ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਲਿਬੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਿਮੂਦ ਜਿਬਰਿਲ ਦਾ ਕੋਰੋਨਾ ਵਾਇਰਸ ਕਾਰਨ ਦੇਹਾਂਤ

ਲਿਬੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਿਮੂਦ ਜਿਬਰਿਲ ਦਾ ਕੋਰੋਨਾ ਵਾਇਰਸ ਕਾਰਨ ਦੇਹਾਂਤ

ਲਿਬੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਿਮੂਦ ਜਿਬਰਿਲ ਦਾ ਕੋਰੋਨਾ ਵਾਇਰਸ ਕਾਰਨ ਦੇਹਾਂਤ ਹੋ ਗਿਆ ਹੈ। ਉਹ 68 ਸਾਲਾਂ ਦੇ ਸਨ। ਭਰੋਸੇਯੋਗ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਸ੍ਰੀ ਜਿਬਰਿਲ ਕੋਰੋਨਾ–ਪਾਜ਼ਿਟਿਵ ਸਨ।

ਖ਼ਬਰ ਏਜੰਸੀ ਜ਼ਿਨਹੂਆ ਨੇ ਐਤਵਾਰ ਨੂੰ ਇਸ ਬਾਰੇ ਆਪਣੀ ਰਿਪੋਰਟ ’ਚ ਦੱਸਿਆ ਕਿ ਸ੍ਰੀ ਜਿਬਰਿਲ ਕੁਝ ਸਮਾਂ ਪਹਿਲਾਂ ਹੀ ਕੋਵਿਡ–19 ਭਾਵ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਗਏ ਸਨ ਤੇ ਉਨ੍ਹਾਂ ਦਾ ਦੇਹਾਂਤ ਸਨਿੱਚਰਵਾਰ ਦੇਰ ਰਾਤੀਂ ਹੋ ਗਿਆ ਸੀ।

ਸੂਤਰਾਂ ਨੇ ਕਿਹਾ ਕਿ ਐਤਵਾਰ ਨੂੰ ਉਨ੍ਹਾਂ ਦੇ ਦੇਹਾਂਤ ਅਧਿਕਾਰਤ ਤੌਰ ’ਤੇ ਪੁਸ਼ਟੀ ਕੀਤੀ ਗਈ ਸੀ। ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਦੀ ਲਾਗ ਦੀ ਲਪੇਟ ’ਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਕਾਹਿਰਾ ਦੇ ਇੱਕ ਹਸਪਤਾਲ ’ਚ 10 ਦਿਨਾਂ ਤੱਕ ਰੱਖਿਆ ਗਿਆ ਸੀ।

ਲਿਬੀਆ ਦੇ ਸਾਬਕਾ ਆਗੂ ਮੁਅੰਮਰ ਅਲ–ਗ਼ੱਦਾਫ਼ੀ ਨੂੰ ਹਟਾਉਣ ਤੇ ਮਾਰਨ ਦੇ ਇੱਕ ਸਾਲ ਬਾਅਦ ਸਾਲ 2012 ’ਚ ਗਠਤ ਹੋਏ ਉਦਾਰਵਾਦੀ ਦਲਾਂ ਦੇ ਗੱਠਜੋੜ ‘ਨੈਸ਼ਨਲ ਫ਼ੋਰਸੇਜ਼ ਅਲਾਇੰਸ’ ਮੁਖੀ ਸ੍ਰੀ ਮਹਿਮੂਦ ਜਿਬਰਿਲ ਹੀ ਸਨ।

Leave a Reply

Your email address will not be published. Required fields are marked *

%d bloggers like this: