ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. May 26th, 2020

ਲਾਹੌਰ : ਸਿੱਖ ਗੈਲਰੀ ਅਤੇ ਮਿਊਜ਼ੀਅਮ ਨੂੰ ਸਵਾਰਣ ਦਾ ਕੰਮ ਸ਼ੁਰੂ, ਸਿਖ ਸਰਧਾਲੂਆਂ ਨੇ ਜਤਾਈ ਸੰਤੁਸ਼ਟੀ

ਲਾਹੌਰ : ਸਿੱਖ ਗੈਲਰੀ ਅਤੇ ਮਿਊਜ਼ੀਅਮ ਨੂੰ ਸਵਾਰਣ ਦਾ ਕੰਮ ਸ਼ੁਰੂ, ਸਿਖ ਸਰਧਾਲੂਆਂ ਨੇ ਜਤਾਈ ਸੰਤੁਸ਼ਟੀ

ਇਸਲਾਮਾਬਾਦ, 13 ਸਤੰਬਰ: ਪਾਕਿਸਤਾਨ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਦੇ ਮੌਕੇ ‘ਤੇ ਲਾਹੌਰ ਸਥਿਤ ਸਿੱਖ ਗੈਲਰੀ ਅਤੇ ਅਜਾਇਬ ਘਰ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਲਾਹੌਰ ਦੀ ਇਤਿਹਾਸਕ ਦੀਵਾਰ ਦਾ ਰਖ-ਰਖਾਅ ਕਰਨ ਵਾਲੀ ਵਾਲਡ ਸਿਟੀ ਆਫ਼ ਲਾਹੌਰ ਅਥਾਰਿਟੀ (ਡਬਲਯੂਸੀਐੱਲਏ) ਨੇ ਦੁਨੀਆ ਦੇ ਇਕੋ ਇਕ ਸਿੱਖ ਅਜਾਇਬ ਘਰ ਵਿਚ ਰਖੀ ਵਿਰਾਸਤ ਨੂੰ ਸਾਂਭਣ ਦੀ ਜਿੰਮੇਦਾਰੀ ਚੁੱਕੀ ਹੈ।

ਇਹ ਦੁਨੀਆ ਦਾ ਇਕੋ ਇਕ ਅਜਾਇਬ ਘਰ ਹੈ, ਜਿੱਥੇ ਸਿੱਖ ਸਮਾਜ ਨਾਲ ਸਬੰਧਿਤ ਪੁਰਾਤਤਵ ਵਿਰਾਸਤ ਹਾਲੇ ਆਪਣੀ ਮੂਲ ਸਥਿਤੀ ਵਿਚ ਹੈ। ਪਾਕਿਸਤਾਨ ਸਰਕਾਰ ਲੈਂਹਦੇ ਪੰਜਾਬ ਦੀ ਰਾਜਧਾਨੀ ਲਾਹੌਰ ਅਤੇ ਉਸਦੇ ਨੇੜਲੇ ਇਤਿਹਾਸਕ ਸ਼ਹਿਰਾਂ ਵਿਚ ਸਦੀਆਂ ਪੁਰਾਣੀ ਵਿਰਾਸਤ ਦੀ ਸਾਜ-ਸੰਭਾਲ ਦੇ ਉਪਾਅ ਕਰ ਰਹੀ ਹੈ। 200 ਸਾਲ ਪਹਿਲਾਂ ਸਿੱਖ ਸ਼ਾਸਕਾਂ ਦਾ ਕਾਰਜਕਾਲ ਖਤਮ ਹੋਣ ਦੇ ਬਾਵਜੂਦ ਇਸ ਅਜਾਇਬ ਘਰ ਵਿਚ 19ਵੀਂ ਸਦੀ ਦੇ ਸਿੱਖ ਸਮਰਾਟ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਕਈ ਪੁਰਾਣੀਆਂ ਚੀਜਾਂ ਨੂੰ ਸਾਂਭ ਕੇ ਰਖਿਆ ਹੋਇਆ ਹੈ।

ਪਾਕਿਸਤਾਨ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਸਤਵੰਤ ਸਿੰਘ ਸਰਕਾਰ ਦੀਆਂ ਇਨ੍ਹਾਂ ਕੋਸ਼ਿਸ਼ਾਂ ਤੋਂ ਸੰਤੁਸ਼ਟ ਹਨ। ਸਤਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਸਰਕਾਰ ਨੇ ਸਿੱਖ ਭਾਈਚਾਰੇ ਦੇ ਇਤਿਹਾਸ ਨਾਲ ਜੁੜੀ ਵਿਰਾਸਤ ਦੀ ਸਥਿਤੀ ਵਿਚ ਸੁਧਾਰ ਕਰਨ ਦਾ ਫੈਸਲਾ ਲਿਆ ਹੈ। ਦੁਨੀਆ ਭਰ ਦੇ ਸਿੱਖ ਭਾਈਚਾਰੇ ਦੋ ਲੋਕਾਂ ਨੇ ਪਾਕਿਸਤਾਨੀ ਸਰਕਾਰ ਦੇ ਪ੍ਰਦਰਸ਼ਨ ਤੋਂ ਆਪਣੀ ਸੰਤੁਸ਼ਟੀ ਜਤਾਈ ਹੈ।

ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਮਹਾਰਾਜ ਰਣਜੀਤ ਸਿੰਘ ਦੇ ਰਾਜ ਨਾਲ ਜੁੜੀਆਂ ਇਤਿਹਾਸਕ ਧਰੋਹਰਾਂ ਦਿਖਾਉਣ ਲਈ ਪਾਕਿਸਤਾਨ ਸਰਕਾਰ ਲਾਹੌਰ ਦੀ ਪ੍ਰਾਚੀਨ ਦੀਵਾਰ ਦੀ ਮੁਰੰਮਦ ਕਰਵਾ ਰਹੀ ਹੈ।

Leave a Reply

Your email address will not be published. Required fields are marked *

%d bloggers like this: