆਰਥੀਆਂ ਤੇ ਸਾਰੇ ਮਹਿਮਾਨਾਂ ਦਾ ਧੰਨਵਾਦ ਗਿਆ ਅਤੇ ਵਿਦਿਆਰਥੀਆ ਨੂੰ ਇਹ ਪ੍ਰੋਗਰਾਮ ਉਲਹਕਣ ਅਤੇ ਸਫਲਤਾ ਪੂਰਵਕ ਪੇਸ਼ ਕਰਨ ਲਈ ਵਧਾਈ ਦਿੱਤੀ।

Share Button

Leave a Reply

Your email address will not be published. Required fields are marked *