ਲਾਹੌਰ ਤੋਂ ਬਨੂੜ ਨੇੜਲੇ ਪਿੰਡ ਖੇੜਾ ਗੱਜੂ ਵਿਖੇ ਖਿੱਚ ਲਿਆਇਆ ਮਿੱਟੀ ਦਾ ਮੌਹ

ਲਾਹੌਰ ਤੋਂ ਬਨੂੜ ਨੇੜਲੇ ਪਿੰਡ ਖੇੜਾ ਗੱਜੂ ਵਿਖੇ ਖਿੱਚ ਲਿਆਇਆ ਮਿੱਟੀ ਦਾ ਮੌਹ
ਪਾਕਿਸਤਾਨ ਦੇ ਸਾਬਕਾ ਵਿਦੇਸ਼ ਸਕੱਤਰ ਸਮਸ਼ਾਦ ਅਹਿਮਦ ਖਾਨ ਆਪਦਾ ਪੁਸ਼ਤੈਨੀ ਘਰ ਵੇਖਣ ਆਏ
ਆਪਣੇ ਪੁਰਾਣੇ ਮਿੱਤਰਾਂ ਨੂੰ ਮਿਲੇ ਕੇ ਯਾਦ ਕੀਤਾ ਛੋਟੀ ਉਮਰ ਦੇ ਇਕੱਠੀਆਂ ਬੀਤਾਏ ਪੱਲ

13-20 (1) 13-20 (2) 13-20 (3)

ਬਨੂੜ 12 ਜੂਨ (ਰਣਜੀਤ ਸਿੰਘ ਰਾਣਾ): ਸੰਸਾਰ ਭਰ ਦੇ ਕਿਸੇ ਵੀ ਕੋਨੇ ਵਿਚ ਚਲੇ ਜਾਵੋ ਪੰਜਾਬੀਆ ਦਾ ਮੋਹ, ਮਹਿਮਾਨਬਾਜੀ ਤੇ ਜਨਮ ਭੂਮੀਂ ਆਪਣੇ ਵੱਲ ਖਿਚ ਹੀ ਲਿਆਉਦੀ ਹੈ। ਇਹ ਕਹਿਣਾ ਸੀ ਪਾਕਿਸ਼ਤਾਨ ਦੇ ਲਾਹੋਰ ਤੋਂ ਬਨੂੜ ਨੇੜਲੇ ਪਿੰਡ ਖੇੜਾ ਗੱਜੂ ਵਿਖੇ ਆਪਣਾ ਪੁਸ਼ਤੈਨੀ ਘਰ ਵੇਖਣ ਆਏ ਸਾਬਕਾ ਵਿਦੇਸ਼ ਸਕੱਤਰ ਸਮਸ਼ਾਦ ਅਹਿਮਦ ਖਾਨ ਦਾ। ਅੱਜ ਉਨਾਂ ਦਾ ਆਪਣੇ 30 ਸਾਲਾ ਬੇਟੇ ਡਾ. ਫੈਜਲ ਸਮਸ਼ਾਦ ਨਾਲ ਜੱਦੀ ਪਿੰਡ ਆਉਣ ਤੇ ਪਿੰਡ ਵਾਸੀਆ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਉਹ ਪਵਨ ਕੁਮਾਰ ਸੂਦ ਦੇ ਘਰ ਰੁਕੇ। ਜਿਥੇ ਉਨਾਂ ਦੇ ਪਰਿਵਾਰ ਵੱਲੋਂ ਆਏ ਹੋਏ ਮਹਿਮਾਨਾ ਦੀ ਮਹਿਮਨਾਬਾਜੀ ਕੀਤੀ ਗਈ। ਇਸ ਮੌਕੇ ਪਾਕਿਸ਼ਤਾਨ ਹਾਈ ਕਮਿਸ਼ਨ ਦੇ ਨਿਗਰਾਨ ਅਫਸਰ ਵਹੀਦ ਖਾਨ ਵੀ ਉਨਾ ਨਾਲ ਮੋਜੂਦ ਸਨ। ਇਸ ਦੋਰਾਨ ਉਨਾ ਭਾਰਤ ਤੇ ਪਾਕਿਸਤਾਨ ਵਿੱਚ ਆਪਸੀ ਭਾਈਵਾਲਤਾ ਨੂੰ ਮਜਬੂਤ ਕਰਨ ਲਈ ਦੋਵੇ ਦੇਸ਼ਾ ਨੂੰ ਮਿੱਲ ਬੈਠ ਕੇ ਗੱਲਬਾਤ ਦਾ ਰਾਹ ਅਪਣਾਉਣ ਦਾ ਸੁਨੇਹਾ ਦਿੱਤਾ ਤਾਂ ਜੋ ਚੜਦੇ ਤੇ ਲਹਿਦੇ ਪੰਜਾਬ ਦੇ ਆਪਸੀ ਸਬੰਧ ਮਜਬੂਤ ਹੋਣ ਅਤੇ ਦੋਵੇ ਦੇਸ਼ ਤਰੱਕੀ ਤੇ ਖੁਸ਼ਹਾਲੀ ਦੀਆ ਬੁਲੰਦੀਆ ਹਾਸਿਲ ਕਰ ਸਕਣ।
ਇਸ ਮੌਕੇ ਸਾਬਕਾ ਵਿਦੇਸ਼ ਸਕੱਤਰ ਸਮਸ਼ਾਦ ਅਹਿਮਦ ਨੇ ਪੱਤਰਕਾਰਾ ਨਾਲਾ ਗੱਲਬਾਤ ਕਰਦੇ ਹੋਏ ਕਿਹਾ ਕਿ ਉਨਾ ਦੇ ਵਡੇਰਿਆ ਦੇ ਨਾ ਤੇ ਹੀ ਪਿੰਡ ਖੇੜਾ ਗੱਜੂ ਪਿੰਡ ਦਾ ਨਾਅ ਪਿਆ ਹੈ ਉਨਾ ਅੱਗੇ ਕਿਹਾ ਕਿ ਦੇਸ਼ ਦੀ ਵੰਡ ਸਮੇਂ ਉਹ 7 ਸਾਲਾ ਦੇ ਸਨ। ਉਨਾਂ ਕਿਹਾ ਕਿ ਭਾਵੇ ਉਹ ਛੋਟੀ ਉਮਰ ਵਿਚ ਹੀ ਪਾਕਿਸਤਾਨ ਚਲੇ ਗਏ ਸਨ, ਪਰ ਉਥੇ ਜਾ ਕੇ ਵੀ ਉਹ ਆਪਣੇ ਪੁਰਾਣੇ ਮਿਤਰਾ ਤੇ ਇਸ ਪਿੰਡ ਦੇ ਮੋਹ ਨੂੰ ਨਹੀ ਭੁੱਲੇ। ਇਥੇ ਆਉਣ ਤੋਂ ਬਾਅਦ ਉਹ ਆਪਣੇ ਪੁਰਾਣੇ ਮਿੱਤਰ ਚੰਨਾ ਸਿੰਘ, ਹਮੀਰ ਸਿੰਘ ਚੋਕੀਦਾਰ ਤੇ ਗੁਰਦਿਆਲ ਰਾਮ ਨੂੰ ਜੱਫੀ ਪਾ ਕੇ ਮਿਲੇ ਤੇ ਉਨਾਂ ਨੂੰ ਵੇਖ ਕੇ ਭਾਵੂਕ ਹੋ ਗਏ। ਇਸ ਮੌਕੇ ਉਨਾਂ ਨੇ ਆਪਣੇ ਮਿਤਰਾ ਨਾਲ ਪੁਰਾਣੀਆ ਯਾਦਾ ਵੀ ਸਾਂਝੀਆ ਕੀਤੀਆ। ਇਸ ਤੋਂ ਬਾਅਦ ਵਿਦੇਸ਼ ਸਕੱਤਰ ਸਮਸ਼ਾਦ ਅਹਿਮਦ ਨੇ ਆਪਣੇ ਪੁੱਤਰ ਫੈਜਲ ਅਹਿਮਦ ਨੂੰ ਆਪਣੇ ਪੁਰਖਿਆਂ ਦੇ ਘਰ ਤੇ ਜਿਸ ਜਗਾ ਤੇ ਉਹ ਪੜਦੇ ਸਨ ਉਹ ਮਸਜਿਦ ਤੇ ਗੁਰਦੁਆਰਾ ਸਾਹਿਬ ਵੀ ਵਿਖਾਏ। ਉਨਾਂ ਦੇ ਪੁੱਤਰ ਨੇ ਆਪਣੇ ਬਜੁਰਗਾ ਦੀ ਵਿਰਾਸਤ ਨੂੰ ਯਾਦ ਰੱਖਣ ਲਈ ਉਥੋਂ ਇੱਟਾ ਪੱਟ ਕੇ ਆਪਣੇ ਨਾਲ ਲੈ ਗਏ। ਇਸ ਤੋਂ ਬਾਅਦ ਉਹ ਆਪਣੇ ਬਜੁਰਗਾ, ਪਿਤਾ ਅਨੈਤ ਖ਼ਾਨ ਤੇ ਭੈਣ ਕੇਸਰੀ ਦੀਆ ਪਿੰਡ ਦੇ ਬਾਹਰ ਬਣਾਈਆ ਮਜਾਰਾ ਤੇ ਮੱਥਾ ਟੇਕਿਆ।
ਸਾਬਕਾ ਵਿਦੇਸ਼ ਸਕੱਤਰ ਸਮਸ਼ਾਦ ਅਹਿਮਦ ਖ਼ਾਨ ਨੇ ਕਿਹਾ ਕਿ ਦੋਨੋਂ ਦੇਸ਼ਾ ਦੀਆ ਸਰਕਾਰਾ ਨੂੰ ਚਾਹੀਦਾ ਹੈ ਕਿ ਉਹ ਇੱਕ ਦੂਜੇ ਨਾਲ ਬੈਠ ਕੇ ਗੱਲਬਾਤ ਕਰਨ ਤਾਂ ਜੋ ਮੁੜ ਤੋਂ ਇਹ ਦੋ ਹੋਏ ਦੇਸ਼ ਇੱਕ ਹੋ ਸਕਣ। ਉਨਾਂ ਅੱਗੇ ਕਿਹਾ ਪਿਛਲੇ ਸਮਿਆਂ ਦੋਰਾਨ ਦੋਵੇਂ ਦੇਸ਼ਾ ਦੀਆ ਸਰਕਾਰਾ ਵਿਚ ਭਾਇਵਾਲਤਾ ਲਈ ਮੀਟਿੰਗਾ ਹੋਇਆ ਸਨ ਪਰ ਉਹ ਕਿਸੇ ਕਾਰਨ ਕਰਕੇ ਸਿਰੇ ਨਹੀ ਚੜ ਸਕੀਆ। ਜਿਸ ਦੇ ਚਲਦੇ ਇਹ ਗੱਲਬਾਤ ਵਿਚਕਾਰ ਹੀ ਰੁੱਕ ਗਈ। ਉਨਾਂ ਕਿਹਾ ਕਿ ਸਮੇਂ ਦੀਆ ਸਰਕਾਰਾ ਨੂੰ ਚਾਹੀਦਾ ਹੈ ਕਿ ਉਹ ਆਪਸੀ ਮਤਭੇਦਾ ਨੂੰ ਦੂਰ ਕਰੇ ਮੁੜ ਤੋਂ ਦੋਨੋਂ ਦੇਸ਼ਾ ਦੀ ਖੁਸ਼ਹਾਲੀ ਤੇ ਤਰੱਕੀ ਲਈ ਮੁੜ ਤੋਂ ਨਵੀਂ ਗੱਲਬਾਤ ਦਾ ਰਸਤਾ ਬਣਾਉਣ। ਵਿਦੇਸ਼ ਸਕੱਤਰ ਸਮਸ਼ਾਦ ਅਹਿਮਦ ਖਾਨ ਨੇ ਦੱਸਿਆ ਕਿ ਭਾਰਤ ਵਿਚ ਉਨਾਂ ਦਾ ਆਪਣੇ ਪੁੱਤਰ ਨੂੰ ਪੁਰਖਿਆ ਦਾ ਘਰ ਵਿਖਾਉਣ ਦਾ ਦੋ ਦਿਨਾ ਦੋਰਾ ਸੀ। ਜਿਸ ਦੇ ਚਲਦੇ ਉਹ ਸੁੱਕਰਵਾਰ ਨੂੰ ਆਪਣੇ ਨਾਨਕੇ ਪਰਿਵਾਰ ਮਲੇਰਕੋਟਲਾ ਵਿਖੇ ਰੁੱਕੇ ਤੇ ਅੱਜ ਆਪਣੇ ਜੱਦੀ ਪਿੰਡ ਆਏ ਹਨ। ਇਥੋਂ ਹੀ ਉਹ ਦਿੱਲੀ ਲਈ ਰਵਾਨਾ ਹੋ ਜਾਣਗੇ ਤੇ ਐਤਵਾਰ ਨੂੰ ਪਾਕਿਸ਼ਤਾਨ ਜਾਣਗੇ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਅਸ਼ੋਕ ਕੁਮਾਰ, ਰਾਜ ਕੁਮਾਰ ਸ਼ਰਮਾ, ਵਿਕਰਮ ਸੂਦ, ਰਕੇਸ਼ ਕੁਮਾਰ, ਹਰਮੀਤ, ਅਨਿਲ ਕੁਮਾਰ ਸ਼ਰਮਾ, ਗੋਰਵ ਸ਼ਰਮਾ ਵੀ ਮੋਜੂਦ ਸਨ।
ਫੋਟੋ ਕੈਪਸ਼ਨ-ਆਪਣੇ ਪੁਰਾਣੇ ਸਾਥੀਆ ਨਾਲ ਯਾਦਾ ਸਾਂਝੀਆ ਕਰਦੇ ਹੋਏ ਸਾਬਕਾ ਵਿਦੇਸ਼ ਸਕੱਤਰ ਸਮਸ਼ਾਦ ਅਹਿਮਦ ਖਾਨ। ਦੂਜੀ ਤਸਵੀਰ ਵਿਚ ਆਪਣੇ ਪੁੱਤਰ ਨੂੰ ਪੁਰਖਿਆ ਦੀਆ ਹਵੇਲੀਆ ਦੀਆ ਯਾਦਾ ਤਾਜੀਆ ਕਰਵਾਉਦੇ ਹੋਏ। ਤੀਜੀ ਤਸਵੀਰ ਵਿਚ ਆਪਣੇ ਸਾਥੀ ਨਾਲ ਖੁਸੀ ਸਾਝੀ ਕਰਦੇ ਹੋਏ।

Share Button

Leave a Reply

Your email address will not be published. Required fields are marked *

%d bloggers like this: