ਲੁਟੇਰੀਆਂ ਨੇ ਏ.ਟੀ.ਐਮ. ਤੋੜ ਲੁੱਟੇ ਤਿੰਨ ਲੱਖ

ss1

ਲੁਟੇਰੀਆਂ ਨੇ ਏ.ਟੀ.ਐਮ. ਤੋੜ ਲੁੱਟੇ ਤਿੰਨ ਲੱਖ

24-11ਅੰਮ੍ਰਿਤਸਰ: ਅੰਮ੍ਰਿਤਸਰ-ਜਲੰਧਰ ਜੀ.ਟੀ ‘ਤੇ ਨਿਊ ਅੰਮ੍ਰਿਤਸਰ ਇਲਾਕੇ ਵਿੱਚ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐਮ. ਨੂੰ ਤੋੜ ਕੇ ਤਿੰਨ ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਲੁੱਟ ਦੀ ਵਾਰਦਾਤ ਨੂੰ ਕੁਝ ਅਣਪਛਾਤੇ ਲੁਟੇਰਿਆਂ ਵੱਲੋਂ ਕੱਲ੍ਹ ਰਾਤ ਕਰੀਬ 2:30 ਵਜੇ ਅੰਜਾਮ ਦਿੱਤਾ ਗਿਆ।

ਪੰਜਾਬ ਨੈਸ਼ਨਲ ਬੈਂਕ ਦੇ ਬ੍ਰਾਂਚ ਮੈਨੇਜਰ ਵਿਵੇਕ ਵਰਮਾ ਨੇ ਪੁਲਿਸ ਨੂੰ ਦੱਸਿਆ ਕਿ ਕੱਲ੍ਹ ਰਾਤ ਕਰੀਬ 2 ਵੱਜ ਕੇ 30 ਮਿੰਟ ਤੇ ਅਣਪਛਾਤੇ ਲੁਟੇਰੇ ਏ.ਟੀ.ਐਮ. ਕੈਬਿਨ ਦੇ ਅੰਦਰ ਦਾਖਿ ਹੋਏ। ਮਸ਼ੀਨ ਤੋੜ ਕੇ ਉਸ ਵਿੱਚ ਪਏ ਤਿੰਨ ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਲੁਟੇਰਿਆਂ ਨੇ ਮਸ਼ੀਨ ਨੂੰ ਤੋੜਨ ਤੋਂ ਪਹਿਲਾਂ ਉੱਥੇ ਸੀਸੀਟੀਵੀ ਕੈਮਰਿਆਂ ਉੱਤੇ ਸਪਰੇ ਕਰ ਦਿੱਤਾ ਤਾਂ ਜੋ ਉਨ੍ਹਾਂ ਦੀ ਇਹ ਕਰਤੂਤ ਕਮਰੇ ਵਿੱਚ ਕੈਦ ਨਾ ਹੋ ਸਕੇ।

ਉੱਧਰ ਮੌਕੇ ‘ਤੇ ਪਹੁੰਚੇ ਥਾਣਾ ਸੁਲਤਾਨਵਿੰਡ ਦੇ ਐਸ.ਐਚ.ਓ. ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਲੁੱਟ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਆ ਕੇ ਜਾਂਚ ਸ਼ੁਰੂ ਕੀਤੀ ਗਈ। ਬੈਂਕ ਦੇ ਏ.ਟੀ.ਐਮ. ਤੋਂ ਇਲਾਵਾ ਇਲਾਕੇ ਵਿੱਚ ਲੱਗੇ ਹੋਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ ਤਾਂ ਜੋ ਲੁਟੇਰਿਆਂ ਬਾਰੇ ਕੋਈ ਸੁਰਾਗ ਮਿਲ ਸਕੇ।

Share Button

Leave a Reply

Your email address will not be published. Required fields are marked *