Thu. Sep 19th, 2019

ਲਾਸ ਏਂਜਲਸ ਵਿੱਚ ਪੁਲੀਸ ਵਲੋਂ ਛਾਪੇਮਾਰੀ ਦੌਰਾਨ ਹੱਥਿਆਰਾਂ ਦਾ ਵੱਡਾ ਜਖੀਰਾ ਜਬਤ

ਲਾਸ ਏਂਜਲਸ ਵਿੱਚ ਪੁਲੀਸ ਵਲੋਂ ਛਾਪੇਮਾਰੀ ਦੌਰਾਨ ਹੱਥਿਆਰਾਂ ਦਾ ਵੱਡਾ ਜਖੀਰਾ ਜਬਤ

ਲਾਸ ਏਂਜਲਸ, 9 ਮਈ: ਅਮਰੀਕੀ ਸ਼ਹਿਰ ਲਾਸ ਏਂਜਲਸ ਦੀ ਪੁਲੀਸ ਨੇ ਇਕ ਘਰ ਵਿੱਚ ਛਾਪੇਮਾਰੀ ਕਰਕੇ 1000 ਤੋਂ ਵਧੇਰੇ ਰਾਇਫਲਾਂ ਅਤੇ ਹੈਂਡਗਨਜ਼ ਨੂੰ ਜ਼ਬਤ ਕੀਤਾ ਹੈ| ਬੁੱਧਵਾਰ ਨੂੰ ਪੁਲੀਸ ਨੇ ਇਕ ਘਰ ਵਿੱਚ ਤੜਕੇ 4 ਵਜੇ ਛਾਪਾ ਮਾਰਿਆ| ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਥੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਹੁੰਦੀ ਹੈ| ਜਿਸ ਘਰ ਵਿੱਚ ਛਾਪਾ ਮਾਰਿਆ ਗਿਆ ਉਸ ਦਾ ਮੁੱਲ ਮਿਲੀਅਨ ਡਾਲਰਾਂ ਵਿੱਚ ਹੋਵੇਗਾ| ਇਹ ਬੈਲ ਏਅਰ ਅਤੇ ਹੋਮਬਲੀ ਹਿੱਲ ਨੇੜੇ ਸਥਿਤ ਹੈ|
ਪੁਲੀਸ ਵਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਹੈ ਕਿ ਪੁਲੀਸ ਨੇ ਖੁੱਲ੍ਹੀ ਜ਼ਮੀਨ ਤੇ ਵੱਡੀ ਗਿਣਤੀ ਵਿੱਚ ਹਥਿਆਰ ਰੱਖੇ ਹੋਏ ਹਨ| ਇਸ ਤੋਂ ਇਲਾਵਾ ਗੋਲਾ-ਬਾਰੂਦ ਦੇ ਕਈ ਡੱਬੇ ਵੀ ਜ਼ਬਤ ਕੀਤੇ ਗਏ ਹਨ| ਛਾਪਾ ਮਾਰਨ ਗਏ 31 ਸਾਲਾ ਪੁਲੀਸ ਅਧਿਕਾਰੀ ਨੇ ਕਿਹਾ ਕਿ ਉਸ ਨੇ ਆਪਣੇ ਕੈਰੀਅਰ ਵਿੱਚ ਇੰਨੇ ਜ਼ਿਆਦਾ ਹਥਿਆਰ ਨਹੀਂ ਦੇਖੇ| ਪੁਲੀਸ ਵਲੋਂ ਇਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਪਰ ਉਸ ਦੀ ਪਛਾਣ ਅਜੇ ਸਾਂਝੀ ਨਹੀਂ ਕੀਤੀ ਗਈ| ਪੁਲੀਸ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਆਮ ਜਨਤਾ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ|

Leave a Reply

Your email address will not be published. Required fields are marked *

%d bloggers like this: