ਲਾਵਾਰਿਸ ਲਾਸ਼ ਦਾ ਅੰਤਿਮ ਸੰਸਕਾਰ ਕੀਤਾ

ss1

ਲਾਵਾਰਿਸ ਲਾਸ਼ ਦਾ ਅੰਤਿਮ ਸੰਸਕਾਰ ਕੀਤਾ

photo-no-1ਰਾਮਪੁਰਾ ਫੂਲ 21 ਨਵੰਬਰ(ਕੁਲਜੀਤ ਸਿੰਘ ਢੀਗਰਾਂ) ਸਮਾਜ ਸੇਵਾ ਨੂੰ ਸਮਰਪਿਤ ਸਹਾਰਾ ਗਰੁੱਪ ਪੰਜਾਬ ਵੱਲੋ ਪਿਛਲੇ ਦਿਨੀ ਰਾਮਪੁਰਾ ਫੂਲ ਰੇਲਵੇ ਸਟੇਸਨ ਦੇ ਨਜਦੀਕ ਲਾਇਨਾਂ ਤੋ ਇੱਕ ਅਣਪਛਾਤੀ ਲਾਸ ਮਿਲੀ ਸੀ।ਜਿਸ ਨੂੰ ਸਨਾਖਤ ਲਈ ਸਿਵਲ ਹਸਪਤਾਲ ਦੇ ਡੈਡ ਹਾਉਸ ਵਿੱਚ 72 ਘੰਟਿਆਂ ਲਈ ਰੱਖਿਆ ਗਿਆਂ ਸੀ।ਮ੍ਰਿਤਕ ਦੇ ਸੁਰਮੇ ਰੰਗ ਦਾ ਕੁੜਤਾ ਪੁਜਾਮਾ,ਡੱਬੀ ਦਾਰ ਪਰਨਾ ਪਹਿਨਿਆ ਹੋਇਆ ਉਸ ਦੇ ਦਾੜੀ ਕੇਸ ਰੱਖੇ ਹੋਏ ਨੇ ਕੱਦ 5 ਫੁਟ 10 ਇੱਚ ਅਤੇ ਉਮਰ ਤਕਰੀਬਨ 50 ਸਾਲ ਜਾਪਦੀ ਹੈ।ਅੱਜ 72 ਘੰਟੇ ਬੀਤ ਜਾਣ ਤੇ ਮ੍ਰਿਤਕ ਦੀ ਸਨਾਖਤ ਨਹੀ ਹੋਈ ਰੇਲਵੇ ਪੁਲਿਸ ਨੇ ਲਾਸ ਦਾ ਪੋਸਟਮਾਸਟਮ ਕਰਵਾ ਕੇ ਅੰਤਿਮ ਸੰਸਕਾਰ ਕਰਨ ਲਈ ਸਹਾਰਾ ਦੇ ਹਵਾਲੇ ਕੀਤੀ ਅਤੇ ਸਹਾਰਾ ਮੁੱਖੀ ਸੰਦੀਪ ਵਰਮਾ,ਅਪਣੇ ਵਰਕਰ ਪੰਕਜ ਗੁਪਤਾ,ਹੈਪੀ, ਰਾਹੁਲ ਕੁਮਾਰ,ਰਵੀ ਸਿੰਘ, ਧਾਰਮੀਕ ਰੀਤੀ ਰਿਵਾਜਾ ਨਾਲ ਲਾਸ ਦਾ ਅੰਤਿਮ ਸੰਸਕਾਰ ਕੀਤਾ।

Share Button