ਲੁਟਾਂ ਖੋਹਾ ਕਰਨ ਵਾਲਾ 6 ਮੈਂਬਰੀ ਗਿਰੋਹ ਕਾਬੂ, ਮਾਰੂ ਹਥਿਆਰ ਵੀ ਬਰਾਮਦ

ਲੁਟਾਂ ਖੋਹਾ ਕਰਨ ਵਾਲਾ 6 ਮੈਂਬਰੀ ਗਿਰੋਹ ਕਾਬੂ, ਮਾਰੂ ਹਥਿਆਰ ਵੀ ਬਰਾਮਦ

ਲੁਟਾਂ ਖੋਹਾ ਕਰਨ ਵਾਲਾ 6 ਮੈਂਬਰੀ ਗਿਰੋਹ ਕਾਬੂ, ਮਾਰੂ ਹਥਿਆਰ ਵੀ ਬਰਾਮਦ

ਹੁਸ਼ਿਆਰਪੁਰ-30 ਜੂਨ (ਤਰਸੇਮ ਦੀਵਾਨਾ)-ਐਸ ਐਸ ਪੀ ਹੁਸ਼ਿਆਰਪੁਰ ਜੇ ਇਲਨ ਚੈਲੀਅਨ ਦੇ ਦਿਸ਼ਾ ਨਿਰਦੇਸ਼ਾਂ ਨੇ ਨਸ਼ਾ ਵੇਚਣ ਵਾਲੇ, ਨਸ਼ੇੜੀਆਂ ਤੇ ਲੁਟਾਂ ਖੋਹਾਂ ਕਰਨ ਵਾਲੇ ਅਨਸਰਾਂ ਵਿਰੁੱਧ ਆਰੰਭ ਕੀਤੀ ਮੁਹਿੰਮ ਤਹਿਤ ਹਰਪ੍ਰੀਤ ਸਿੰਘ ਮੰਡੇਰ ਐਸ ਪੀ (ਡੀ)ਦੀ ਅਗਵਾਈ ਵਿੱਚ ਇੰਚਾਰਜ ਸੀ ਆਈ ਏ ਸਟਾਫ ਹੁਸ਼ਿਆਰਪੁਰ ਅਐਸ ਆਈ ਸੁਖਵਿੰਦਰ ਸਿੰਘ, ਇੰਚਾਰਜ ਸੀ ਆਈ ਏ ਸਟਾਫ ਦਸੂਹਾ ਐਸ ਆਈ ਯਾਦਵਿੰਦਰ ਸਿੰਘ ਤੇ ਇੰਚਾਰਜ ਥਾਣਾ ਹਰਿਆਣਾ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਤੇ ਛਾਪਾਮਾਰੀ ਕਰਦਿਆਂ ਲੁਟ ਖੋਹ ਦੀ ਵਾਰਦਾਤ ਨੂੰੱ ਅੰਜਾਮ ਦੇਣ ਸਬੰਧੀ ਸਲਾਹ ਕਰਦਿਆ ਨਸ਼ੇੜੀ ਲੁਟੇਰਿਆਂ ਦੇ ਗਿਰੋਹ ਨੂੰ ਗਿ੍ਰਫਤਾਰ ਕੀਤਾ ਹੈ !ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਪ੍ਰੈਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸ ਐਸ ਪੀ ਜੇ ਇਲਨ ਚੈਲੀਅਨ ਨੇ ਦੱਸਿਆ ਪੁਲਿਸ ਨੇ ਸੀਕਰੀ ਮੌੜ ਹਰਿਆਣਾ ਤੋ ਲੁਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਮੈਬਰਾਂ ਨੂੰ ਗਿ੍ਰਫਤਾਰ ਕੀਤਾ ਹੈ ਜਿਨਾ ਪਾਸੋਂ ਤਿੰਨ ਪਿਸਤੌਲ, ਇੱਕ ਨਕਲੀ ਖਿਡੌਣਾ ਪਿਸ਼ਤੌਲ, 475 ਗਰਾਮ ਨਸ਼ੀਲਾ ਪਾਊਡਰ ਤੇ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਹਨ ਇਨਾਂ ਗਿ੍ਰਫਤਾਰ ਲੁਟੇਰਿਆਂ ਤੇ ਪਹਿਲਾਂ ਵੀ ਵੱੇਖ ਵੱਖ ਥਾਣਿਆਂ ਵਿੱਚ ਲੁਟਾਂ ਖੋਹਾਂ ਤੇ ਚੌਰੀ ਦੇ ਮਾਮਲੇ ਦਰਜ ਹਨ ਜਿਨਾ ਵਿੱਚ ਗੁਰਪ੍ਰੀਤ ਸਿੰਘ ਉਰਫ ਰਾਜੂ ਪੁਤਰ ਤਿਲਕ ਰਾਜ ਨਿਵਾਸੀ ਆਲੋਵਾਲ, ਸੁਖਚੈਨ ਸਿੰਘ ਉਰਫ ਬਿੰਦੂ ਪੁਤਰ ਸਤਪਾਲ ਨਿਵਾਸੀ ਬਜਰੌਰ, ਹਰਮਨਜੋਤ ਸਿੰਘ ਉ੍ਰਪ ਹਰਮਨਪੁਤਰ ਸਤਨਾਮ ਸਿੰਘ ਨਿਵਾਸੀ ਡਮੁੰਡਾ, ਰੋਹਿਤ ਕੁਮਾਰ ਉਰਫ ਕਾਲਾ ਪੁਤਰ ਪਰਸ਼ੋਤਮ ਲਾਲ ਨਿਵਾਸੀ ਬੱਸੀ ਵਜੀਦ ਤੇ ਹਰਦੀਪ ਸਿੰਘ ਉਰਫ ਦੀਪੂ ਪੁਤਰ ਮਨਜੀਤ ਸਿੰਘ ਨਿਵਾਸੀ ਅਹਿਰਾਣਾ ਕਲਾਂ ਸ਼ਾਮਿਲ ਹਨ

ਉਨਾਂ ਦੱਸਿਆ ਕਿ ਇਨਾਂਕੋਲੋ ਹੋਰ ਵੀ ਵਾਰਦਾਤਾਂ ਦਾ ਪਤਾ ਲੱਗਣ ਦੀ ਸੰਭਾਵਨਾ ਹੈ

-ਗਿ੍ਫਤਾਰ ਆਰੋਪੀਆਂ ਨੇ ਦੱਸਿਆ ਕਿ ਉਹ ਨਸ਼ੇ ਦੇ ਆਦੀ ਹਨ ਤੇ ਜਦੋਂ ਉਨਾਂ ਨਸ਼ੇ ਦੀ ਜਰੂਰਤ ਹੁੰਦੀ ਸੀ ਤਾਂ ਇੱਸ ਤਰਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਉਨਾਂ ਨਸ਼ੇ ਦੇ ਵਪਾਰੀ ਦਾ ਨਾਮ ਫਰਿਸ਼ਤਾ ਤੇ ਪਿੰਡ ਹਾਰਟਾ ਦੱਸਿਆ ਇੱਸ ਤੇ ਪੁਲਿਸ ਨੇ ਕਿਹਾ ਕਿ ਉਹ ਇੱਸ ਦੀ ਜਾਂਚ ਕਰ ਰਹੇ ਹਨ ।

Share Button

Leave a Reply

Your email address will not be published. Required fields are marked *

%d bloggers like this: