‘ਲਾਵਾਂ ਫੇਰੇ’ ਨੇ ਗੱਡੇ ਕਾਮਯਾਬੀ ਦੇ ਝੰਡੇ

‘ਲਾਵਾਂ ਫੇਰੇ’ ਨੇ ਗੱਡੇ ਕਾਮਯਾਬੀ ਦੇ ਝੰਡੇ

 laavaan phereਲੰਘੇ ਸ਼ੁੱਕਰਵਾਰ ਰਿਲੀਜ਼ ਹੋਈ ਰੋਸ਼ਨ ਪ੍ਰਿੰਸ ਦੀ ਫਿਲਮ ‘ਲਾਵਾਂ ਫੇਰੇ’ ਨੇ ਦੁਨੀਆ ਭਰ ‘ਚ ਕਾਮਯਾਬੀ ਦੇ ਝੰਡੇ ਗੱਡ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਸ ਫਿਲਮ ‘ਚ ਰੁਬੀਨਾ ਬਾਜਵਾ ਨੇ ਬਤੌਰ ਹੀਰੋਇਨ ਅਦਾਕਾਰੀ ਕੀਤੀ ਹੈ। ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਤੇ ਹਰਬੀ ਸੰਘਾ ਵੱਲੋਂ ਸ਼ਾਨਦਾਰ ਭੂਮਿਕਾ ਅਦਾ ਕੀਤੀ ਗਈ ਹੈ। ਪੰਜਾਬ ਦੇ ਪੇਂਡੂ ਵਿਆਹਾਂ ਵਿਚਲੀ ਨੋਕ-ਝੋਕ ਨੂੰ ਦਰਸਾਉਣ ਵਾਲੀ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਇੰਨਾ ਪਸੰਦ ਕੀਤਾ ਜਾ ਰਿਹਾ ਹੈ ਕਿ ਉਹ ਥੀਏਟਰ ਵਿਚੋਂ ਬਾਹਰ ਆਉਂਦੇ ਸਮੇਂ ਆਪਣੇ ਦੋਸਤਾਂ, ਮਿੱਤਰਾਂ, ਸਕੇ-ਸਬੰਧੀਆਂ ਨੂੰ ਵਾਰ-ਵਾਰ ਇਕੋ ਗੱਲ ਕਹਿ ਰਹੇ ਹਨ ਕਿ ਇਸ ਫਿਲਮ ਨੂੰ ਕਿਸੇ ਵੀ ਹਾਲਤ ਵਿਚ ਮਿਸ ਨਹੀਂ ਕਰਨਾ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਫਿਲਮ ਜ਼ਰੀਏ ਪਹਿਲੀ ਵਾਰ ਕਰਮਜੀਤ ਅਨਮੋਲ ਨੇ ਬਤੌਰ ਨਿਰਮਾਤਾ ਆਪਣੀ ਪਾਰੀ ਖੇਡਣੀ ਸ਼ੁਰੂ ਕੀਤੀ ਹੈ। ਫਿਲਮ ਦਾ ਟ੍ਰੇਲਰ ਤੇ ਸੰਗੀਤ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਬੇਹੱਦ ਚਰਚਾ ਵਿਚ ਰਿਹਾ।
ਪੂਰੇ ਪੰਜਾਬ ਵਿਚ ਨਹੀਂ ਸਗੋਂ ਕੈਨੇਡਾ, ਇੰਗਲੈਂਡ, ਨਿਊਜ਼ੀਲੈਂਡ,ਆਸਟ੍ਰੇਲੀਆ ਅਤੇ ਹੋਰ ਵੱਖ-ਵੱਖ ਦੇਸ਼ਾਂ ਵਿਚ ਵੀ ਇਸ ਫਿਲਮ ਦੇ ਅਗਲੇ ਸੋਮਵਾਰ ਤਕ ਸ਼ੋਅਜ਼ ਹਾਊਸਫੁੱਲ ਮਿਲਣ ਦੀਆਂ ਖਬਰਾਂ ਪ੍ਰਾਪਤ ਹੋਈਆਂ ਹਨ। ਪੰਜਾਬ ਵਿਚ ਹਰ ਮਲਟੀਪਲੈਕਸ ਵਿਚ ਇਸ ਫਿਲਮ ਦੇ ਸੌ ਫੀਸਦੀ ਸ਼ੋਅਜ਼ ਹਾਊਸਫੁੱਲ ਜਾ ਰਹੇ ਹਨ। ਫਿਲਮ ਦੀ ਕਾਮਯਾਬੀ ਤੋਂ ਖੁਸ਼ ਰੋਸ਼ਨ ਪਿੰ੍ਰਸ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਕਹਿਣਾ ਹੈ ਕਿ ਇਸ ਫਿਲਮ ਨੂੰ ਇੰਨੀ ਵੱਡੀ ਕਾਮਯਾਬੀ ਮਿਲਣ ਦੀ ਉਨ੍ਹਾਂ ਨੂੰ ਪੂਰੀ ਆਸ ਸੀ, ਕਿਉਂਕਿ ਇਸ ਫਿਲਮ ਵਿਚ ਉਹ ਕੁਝ ਪੇਸ਼ ਕੀਤਾ ਗਿਆ ਹੈ, ਜੋ ਪੰਜਾਬ ਦੇ ਪੇਂਡੂ ਵਿਆਹਾਂ ਦੇ ਨਾਲ ਜੁੜਿਆ ਹੋਇਆ ਹੈ।
ਜੀਜਿਆਂ ਦੀ ਨੋਕ-ਝੋਕ, ਪਿਆਰ, ਅਪਣੱਤ, ਰੋਸੇ, ਗਿਲੇ-ਸ਼ਿਕਵੇ ਸਭ ਕੁਝ ਨੂੰ ਇਸ ਫਿਲਮ ਵਿਚ ਬਿਆਨ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦਰਸ਼ਕਾਂ ਦੇ ਲਗਾਤਾਰ ਫੋਨ ਆ ਰਹੇ ਹਨ ਤੇ ਉਨ੍ਹਾਂ ਵਲੋਂ ਫਿਲਮ ਲਈ ਜੋ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ, ਉਸ ਤੋਂ ਸਾਰੀ ਟੀਮ ਬਾਗੋ-ਬਾਗ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਲੰਧਰ, ਚੰਡੀਗੜ੍ਹ, ਹੁਸ਼ਿਆਰਪੁਰ, ਲੁਧਿਆਣਾ, ਪਟਿਆਲਾ, ਫਰੀਦਕੋਟ ਤੇ ਹਰ ਥਾਂ ‘ਤੇ ਜਿਥੇ ਮਲਟੀਪਲੈਕਸ ਦਾ ਦੌਰ ਹੈ, ਉਥੋਂ ਜਦੋਂ ਰਿਪੋਰਟਾਂ ਲਈਆਂ ਗਈਆਂ ਤਾਂ ਸੌ ਫੀਸਦੀ ਐਤਵਾਰ ਤਕ ਦੇ ਸ਼ੋਅਜ਼ ਬੁੱਕ ਦੇਖੇ ਗਏ। ਥੀਏਟਰ ਦੇ ਮਾਲਕਾਂ ਨੇ ਵੀ ਇਹ ਗੱਲ ਕਹੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਫਿਲਮਾਂ ‘ਤੇ ਜੋ ਸੋਕਾ ਚੱਲ ਰਿਹਾ ਸੀ, ਇਸ ਫਿਲਮ ਰਾਹੀਂ ਉਸ ਸੋਕੇ ਦੇ ਖਤਮ ਹੋਣ ‘ਤੇ ਉਹ ਬੜੇ ਖੁਸ਼ ਹਨ।

Share Button

Leave a Reply

Your email address will not be published. Required fields are marked *

%d bloggers like this: