ਲਿੰਕ ਰੋਡ ਅਤੇ ਬੱਸ ਸਟੈਡ ਚ ਲਾਇਟਾ ਲਾਉਣ ਦੀ ਮੰਗ

ss1

ਲਿੰਕ ਰੋਡ ਅਤੇ ਬੱਸ ਸਟੈਡ ਚ ਲਾਇਟਾ ਲਾਉਣ ਦੀ ਮੰਗ

ਮਾਨਸਾ 12 ਦਸੰਬਰ (ਜਗਦੀਸ਼ ਬਾਂਸਲ)-ਸ਼ਥਾਨਕ ਸ਼ਹਿਰ ਦਾ ਬੱਸ ਸਟੈਡ ਲਿੰਕ ਰੋਡ ਸੜਕ ਤੇ ਡਿਵਾਈਡਰ ਦਾ ਕੰਮ ਚੱਲਦਾ ਹੋਣ ਕਾਰਨ ਪ੍ਰਾਈਵੇਟ ਬੱਸ ਮਾਲਕਾ ਨੇ ਆਪਣੇ ਤੋਰ ਪਰ ਹੀ ਤਿੰਨਕੋਨੀ ਨੇੜੇ ਸਿਫਟ ਕੀਤਾ ਹੋਇਆ ਹੈ ਜਿਸ ਜਗਾ ਹੁਣ ਬੱਸ ਸਟੈਡ ਚੱਲ ਰਿਹਾ ਹੈ ਉਥੇ ਕੋਈ ਵੀ ਸਹੂਲਤ ਨਹੀ ਹੈ ਹੋਰ ਤਾ ਹੋਰ ਰੋਸਨੀ ਕਰਨ ਲਈ ਲਾਈਟਾ ਦਾ ਪ੍ਰਬੰਧ ਵੀ ਨਹੀ ਹੈ ਸ਼ਹਿਰ ਵਾਸੀ ਦਰਸ਼ਨ ਕੁਮਾਰ ਪੁੱਤਰ ਤੇਜ ਰਾਮ ਨੇ ਲਿਖਤੀ ਤੋਰ ਤੇ ਦੱਸਿਆ ਕਿ ਅੱਜ ਜਦ ਉਹ ਆਪਣੇ ਬੱਚੇ ਨੂੰ ਬੱਸ ਸਟੈਡ ਛੱਡਣ ਲਈ ਸਵੇਰੇ ਪੰਜ ਵਜੇ ਦੇ ਕਰੀਬ ਗਿਆ ਤਾ ਉਸਨੂੰ ਬੱਸ ਅੱਡਾ ਸ਼ਿਫਟ ਹੋਣ ਦਾ ਪਤਾ ਨਾ ਹੋਣ ਕਾਰਨ ਪਹਿਲਾ ਉਹ ਪੁਰਾਣੇ ਬੱਸ ਅੱਡੇ ਵਾਲੀ ਜਗਾ ਗਿਆ ਅਤੇ ਬਾਅਦ ਵਿੱਚ ਆਰਜੀ ਗੈਰ ਕਾਨੂੰਨੀ ਤੋਰ ਤੇ ਚੱਲਦੇ ਅੱਡੇ ਵਿੱਚ ਗਿਆ ਦਰਸ਼ਨ ਕੁਮਾਰ ਨੇ ਦੱਸਿਆ ਕਿ ਬੱਸ ਸਟੈਡ ਤੋ ਤਿੰਨਕੋਨੀ ਤੱਕ ਲਿੰਕ ਰੋਡ ਤੇ ਕੋਈ ਲਾਈਟ ਨਾ ਹੋਣ ਕਾਰਨ ਘੁੱਪ ਹਨੇਰਾ ਸੀ ਅਤੇ ਆਰਜੀ ਬੱਸ ਸਟੈਡ ਵੀ ਹਨੇਰੇ ਵਿੱਚ ਡੁੱਬਿਆ ਹੋਇਆ ਸੀ ਉਨਾ ਕਿਹਾ ਕਿ ਲਾਇਟਾ ਦਾ ਪ੍ਰਬੰਧ ਨਾ ਹੋਣ ਕਾਰਣ ਕੋਈ ਹਾਦਸਾ ਜਾ ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਹੈ ਉਨਾ ਪ੍ਰਸ਼ਾਸ਼ਨ ਤੋ ਮੰਗ ਕੀਤੀ ਕਿ ਤੁਰੰਤ ਲਿੰਕ ਰੋਡ ਅਤੇ ਆਰਜੀ ਬੱਸ ਅੱਡੇ ਵਿੱਚ ਟਿਊਬ ਲਾਇਟਾ ਦਾ ਪ੍ਰਬੰਧ ਕਰਕੇ ਲੋਕਾ ਦੀ ਇਹ ਵੱਡੀ ਸਮੱਸਿਆ ਹੱਲ ਕੀਤੀ ਜਾਵੇ।

Share Button

Leave a Reply

Your email address will not be published. Required fields are marked *