ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਲਾੱਕ ਡਾਉਨ ਦੇ ਨਿਯਮਾਂ ਦੀ ਅਣਦੇਖੀ ਕਰਕੇ ਬਿਨਾਂ ਮਾਸਕ ਦੇ ਚਰਚ ਵਿਖੇ 100 ਤੋਂ ਵੱਧ ਜਣਿਆਂ ਦਾ ਇੱਕਠ ਕਰਨ ਦੇ ਦੋਸ਼ ਹੇਠ ਉਨਟਾਰੀਓ ਦੇ ਦੋ ਵਿਅਕਤੀ ਹੋਏ ਚਾਰਜ਼

ਲਾੱਕ ਡਾਉਨ ਦੇ ਨਿਯਮਾਂ ਦੀ ਅਣਦੇਖੀ ਕਰਕੇ ਬਿਨਾਂ ਮਾਸਕ ਦੇ ਚਰਚ ਵਿਖੇ 100 ਤੋਂ ਵੱਧ ਜਣਿਆਂ ਦਾ ਇੱਕਠ ਕਰਨ ਦੇ ਦੋਸ਼ ਹੇਠ ਉਨਟਾਰੀਓ ਦੇ ਦੋ ਵਿਅਕਤੀ ਹੋਏ ਚਾਰਜ਼

ਨਿਊਯਾਰਕ/ਉਨਟਾਰੀਓ, 29 ਦਸੰਬਰ (ਰਾਜ ਗੋਗਨਾ/ ਕੁਲਤਰਨ ਪਧਿਆਣਾ )— ਕੈਨੇਡਾ ਵਿਖੇ ਲਾੱਕ ਡਾਉਨ ਲੱਗਣ ਦੇ ਬਾਵਜੂਦ ਜਿੱਥੇ 10 ਤੋਂ ਵੱਧ ਲੋਕਾਂ ਦੇ ਇੱਕਠ ਕਰਨ ਦੀ ਮਨਾਹੀ ਸੀ ,ਉਥੇ ਕੈਨੇਡਾ ਦੇ ਉਨਟਾਰੀਓ ਦੇ ਵ੍ਹੀਟਲੀ ਵਿਖੇਂ ਬੀਤੇਂ ਸ਼ਨੀਵਾਰ ਵਾਲੇ ਦਿਨ ਲਗਾਤਾਰ ਦੋ ਦਿਨ 100 ਤੋ ਵੱਧ ਲੋਕਾਂ ਦਾ ਇੱਕਠ ਕੀਤੇ ਜਾਣ ਦੀਆਂ ਖਬਰਾਂ ਹਨ। ਜਿਨ੍ਹਾਂ ਨੇ ਮਾਸਕ ਵੀ ਨਹੀਂ ਪਾਏ ਹੋਏ ਸਨ। ਇਸ ਹਫਤੇ ਦੇ ਅੰਤ ਵਿੱਚ ਇਕ ਵ੍ਹੀਟਲੀ ਉਨਟਾਰੀਓ ਦੀ ਇੱਕ ਚਰਚ ਵਿਚ ਲਗਾਤਾਰ ਦੋ ਦਿਨ ਵੱਡੇ ਇਕੱਠ ਕੀਤੇ ਗਏ ਸਨ।

ਚੈਥਮ-ਕੈਂਟ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਲਡ ਕਲੋਨੀ ਮੇਨੋਨਾਇਟ ਚਰਚ ਦੇ ਅੰਦਰ ਦੋਵਾਂ ਦਿਨਾਂ ਦੌਰਾਨ ਬਿਨਾਂ ਮਾਸਕ ਤੋਂ 100 ਤੋਂ ਵੱਧ ਲੋਕ ਵੇਖੇ ਹਨ । ਪੁਲਿਸ ਦਾ ਕਹਿਣਾ ਹੈ ਕਿ ਮਰਲਿਨ, ਓਨਟਾਰੀਉ ਦੇ 50 ਸਾਲਾ ਵਿਅਕਤੀ ‘ਤੇ ਲੰਘੇ ਸ਼ਨੀਵਾਰ ਨੂੰ ਓਲਡ ਕਾਲੋਨੀ ਮੇਨੋਨਾਇਟ ਚਰਚ ਵਿਖੇ ਇਕੱਠ ਕਰਨ ਦਾ ਚਾਰਜ਼ ਲਾਇਆ ਗਿਆ ਹੈ ਤੇ ਅਗਲੀ ਸਵੇਰ ਮਰਲਿਨ ਤੋਂ ਆਏ ਇਕ ਹੋਰ ਵਿਅਕਤੀ ਨੂੰ ਉਸੇ ਚਰਚ ਵਿਚ ਹੀ ਇਹੋ ਜਿਹਾ ਇਕੱਠ ਕਰਨ ਦਾ ਚਾਰਜ਼ ਲਾਇਆ ਗਿਆ ਹੈ।ਰੀਓਪਨਿੰਗ ਓਨਟਾਰੀਓ ਐਕਟ ਤਹਿਤ ਇਸ ਸਮੇਂ ਇਹੋ ਜਿਹੇ ਇੱਕਠ ਕਰਨ ਦੀ ਮਨਾਹੀ ਸੀ ਜਿਸ ਵਿੱਚ 10 ਤੋਂ ਵੱਧ ਜਣੇ ਇੱਕਠੇ ਹੋਣ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: