Sat. Jul 20th, 2019

ਲੁਧਿਆਣਾ ਕੇਂਦਰੀ ਜੇਲ੍ਹ ਝੜਪ ਮਾਮਲੇ ‘ਚ ਜੇਲ੍ਹ ਮੰਤਰੀ ਨੇ ਦਿੱਤਾ ਇਹ ਬਿਆਨ

ਲੁਧਿਆਣਾ ਕੇਂਦਰੀ ਜੇਲ੍ਹ ਝੜਪ ਮਾਮਲੇ ‘ਚ ਜੇਲ੍ਹ ਮੰਤਰੀ ਨੇ ਦਿੱਤਾ ਇਹ ਬਿਆਨ

ਕੇਂਦਰੀ ਜੇਲ੍ਹ ਵਿਚ ਬੰਦੀਆਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਝੜਪ ਹੋਣ ਦੀ ਖਬਰ ਆਈ ਹੈ। ਪੁਲਿਸ ਵੱਲੋਂ ਭੜਕੇ ਹੋਏ ਇਨ੍ਹਾਂ ਬੰਦੀਆਂ ‘ਤੇ ਕਾਬੂ ਪਾਉਣ ਲਈ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬੰਦੀਆਂ ਵੱਲੋਂ ਵੀ ਜੇਲ੍ਹ ਵਿਚ ਸਿਲੰਡਰਾਂ ਤੇ ਹੋਰ ਸਾਮਾਨ ਨੂੰ ਅੱਗ ਲਗਾ ਦਿੱਤੀ ਗਈ ਹੈ।

ਇਨ੍ਹਾਂ ਝੜਪਾਂ ਵਿਚ ਇਕ ਬੰਦੀ ਦੀ ਮੌਤ ਹੋ ਜਾਣ ਦੀ ਸੂਚਨਾ ਹੈ ਪਰ ਅਧਿਕਾਰੀ ਵੱਲੋਂ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜੇਲ੍ਹ ਅੰਦਰ ਪੁੱਜੀਆਂ।

ਝੜਪ ਦੌਰਾਨ ਜੇਲ੍ਹ ਵਿਚੋਂ ਭੱਜ ਰਹੇ ਬੰਦੀਆਂ ਵਿਚੋਂ ਤਿੰਨ ਫੜੇ, 6 ਫ਼ਰਾਰ ਹੋਏ ਹਨ। ਝੜਪ ਦੌਰਾਨ ਏ.ਸੀ.ਪੀ. ਸਮੇਤ ਦਰਜਨ ਦੇ ਕਰੀਬ ਮੁਲਾਜ਼ਮ ਜ਼ਖਮੀ ਹੋਏ ਹਨ, ਜੇਲ੍ਹ ‘ਚ ਹਾਲਾਤ ਅਜੇ ਵੀ ਕਾਬੂ ਤੋਂ ਬਾਹਰ ਦੱਸੇ ਜਾ ਰਹੇ ਹਨ । ਉਧਰ ਹੀ ਇਸ ਮਾਮਲੇ ‘ਚ DC ਨੇ ਕਿਹਾ ਹੈ ਕਿ ‘ਮੈਂ ਰਿਪੋਰਟ ਮੰਗਵਾਈ ਹੈ ਇਸ ‘ਤੇ ਜਾਂਚ ਚੱਲ ਰਹੀ ਹੈ।

ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਹੋਈ ਖੂਨੀ ਝੜਪ ‘ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਬਿਆਨ ਸਾਹਮਣੇ ਆਇਆ ਹੈ। ਰੰਧਾਵਾ ਨੇ ਏ. ਡੀ. ਜੀ. ਪੀ. ਜੇਲ ਰੋਹਿਤ ਚੌਧਰੀ ਤੋਂ ਪੂਰੇ ਮਾਮਲੇ ਦੀ ਜਾਣਕਾਰੀ ਮੰਗੀ ਹੈ। ਰੰਧਾਵਾ ਦਾ ਕਹਿਣਾ ਹੈ ਕਿ ਜੇਲ ਅੰਦਰ ਵਰਕ ਕਲਚਰ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹਾਈ ਪ੍ਰੋਫਾਈਲ ਜੇਲਾਂ ‘ਚ ਸੀ. ਆਰ. ਪੀ. ਐੱਫ. ਲਾਈ ਜਾਣੀ ਚਾਹੀਦੀ ਹੈ।

Leave a Reply

Your email address will not be published. Required fields are marked *

%d bloggers like this: