ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਲਾਸ਼

ਲਾਸ਼

ਵੇਖ ਪੁੱਤਰ ਦੀ ਲਾਸ਼ ਟੰਗੀ ਨੂੰ,
ਡਿੱਗ ਪਈ ਸੀ ਗੱਸ਼ ਖਾਕੇ ਮਾਂ ।
ਇਹ ਕੀ ਸੱਲ ਤੂੰ ਲਾ ਗਿਆ ਪੁੱਤਰਾ,
ਝੱਲੇਗੀ ਕਿੰਝ ਤੇਰੀ ਮਾਂ ।

ਕਰਜ਼ ਸੀ ਸਿਰ ਤੇ ਚੜਿਆ ਕਾਰੀ,
ਦੱਸਿਆ ਸੀ ਤੂੰ ਪਿਛਲੀ ਵਾਰੀ।
ਉਤਾਰ ਦਿਆਂਗਾ ਕਹਿੰਦਾ ਸੀ ਤੂੰ
ਹੌਲੀ ਹੌਲੀ ਕਰਕੇ ਮਾਂ ।
ਇਹ ਕੀ ਸੱਲ ਤੂੰ ਲਾ ਗਿਆ ਪੁੱਤਰਾ,
ਝੱਲੇਗੀ ਕਿੰਝ ਤੇਰੀ ਮਾਂ ।

ਚੁੰਮ ਚੁੰਮ ਮੱਥਾ ਪੁੱਤਰ ਦਾ ਰੋਈ,
ਸਦਮੇ ਦੇ ਵਿੱਚ ਕਮਲੀ ਹੋਈ ।
ਸੀਨੇ ਦੇ ਨਾਲ ਲਾ ਕੇ ਕਹਿੰਦੀ,
ਪੁੱਤਰਾ ਛੱਡਕੇ ਜਾਂਵੀਂ ਨਾਂ।
ਇਹ ਕੀ ਸੱਲ ਤੂੰ ਲਾ ਗਿਆ ਪੁੱਤਰਾ,
ਝੱਲੇਗੀ ਕਿੰਝ ਤੇਰੀ ਮਾਂ ।

ਕਈ ਦਿਨਾਂ ਤੋਂ ਸੀ ਤੱਕਦੀ ਤੈਨੂੰ ,
ਚਿਹਰਾ ਬੁਝਿਆ ਸੀ ਲੱਗਦਾ ਮੈਨੂੰ ।
ਗੱਲੀਂ ਗੱਲੀਂ  ਪੁੱਛਦੀ ਸੀ ਮੈਂ ,
ਰਾਜ ਤੂੰ ਪੁੱਤਰਾ ਦੱਸਿਆ ਨਾਂ ।
ਇਹ ਕੀ ਸੱਲ ਤੂੰ ਲਾ ਗਿਆ ਪੁੱਤਰਾ,
ਝੱਲੇਗੀ ਕਿੰਝ ਤੇਰੀ ਮਾਂ ।

ਦੋਸ਼ ਦਿਆਂ ਕੀ ਰੁੱਖ ਨੂੰ ਪੁੱਤਰਾ,
ਜਾਂ ਫਿਰ ਆਪਣੀ ਕੁੱਖ ਨੂੰ ਪੁੱਤਰਾ।
ਚੰਗੀ ਕਿਸਮਤ ਜੇ ਹੁੰਦੀ ਮੇਰੀ,
ਘਰਦਾ ਦੀਵਾ ਬੁੱਝਦਾ ਨਾਂ ।
ਇਹ ਕੀ ਸੱਲ ਤੂੰ ਲਾ ਗਿਆ ਪੁੱਤਰਾ,
ਝੱਲੇਗੀ ਕਿੰਝ ਤੇਰੀ ਮਾਂ ।
ਝੱਲੇਗੀ ਕਿੰਝ ਤੇਰੀ ਮਾਂ ।

ਬਲਜਿੰਦਰ ਸਿੰਘ ਸਿੱਧੂ
    ਪਿੰਡ: ਗੁੱਲਾਮ ਪੱਤਰਾ
    ਫ਼ੋਨ ਨੰ: 9501015085

Leave a Reply

Your email address will not be published. Required fields are marked *

%d bloggers like this: