Tue. Jan 21st, 2020

ਲਿਵਰ ਟ੍ਰਾਂਸਪਲਾਂਟ ਬਾਰੇ ਜਾਣਕਾਰੀ

ਲਿਵਰ ਟ੍ਰਾਂਸਪਲਾਂਟ ਬਾਰੇ ਜਾਣਕਾਰੀ

ਡਾ ਅਜੀਤਪਾਲ ਸਿੰਘ ਐਮ ਡੀ

ਲਿਵਿੰਗ ਲਿਵਰ ਡੋਨਰ ਟ੍ਰਾਂਸਪਲਾਂਟ ਤੇ ਅਨੇਕਾਂ ਫਾਇਦੇ ਹਨ। ਸਭ ਤੋਂ ਪਹਿਲਾ, ਜੀਵਿਤ ਡੋਨਰ ਟਾ੍ਂਸਪਲਾਂਟ ਦੀ ਸਫਲਤਾ ਦਰ ਮ੍ਤਿਕ ਡੋਨਰ ਟਾ੍ਸਪਲਾਂਟਾ ਦੀ ਤੁਲਨਾ ਚ ਵੱਧ ਹੈ। ਦੂਜਾ, ਲਿਵਰ ਗਰਾਫਟ ਦੇ ਖਾਰਜ ਹੋਣ ਦੀ ਦਰ ਮ੍ਤਿਕ ਲਿਵਰ ਡੋਨਰ ਦੀ ਤੁਲਨਾ ਚ ਘੱਟ ਹੁੰਦੀ ਹੈ। ਤੀਜਾ, ਜਿਨ੍ਹਾਂ ਰੋਗੀਆਂ ਨੂੰ ਫੌਰੀ ਟਰਾਂਸਪੋਰਟਰਾਂ ਦੀ ਲੋੜ ਹੈ, ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਇੱਕ-ਦੋ ਦਿਨਾਂ ਵਿੱਚ ਲਿਵਰ ਦਾਨ ਕਰ ਸਕਦੇ ਹਨ, ਜਦ ਕਿ ਮ੍ਤਿਕ ਡੋਨਰ ਦਾ ਲਿਵਰ ਗਰਾਫਟਸ ਜਲਦੀ ਮਿਲ ਸਕਣਾ ਅਮੂਮਨ ਅਸੰਭਵ ਹੀ ਹੁੰਦਾ ਹੈ। ਲਿਵਿੰਗ ਡੋਨਰ ਲਿਵਰ ਟਰਾਂਸਪਲਾਂਟ ਰਾਹੀਂ ਮ੍ਰਿਤਕ ਅੰਗ ਟਰਾਂਸਪਲਾਂਟ ਲਈ ਬੇਹੱਦ ਸਫਲ ਵਿਕਲਪ ਦੀ ਪੇਸ਼ਕੇਸ਼ ਕੀਤੀ ਜਾਂਦੀ ਹੈ। ਲਿਵਰ- ਡੋਨਰ ਲਿਵਰ ਟਰਾਂਸਪਲਾਂਟ ਸਰਜਨ ਜੀਵਤ ਡੋਨਰ ਦੇ ਜਿਗਰ ਦਾ ਇਕ ਹਿੱਸਾ ਕਢਦੇ ਹਨ। ਉਸ ਪਿੱਛੋਂ ਇੱਕ ਪਾਸੇ ਸਰਜੀਕਲ ਟੀਮ ਵੱਲੋਂ ਪ੍ਰਾਪਤ ਕਰਤਾ ਤੇ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੇ ਜਿਗਰ ਨੂੰ ਹਟਾ ਦਿੱਤਾ ਜਾਂਦਾ ਹੈ ਅਤੇ ਫਿਰ ਡੋਨੇਟ ਕੀਤਾ ਹਿੱਸਾ ਟਰਾਂਸਪਲਾਂਟ ਕਰ ਦਿੱਤਾ ਜਾਂਦਾ ਹੈ। ਡੋਨਰ ਦਾ ਜਿਗਰ ਤੇ ਪ੍ਰਾਪਤ ਕਰਤਾ ਨੂੰ ਦਿੱਤੇ ਗਏ ਡੋਨਰ ਦੇ ਲੀਵਰ ਦਾ ਹਿੱਸਾ ਕੁੱਝ ਹਫਤਿਆਂ ਚ ਹੀ ਪੂਰੀ ਤਰ੍ਹਾਂ ਵਿਕਸਿਤ ਹੋ ਜਾਂਦੇ ਹਨ।
ਕੌਣ ਲੋਕ ਜਿਗਰ ਨਹੀਂ ਦੇ ਸਕਦੇ ? :- ਦੂਰ ਦੇ ਰਿਸ਼ਤੇਦਾਰ, ਮਿੱਤਰ, ਗੁਆਂਢੀ,ਸਹਿਕਰਮੀ ਸਟਾਫ
ਕੌਣ ਸੰਭਾਵਿਤ ਲਿਵਿੰਗ ਡੋਨਰ ਹੋਣਾ ਚਾਹੀਦਾ ਹੈ ?
18 ਤੋਂ 55 ਸਾਲ ਦੀ ਉਮਰ ਦਰਮਿਆਨ, ਉਹ ਮੋਟਾਪੇ ਦਾ ਸ਼ਿਕਾਰ ਨਾ ਹੋਵੇ, ਉਹ ਹੀ ਬਲੱਡ ਗਰੁੱਪ ਹੋਵੇ ਜਾਂ ‘ਓ’ ਬਲੱਡ ਗਰੁੱਪ। ਆਰ ਐਚ ਵਰਗੀ ਸਥਿਤੀ ਮਹੱਤਵਪੂਰਨ ਨਹੀਂ ਹੈ। ਆਮ ਸਿਹਤ ਬੇਹਤਰ ਹੋਵੇ ਅਤੇ ਇਨ੍ਹਾਂ ਚੀਜ਼ਾਂ ਦਾ ਇਤਿਹਾਸ ਨਾ ਹੋਵੇ, ਜਿਵੇਂ ਕਿ ਜਿਗਰ ਦੀ ਕੋਈ ਵੀ ਬੀਮਾਰੀ,ਸਿਰੋਸਿਸ ਅਤੇ ਹੈਪੇਟਾਇਟਸ ‘ਬੀ’, ਜਾਂ ‘ਸੀ’ ਸਮੇਤ ਦਿਲ ਸਬੰਧੀ ਕੋਈ ਬਿਮਾਰੀ, ਬੇਕਾਬੂ ਸ਼ੂਗਰ ਦੀ ਬਿਮਾਰੀ, ਐੱਚਆਈਵੀ (ਏਡਜ਼), ਕੈਂਸਰ ਜਾਂ ਹੋਰ ਰੋਗ ਜੋ ਜਿਗਰ ਤੱਕ ਫੈਲ ਸਕਦੇ ਹਨ ਤੇ ਸਰਜਰੀ ਵਿੱਚ ਗੁੰਝਲ ਪੈਦਾ ਕਰ ਸਕਦੇ ਹਨ।
ਮ੍ਤਿਕ ਲਿਵਰ ਡੋਨਰ ਦੀ ਥਾਂ ਜੀਵਤ ਲਿਵਰ ਡੋਨਰ ਹੋਣ ਨਾਲ ਪ੍ਰਾਪਤ-ਕਰਤਾ ਨੂੰ ਕਿਸ ਤਰ੍ਹਾਂ ਦੇ ਲਾਭ ਮਿਲ ਸਕਦੇ ਹਨ ?
-ਜੀਵਤ ਲਿਵਰ ਡੋਨਰ ਟਰਾਂਸਪਲਾਂਟ ਦੇ ਫਾਇਦੇ ਅਣਗਿਣਤ ਹਨ। ਪਹਿਲਾ, ਜੀਵਤ ਡੋਨਰ ਟਰਾਂਸਪਲਾਂਟ ਦੀ ਸਫਲਤਾ ਦੀ ਦਰ ਮ੍ਤਿਕ ਡੋਨਰ ਟਰਾਂਸਪਲਾਟ ਦੀ ਤੁਲਨਾ ਚ ਥੋੜ੍ਹੀ ਵੱਧ ਹੈ। ਦੂਸਰਾ, ਲਿਵਰ ਗ੍ਰਾਫਟ ਦੇ ਖਾਰਜ ਹੋਣ ਦੀ ਦਰ ਮ੍ਤਿਕ ਡੋਨਰ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਹੈ। ਤੀਜਾ, ਜਿਹਨਾਂ ਰੋਗੀਆਂ ਨੂੰ ਫੌਰੀ ਟਰਾਂਸਪਲਾਂਟ ਦੀ ਲੋੜ ਹੁੰਦੀ ਹੈ, ਉਨ੍ਹਾਂ ਦੇ ਪਰਿਵਾਰਕ ਮੈਂਬਰ ਇੱਕ ਜਾਂ ਦੋ ਦਿਨਾਂ ਵਿੱਚ ਹੀ ਜਿਗਰ ਦਾਨ ਕਰ ਸਕਦੇ ਹਨ, ਜਦ ਕਿ ਮ੍ਤਿਕ ਲਿਵਰ ਡੋਨਰ ਦੇ ਗਿਰਾਫਟ ਜਲਦੀ ਮਿਲਣਾ ਅਕਸਰ ਅਸੰਭਵ ਹੈ। ਇਸ ਤਰ੍ਹਾਂ ਨਾਲ ਰੋਗੀ ਜਲਦੀ, ਨਿਯੋਜਿਤ (ਪਲੈੰੰਨਡ) ਲਿਵਿੰਗ ਡੋਨਰ ਟਰਾਂਸਪਲਾਂਟ ਕਰਵਾ ਸਕਦੇ ਹਨ, ਜਦ ਕਿ ਇਨ੍ਹਾਂ ਨੂੰ ਹਾਸਲ ਕਰਨ ਲਈ ਇਨ੍ਹਾਂ ਦੀ ਸ਼ਰੀਰਕ ਤੇ ਮਾਨਸਿਕ ਸਥਿਤੀ ਸਰਭ-ਉੱਤਮ ਹੁੰਦੀ ਹੈ। ਹਾਲਾਂਕਿ ਮ੍ਰਿਤਕ ਡੋਨਰ ਦੇ ਮਾਮਲੇ ਵਿੱਚ ਹਮੇਸ਼ਾ ਐਮਰਜੰਸੀ ਟ੍ਰਾਂਸਪਲਾਟ ਕਰਨਾ ਪੈਂਦਾ ਹੈ ਅਤੇ ਇਸ ਵਿਚ ਕਈ ਮਹੀਨਿਆਂ ਦੀ ਲੰਮੀ ਉਡੀਕ ਕਰਨੀ ਪੈਂਦੀ ਹੈ। ਜਿਸ ਕਰਕੇ ਇੰਤਜ਼ਾਰ ਤੇ ਅਰਸੇ ਦੌਰਾਨ ਮਰੀਜ਼ ਦੀ ਹਾਲਤ ਹੋਰ ਵਿਗੜ ਜਾਂਦੀ ਹੈ। ਡੋਨਰਜ਼ ਦਾ ਫਾਲੋ-ਅੱਪ ਪਹਿਲੇ ਤੀਜੇ ਅਤੇ ਬਾਰ੍ਹਵੇਂ ਮਹੀਨੇ ਚ ਕੀਤਾ ਜਾਂਦਾ ਹੈ, ਜਿਵੇਂ ਕਿ ਡੋਨਰ ਦੀ ਅਵਸਥਾ, ਸਥਾਈ ਬਿਮਾਰੀ, ਸਰਜੀਕਲ ਗੁੰਝਲਾਂ ਤੇ ਲੰਮੇ ਦਾਅ ਦੇ ਗੈਰ-ਜਾਨਲੇਵਾ ਵਿਕਾਰਾਂ ਦਾ ਜੋਖ਼ਮ ਹੁੰਦਾ ਹੈ, ਜੋ ਕਿ ਲਿਵਿੰਗ ਡੋਨਰ ਹੈਪੇਟੇਕਟੋਮੀ ਨਾਲ ਸਬੰਧਿਤ ਹੈ। ਇਸ ਗੱਲ ਚ ਸਚਾਈ ਤਾਂ ਇਹ ਹੈ ਕਿ ਵੱਧ ਅਨੁਭਵੀ ਕੇਂਦਰਾਂ ਵਿੱਚ ਇਸ ਦੇ ਸਾਰੇ ਮਾਮਲਿਆਂ ਚ ਅਸਲੀ ਅੰਕੜੇ ਸਿਰਫ ਦੋ-ਤਿੰਨ ਫੀਸਦੀ ਹੀ ਹੁੰਦੇ ਹਨ। ਇੱਥੋਂ ਤੱਕ ਕਿ ਜੇ ਅਜੇਹਾ ਹੁੰਦਾ ਹੈ ਤਾਂ ਦਵਾਈਆਂ, ਰੇਡੀਓਲੋਜੀਕਲ ਦਖਲਅੰਦਾਜੀ ਜਾਂ ਛੋਟੀ ਮੋਟੀ ਸਰਜਰੀ ਦੇ ਜ਼ਰੀਏ ਇਨ੍ਹਾਂ ਅਵਸਥਾਵਾਂ ਦਾ ਤਕਰੀਬਨ ਹਮੇਸ਼ਾ ਸਫਲ ਇਲਾਜ ਕੀਤਾ ਜਾਂਦਾ ਹੈ। ਇਸ ਵਿੱਚ ਵਾਰ ਵਾਰ ਹਸਪਤਾਲ ਭਰਤੀ ਹੋਣ ਤੇ ਬਹੁਤ ਜ਼ਿਆਦਾ ਸਮਾਂ ਠਹਿਰਨ ਜਾਂ ਕਿਸੇ ਕਮਜ਼ੋਰੀ ਦਾ ਅਨੂਭਵ ਨਹੀਂ ਹੁੰਦਾ। ਇਸ ਤੋਂ ਅਗਲਾ ਹੋਰ ਸਵਾਲ ਇਹ ਵੀ ਪੁੱਛਿਆ ਜਾਂਦਾ ਹੈ ਕਿ ਕੀ ਡੋਨਰ ਲਿਵਰ ਦਾ ਦਿੱਤਾ ਗਿਆ ਹਿੱਸਾ ਚਲੇ ਜਾਣ ਨਾਲ ਕਦੀ ਕਦੀ ਲਿਵਰ ਦੇ ਬਿਮਾਰ ਹੋਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ ? ਇਸ ਚ ਸੱਚਾਈ ਤਾਂ ਇਹ ਹੈ ਕਿ ਪ੍ਰਾਪਤਕਰਤਾ ਚ ਟਰਾਂਸਪਲਾਂਟ ਕੀਤਾ ਲਿਵਰ ਤੇ ਡੋਨਰ ਚ ਪਿੱਛੇ ਬਾਕੀ ਬਚਿਆਂ ਲਿਵਰ ਫਿਰ ਤੋਂ ਆਮ ਸਾਇਜ਼ ਚ ਵਿਕਸਿਤ ਹੋ ਜਾਂਦੇ ਹਨ। ਲਿਵਰ ਦਾ ਦੁਬਾਰਾ ਵਿਕਾਸ (ਜਨਰੇਸ਼ਨ) ਦੋ ਹਫ਼ਤਿਆਂ ਤੱਕ ਅੱਧ ਤੋਂ ਵੱਧ ਪੂਰਾ ਹੋ ਜਾਂਦਾ ਹੈ ਅਤੇ ਸਿਹਤਮੰਦ ਜਿਗਰ ਦਾ ਸਾਇਜ ਹਾਸਲ ਕਰਨ ਵਿੱਚ ਛੇ ਤੋਂ ਅੱਠ ਹਫ਼ਤਿਆਂ ਦਾ ਸਮਾਂ ਲੱਗ ਜਾਂਦਾ ਹੈ।
ਸੁਆਲ: ਕੀ ਲਿਵਰ ਟਰਾਂਸਪਲਾਂਟ ਲਈ ਲਿਵਿੰਗ ਡੋਨਰ ਸੁਰੱਖਿਅਤ ਨਹੀਂ ਹੈ ?
ਜਵਾਬ: ਕਿਸੇ ਵੀ ਲਾਈਵ ਡੋਨਰ ਲਿਵਰ ਟਰਾਂਸਪਲਾਂਟ ਚ ਡੋਨਰ ਦੀ ਸੁਰੱਖਿਆ ਯਕੀਨੀ ਬਣਾਉਣਾ ਟੀਮ ਲਈ ਸਭ ਤੋਂ ਮਹੱਤਵਪੂਰਨ ਹੁੰਦਾ ਹੈ, ਇੱਥੋਂ ਤਕ ਕਿ ਦੋ ਕਾਰਨਾਂ ਕਰਕੇ ਡੋਨਰ ਦਾ ਅਪੇ੍ਸ਼ਨ ਤੋਂ ਪਹਿਲਾਂ ਵਿਸਥਾਰਿਤ ਮੁਲਾਂਕਣ ਕੀਤਾ ਜਾਂਦਾ ਹੈ। ਪਹਿਲਾ- ਕੀ ਸਰਜਰੀ ਉਨ੍ਹਾਂ ਲਈ ਸੁਰੱਖਿਅਤ (ਸੇਫ) ਹੋਵੇਗੀ ? ਇਸ ਦਾ ਹਿਸਾਬ ਲਾਉਣਾ ਅਤੇ ਦੂਜਾ ਪ੍ਰਾਪਤ-ਕਰਤਾ (ਰਿਸਿਪੀਐੰਟ) ਲਈ ਉਨ੍ਹਾਂ ਦੇ ਜਿਗਰ ਦੇ ਸਹੀ ਉਪਯੋਗੀ ਹੋਣ ਨੂੰ ਜਾਂਚਣਾ। ਇਸ ਲਈ ਕਿ ਲਿਵਰ ਦਾ ਸਿਰਫ਼ ਇੱਕ ਹਿੱਸਾ ਦਾਨ ਕਰਨ ਨਾਲ ਡੋਨਰ ਦੀ ਸਿਹਤ ਚ ਦਰਮਿਆਨੇ ਜਾਂ ਲੰਮੇ ਅਰਸੇ (ਸ਼ੁਰੂਆਤੀ ਦੋ-ਤਿੰਨ ਹਫ਼ਤਿਆਂ) ਪਿੱਛੋਂ ਕਿਸੇ ਤਰ੍ਹਾਂ ਦੀ ਤਬਦੀਲੀ ਨਹੀਂ ਆਵੇਗੀ, ਪਰ ਇਸ ਨਾਲ ਨਿਸ਼ਚਤ ਤੌਰ ਤੇ ਪ੍ਰਾਪਤਕਰਤਾ ਨੂੰ ਨਵੀਂ ਜ਼ਿੰਦਗੀ ਜ਼ਰੂਰ ਮਿਲ ਸਕਦੀ ਹੈ।
ਸੁਆਲ: ਸਰਜਰੀ ਕਾਰਨ ਡੋਨਰ ਨੂੰ ਕੀ ਜ਼ੋਖ਼ਮ ਹੋ ਸਕਦੇ ਹਨ ? ਮੁਹਾਰਤ ਚ ਵਾਧੇ ਅਤੇ ਉੱਚ ਵਾਲਿਊਮ ਸੈਂਟਰਾਂ ਨਾਲ ਲਿਵਿੰਗ ਡੋਨਰ ਸਰਜਰੀ ਦੇ ਜੋਖਮ ਘੱਟੋ ਘੱਟ ਹਨ। ਆਮ ਸਰਜਰੀ ਵਾਂਗੂੰ ਉਹਨਾਂ ਨੂੰ ਵਿਰਲੇ ਜਿਹੇ ਹੀ ਜੋਖਮ ਕਰਕੇ ਇਨਫੈਕਸ਼ਨ, ਖ਼ੂਨ ਵਗਣਾ ਅਤੇ ਉਪਰੇਸ਼ਨ ਥੀਏਟਰ ਚ ਖ਼ੂਨ ਚੜਾਉਣ ਦੀ ਲੋੜ, ਪੇਟ ਨਾਲ ਸਬੰਧਿਤ ਵੱਖਰੀ ਡਰੇਨੇਜ, ਬਾਇਲ (ਪਿੱਤ) ਲੀਕੇਜ ਅਤੇ ਛਾਤੀ ਚ ਇਨਫੈਕਸ਼ਨ ਹੁੰਦੀ ਹੈ, ਹਾਲਾਂਕਿ ਜ਼ਿਆਦਾਤਰ ਡੋਨਰਜ਼ ਨੂੰ ਹਫਤੇ ਦੇ ਅੰਦਰ ਹੀ ਛੁੱਟੀ ਦੇ ਦਿੱਤੀ ਜਾਂਦੀ ਹੈ ਤੇ ਅਪਰੇਸ਼ਨ ਦੀਆਂ ਸਮੱਸਿਆਵਾਂ ਨੂੰ 2-3 ਹਫ਼ਤਿਆਂ ਚ ਹੱਲ ਕਰ ਲਿਆ ਜਾਂਦਾ ਹੈ। ਇਸ ਪਿੱਛੋਂ ਉਨ੍ਹਾਂ ਨੂੰ ਕਿਸੇ ਵੀ ਡਾਕਟਰੀ ਪੱਖੋਂ ਧਿਆਨ ਰੱਖਣ ਜਾਂ ਦਵਾਈਆਂ ਦੀ ਲੋੜ ਨਹੀਂ ਹੁੰਦੀ।
ਸੁਆਲ: ਡੋਨਰ ਦੇ ਲਈ ਰਿਕਵਰੀ ਦਾ ਅਮਲ ਕੀ ਹੈ ?
ਡੋਨਰ ਪੇਟ ਦੀ ਵੱਡੀ ਸਰਜਰੀ ਚੋਂ ਲੰਘ ਰਿਹਾ ਹੁੰਦਾ ਹੈ। ਬੱਸ ਕੁੱਝ ਦਿਨ ਦਰਦ-ਨਿਵਾਰਕ ਦਵਾਈਆਂ ਦੇਣ ਦੀ ਲੋੜ ਹੁੰਦੀ ਹੈ। ਡੋਨਰ ਨੂੰ ਬੱਸ ਉਨੀ ਦੇਰ ਤੱਕ ਹੀ ਦਰਦ ਦੀ ਦਵਾ ਦਿੱਤੀ ਜਾਂਦੀ ਹੈ, ਜਦ ਤੱਕ ਉਸ ਨੂੰ ਆਰਾਮ ਮਹਿਸੂਸ ਨਾ ਹੋਣ ਲੱਗੇ। ਡੋਨਰਜ਼ ਨੂੰ ਆਪ੍ਰੇਸ਼ਨ ਥੀਏਟਰ ਨਹੀਂ ਰੱਖਿਆ ਜਾਂਦਾ, ਬਲਕਿ ਸਰਜਰੀ ਪਿਛੋਂ ਪੰਜ-ਦਸ ਦਿਨਾਂ ਚ ਉਹ ਘਰ ਜਾ ਸਕਦਾ ਹੈ।

ਡਾ: ਅਜੀਤਪਾਲ ਸਿੰਘ ਐੱਮ ਡੀ
ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
9815629301

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: