ਲਿਬੀਆ ‘ਚ ਜਹਾਜ਼ ਅਗਵਾ

ss1

ਲਿਬੀਆ ‘ਚ ਜਹਾਜ਼ ਅਗਵਾ

ਤ੍ਰਿਪੋਲੀ: ਲੀਬੀਆ ਦੇ ਇੱਕ ਯਾਤਰੀ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ ਹੈ। ਲੀਬੀਆ ਸਰਕਾਰ ਤੇ ਸਬੰਧਤ ਅਫਰੀਕੀਆ ਏਅਰਵੇਜ਼ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਵਿੱਚ 100 ਤੋਂ ਵੱਧ ਯਾਤਰੀ ਸਵਾਰ ਹਨ। ਉਹ ਲੀਬੀਆ ਦੇ ਸੇਭਾ ਕੌਮਾਂਤਰੀ ਹਵਾਈ ਅੱਡੇ ਤੋਂ ਤ੍ਰਿਪੋਲੀ ਤੱਕ ਦੇ ਸਫਰ ‘ਤੇ ਸਨ। ਏਅਰ ਟ੍ਰੈਫਿਕ ਦੱਸਣ ਵਾਲੇ ਫਲਾਈਡ ਰਾਡਾਰ ਮੁਤਾਬਕ ਹਾਈਜੈਕ ਕੀਤੀ ਫਲਾਈਟ ਸੰਖਿਆ 8U209 ਨੂੰ ਮਾਲਟਾ ਏਅਰਵੇਜ਼ ਦੇ ਰਨਵੇ ‘ਤੇ ਖੜ੍ਹਾ ਕੀਤਾ ਗਿਆ ਹੈ।

ਸਥਾਨਕ ਮੀਡੀਆ ਦੀਆਂ ਖਬਰਾਂ ਮੁਤਾਬਕ ਜਹਾਜ਼ ਨੂੰ ਸੈਨਿਕਾਂ ਨੇ ਘੇਰ ਰੱਖਿਆ ਹੈ। ਹਾਲਾਂਕਿ ਯਾਤਰੀ ਨਾਲ ਹਾਲੇ ਤੱਕ ਕੋਈ ਵੀ ਗੱਲਬਾਤ ਨਹੀਂ ਹੋ ਸਕੀ ਹੈ। ਮਾਲਟਾ ਦੇ ਪ੍ਰਧਾਨ ਮੰਤਰੀ ਮੁਤਾਬਕ ਇਹ ਅਗਵਾ ਦਾ ਮਾਮਲਾ ਹੋ ਸਕਦਾ ਹੈ ਕਿਉਂਕਿ ਸਥਾਨਕ ਸਮੇਂ ਮੁਤਾਬਕ ਜਾਹਜ਼ ਨੇ ਸਵੇਰੇ ਸਾਢੇ ਨੌਂ ਵਜੇ ਤ੍ਰਿਪੋਲੀ ਪਹੁੰਚਣਾ ਸੀ ਪਰ ਉਸ ਨੂੰ ਮਾਲਟਾ ਲਿਜਾ ਕੇ ਉਤਾਰਿਆ ਗਿਆ।

Share Button

Leave a Reply

Your email address will not be published. Required fields are marked *