Thu. Jun 20th, 2019

‘ਲਾਵਾਂ ‘ ਨਾਲ ਕਲਾਂ ਖਿੱਤੇ ਵਿੱਚ ਹੋਰ ਮਾਣਮੱਤੀ ਪਹਿਚਾਣ ਕਾਇਮ ਕਰਨ ਵੱਲ ਵਧਿਆ : ਪਰਮ ਪਰਮਿੰਦਰ

‘ਲਾਵਾਂ ‘ ਨਾਲ ਕਲਾਂ ਖਿੱਤੇ ਵਿੱਚ ਹੋਰ ਮਾਣਮੱਤੀ ਪਹਿਚਾਣ ਕਾਇਮ ਕਰਨ ਵੱਲ ਵਧਿਆ : ਪਰਮ ਪਰਮਿੰਦਰ

ਪੰਜਾਬੀ ਮਿਊਜਿਕ ਵਰਲਡ ਅਤੇ ਐਂਕਰਿੰਗ ਖਿੱਤੇ ਵਿਚ ਪਰਮ ਪਰਮਿੰਦਰ ਦਾ ਨਾਂਅ ਅੱਜ ਇਕ ਅਜਿਹੇ ਧਰੂ ਤਾਰੇ ਵਾਂਗ ਚਮਕ ਬਿਖ਼ੇਰ ਰਿਹਾ ਹੈ, ਜਿਸ ਦੀ ਲੋਂਅ ਨਵੇਂ , ਪੁਰਾਣੇ ਕਈ ਗਾਇਕ, ਗਾਇਕਾਵਾਂ ਦੇ ਨਾਲ ਨਾਲ ਟੀ.ਵੀ ਸੋਅਜ਼ ਨੂੰ ਵੀ ਰੋਸ਼ਨਾ ਰਹੀ ਹੈ। ਪੰਜਾਬ ਦੇ ਉਚਕੋਟੀ ਗਾਇਕਾਂ ਗੁਰਦਾਸ ਮਾਨ, ਦਲਜੀਤ ਦੁਸਾਂਝ ਨਾਲ ਆਫਿਸਿਅਲ ਐਂਕਰ ਵਜੋਂ ਇੰਨੀ ਦਿਨੀ ਦੁਨੀਆ ਭਰ ਵਿਚ ਮਕਬੂਲੀਅਤ ਦੇ ਨਵੇਂ ਆਯਾਮ ਕਾਇਮ ਕਰ ਰਹੇ ਇਸ ਮਾਣਮੱਤੇ ਐਂਕਰ ਦੁਆਰਾ ਗਾਇਕ ਵਜੋਂ ਆਪਣੇ ਨਵੇਂ ਮਿਊਜਿਕਲ ਪ੍ਰੋਜੈਕਟ ਲਾਵਾਂ ਨਾਲ ਇਸ ਖੇਤਰ ਵਿਚ ਹੋਰ ਮਾਣ ਭਰੀ ਪਰਵਾਜ਼ ਭਰੀ ਗਈ ਹੈ, ਜਿਸ ਵੱਲੋਂ ਕੀਤੇ ਗਏ ਇਸ ਬੇਹਤਰੀਨ ਪਲੇਠੇ ਗਾਇਕੀ ਉਪਰਾਲੇ ਦਾ ਇਸਤਕਬਾਲ ਹਰ ਸੰਗੀਤ ਪ੍ਰੇਮੀ ਨੇ ਚਾਅ ਦੁਲਾਰ ਨਾਲ ਕੀਤਾ ਹੈ। ਪੰਜਾਬੀਅਤ ਰੀਤੀ ਰਿਵਾਜ਼ਾ ਨੁੂੰ ਹਮੇਸਾ ਪੱਲੇ ਬੰਨ ਰੱਖਣ ਵਾਲੇ ਇਸ ਹੋਣਹਾਰ ਐਂਕਰ, ਗਾਇਕ ਨੇ ਆਪਣੇ ਇਸ ਨਵੇਂ ਸ਼ਾਨਦਾਰ ਉਪਰਾਲੇ ਸਬੰਧੀ ਜਜ਼ਬਾਤ ਸਾਂਝੇ ਕਰਦਿਆਂ ਦੱਸਿਆ ਕਿ ਐਂਕਰ ਦੇ ਤੌਰ ਤੇ ਕੁਝ ਵਿਲੱਖਣ ਕਰਦੇ ਮੇਰੀ ਹਮੇਸਾ ਪਹਿਲਕਦਮੀ ਰਹੀ ਹੈ ਅਤੇ ਇਸ ਦੌਰਾਨ ਫੂਹੜ ਸਬਦਾਂਵਲੀ ਨੂੰ ਕਦੀ ਵੀ ਆਪਣੀ ਸਟੇਜ਼ੀ ਸੈਲੀ ਦਾ ਹਿੱਸਾ ਕਦੇ ਨਹੀਂ ਬਣਾਇਆ ਅਤੇ ਅਸਲ ਕਲਚਰ ਨੂੰ ਹੀ ਉਭਾਰਨ ਵਿੱਚ ਜੀ ਜਾਨ ਨਾਲ ਆਪਣੀਆਂ ਜਿੰਮੇਵਾਰੀਆਂ ਨੁੁੂੰ ਅੰਜਾਮ ਦਿੱਤਾ ਹੈ।

ਉਨਾ ਅੱਗੇ ਦੱਸਿਆ ਕਿ ਆਪਣੀ ਮਿੱਟੀ ਅਤੇ ਕਦਰਾਂ, ਕੀਮਤਾਂ ਪ੍ਰਤੀ ਫਰਜ਼ ਨਿਭਾਉਣ ਦੀ ਦਿਲੀ ਤਾਂਘ ਅਧੀਨ ਹੀ ਲੰਮੀ ਤਿਆਰੀ ਅਤੇ ਰਿਆਜ਼ ਬਾਅਦ ਪਲੇਠਾ ਸੋਲੋ ਟਰੈਕ ਲਾਵਾ ਸੁਣਨ ਵਾਲਿਆਂ ਸਰੋਤਿਆਂ ਸਨਮੁੱਖ ਪੇਸ਼ ਕੀਤਾ ਹੈ, ਜਿਸ ਸਬੰਧਤ ਮਿਊਜਿਕ ਵੀਡੀਓਜ਼ ਨੂੰ ਵੀ ਖਾਸਾ ਪਸੰਦ ਕਰਕੇ ਪ੍ਰਸੰਸਕ ਵਰਗ ਵੱਲੋਂ ਕਾਫੀ ਹੌਸਲਾ ਅਫਜਾਈ ਕੀਤੀ ਗਈ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿਚ ਹੋਰ ਚੰਗੇਰਾ ਕਰਨ ਦਾ ਬਲ ਵੀ ਮਨ ਵਿਚ ਪੈਦਾ ਹੋਇਆ ਹੈ। ਪੜਾਅ ਦਰ ਪੜਾਅ ਮਜਬੂਤ ਪੈੜਾ ਸਿਰਜ ਰਹੇ ਇਸ ਪ੍ਰਤਿਭਾਵਾਨ ਐਂਕਰ, ਗਾਇਕ ਜੋ ਸਾਊ, ਨਿਮਰ ਸਖਸ਼ ਦੇ ਤੌਰ ਤੇ ਵੀ ਚੰਗੀ ਭੱਲ ਲੋਕਮਨਾਂ ਵਿਚ ਰੱਖਦਾ ਹੈ , ਅਨੁਸਾਰ ਉਨਾਂ ਫੋਕੀ ਸੋਹਰਤ ਲਈ ਸਾਰਟ ਕੱਟ ਰਾਹ ਅਪਨਾਉਣ ਨੁੂੰ ਕਦੇ ਪਹਿਲ ਨਹੀਂ ਦਿੱਤਾ, ਬਲਕਿ ਜੋਰ ਹਮੇਸਾ ਇਸ ਗੱਲ ਵੱਲ ਦਿੱਤਾ ਹੈ ਕਿ ਕੁਝ ਅਜਿਹਾ ਮੂਹੋ ਨਿਕਲੇ ਜਿਸ ਨਾਲ ਨੌਜਵਾਨ ਪੀੜੀ ਦੇ ਮਨਾਂ ਵਿਚ ਆਪਣੇ ਵਿਰਸੇ , ਬਜੁਰਗਾਂ ਅਤੇ ਆਪਸੀ ਸਾਂਝਾ ਪ੍ਰਤੀ ਮੋਹ, ਪਿਆਰ ਵਧੇ। ਉਨਾਂ ਅੱਗੇ ਦੱਸਿਆ ਕਿ ਸੰਗੀਤ ਮਾਰਕੀਟ ਵਿਚ ਪੇਸ਼ ਕੀਤਾ ਗਿਆ , ਉਨਾਂ ਦਾ ਪਹਿਲਾ ਗੀਤ ਲਾਵਾ ਪਿਆਰ ਭਰੇ ਰਿਸਤੇ ਦੀ ਪੂਰਨ ਨਜਰਸਾਨੀ ਕਰਦਾ ਹੈ, ਜੋ ਹਾਸੇ ਠੱਠੇ, ਨੋਕ ਝੋਕ ਅਤੇ ਸਨੇਹ ਭਰੇ ਭਾਵਾਂ ਨਾਲ ਪੂਰੀ ਤਰਾ ਅੋਤ ਪੋਤ ਹੈ। ਉਨਾਂ ਦੱਸਿਆ ਕਿ ਰਿਲੀਜ਼ ਉਪਰੰਤ ਲੋਕਪ੍ਰਿਯਤਾਂ ਦੇ ਨਵੇਂ ਗ੍ਰਾਫ ਹਾਸਿਲ ਕਰਨ ਵੱਲ ਵਧ ਰਹੇ ਇਸ ਮਨ ਮੋਂਹਦੇ ਗੀਤ ਅਤੇ ਮਸ਼ਹੂਰ ਵੀਡੀਓ ਨਿਰਦੇਸ਼ਕ ਸੰਦੀਪ ਸ਼ਰਮਾਂ ਵੱਲੋਂ ਫਿਲਮਾਏ ਖੂਬਸੂਰਤ ਮਿਊਜਿਕ ਵੀਡੀਓਜ਼ ਨੂੰ ਚਹੁ ਚੁਫੇਰਿਆਂ ਪ੍ਰਸੰਸਕਾਂ, ਦਰਸਕਾਂ ਦਾ ਪ੍ਰਸੰਸਾਂ, ਦੁਲਾਰ ਮਿਲ ਰਿਹਾ ਹੈ, ਜਿਸ ਨਾਲ ਉਨਾਂ ਦੇ ਕੁਝ ਨਿਵੇਕਲਾ ਅਤੇ ਮਿਆਰੀ ਕਰਨ ਦੇ ਉਤਸ਼ਾਹ ਵਿਚ ਹੋਰ ਵਾਧਾ ਹੋਇਆ ਹੈ।

ਪੰਜਾਬ ਤੋਂ ਲੈ ਕੇ ਦੁਨੀਆਭਰ ਵਿਚ ਪੰਜਾਬੀਅਤ ਰੁਤਬਾ ਬੁਲੰਦ ਕਰ ਰਹੇ ਇਸ ਕਾਬਿਲ ਐਂਕਰ, ਅਦਾਕਾਰ, ਗਾਇਕ ਦਾ ਜਨਮ ਅਤੇ ਪੜਾਈ ਲਿਖਾਈ ਚੰਡੀਗੜ ਵਿਖੇ ਸੰਪੂਰਨ ਹੋਈ, ਜਿਸ ਉਪਰੰਤ ਕਲਾਂ ਖੇਤਰ ਵਿਚ ਕੁਝ ਕਰ ਗੁਜਰਣ ਦੇ ਆਪਣੇ ਸੁਪਨਿਆਂ ਦੀ ਤਾਬੀਰ ਵੱਲ ਵਧੇ ਇਸ ਨੌਜਵਾਨ ਨੇ ਸਾਲ 2007 ਵਿਚ ਫ਼ਖਰ ਭਰੀ ਸ਼ੁਰੂਆਤ ਕਰਦਿਆਂ ਦੁਬਈ ਦੇ ਮਸ਼ਹੂਰ ਰੇਡਿਓ ਅਲ ਖਲੀਲ ਤੋਂ ਵੀ ਆਪਣੀ ਕਲਾਂ ਦਾ ਲੋਹਾ ਮੰਨਵਾਇਆ , ਜਿੱਥੇ ਲਗਾਤਾਰ ਤਿੰਨ ਸਾਲ ਉਸਦੀ ਸਰਦਾਰੀ ਕਾਇਮ ਰਹੀ ਅਤੇ ਮੁੱੱਢ ਏਸਾ ਬੱਝਾ ਕਿ ਫਿਰ ਕਦੇ ਪਿੱਛੇ ਮੁੜ ਕੇ ਉਸਨੂੰ ਨਹੀਂ ਵੇਖਣਾ ਪਿਆ। ਐਮ.ਐਚ.ਵਨ, ਈ.ਟੀ.ਸੀ ਪੰਜਾਬੀ ਸਮੇਤ ਸਾਰੇ ਵੱਡੇ ਪੰਜਾਬੀ ਚੈਨਲ ਲਈ ਸਾ ਰੇ ਗਾ ਮਾ , ਕੈਂਪਸ, ਜਸ਼ਨ ਏ ਡਿਜਾਇਰ, ਹਰ ਜੀ ਕੀ ਹਾਲ ਹੈ ਆਦਿ ਕਈ ਚਰਚਿਤ ਸੋਅਜ਼ ਦਾ ਸਫਲ ਮੰਚਨ ਕਰ ਚੁੱਕੇ ਪਰਮ ਹੁਣ ਇੰਟਰਨੈਸ਼ਨਲ ਪੱਧਰ ਤੇ ਆਪਣੇ ਵਿਰਸੇ ਦੀਆਂ ਬਾਤਾਂ ਪਾਉਣ ਅਤੇ ਪੰਜਾਬੀ ਪੀੜੀ ਨੂੰ ਅਸਲ ਜੜਾ ਨਾਲ ਜੋੜਨ ਵਿਚ ਅਹਿਮ ਭ੍ਚਮਿਕਾ ਨਿਭਾ ਰਹੇ ਹਨ, ਜਿੰਨਾਂ ਵੱਲੋਂ ਆਪਣੇ ਮਾਂ ਬੋਲੀ ਲਈ ਕੀਤੀਆਂ ਜਾ ਰਹੀਆਂ ਇੰਨਾਂ ਸਾਰਥਿਕ ਕੋਸ਼ਿਸਾਂ ਨੂੰ ਵੇਖਦਿਆਂ ਇਹ ਅੰਦਾਜ਼ਾ ਭਲੀਭਾਂਤ ਲਗਾਇਆ ਜਾ ਸਕਦਾ ਹੈ ਕਿ ਪੰਜਾਬੀ ਸੱਭਿਆਚਾਰ ਦਾ ਇਹ ਅਨਮੋਲ ਹੀਰਾ ਆਉਂਦੇ ਦਿਨੀ ਹੋਰ ਮਾਣਮੱਤੀਆਂ ਪ੍ਰਾਪਤੀਆਂ ਆਪਣੇ ਸੰਗੀਤ ਅਤੇ ਬੋਲੀ ਦੀ ਝੋਲੀ ਪਾਵੇਗਾ।

ਪਰਮਜੀਤ
ਫ਼ਰੀਦਕੋਟ, ਮੁੰਬਈ
9855820713

Leave a Reply

Your email address will not be published. Required fields are marked *

%d bloggers like this: