ਲਾਲ ਰੰਗ ‘ਚ ਪੇਸ਼ ਹੋਵੇਗੀ ਬਜਾਜ਼ ਡੋਮਿਨਰ 400

ss1

ਲਾਲ ਰੰਗ ‘ਚ ਪੇਸ਼ ਹੋਵੇਗੀ ਬਜਾਜ਼ ਡੋਮਿਨਰ 400

bikeਭਾਰਤ ‘ਚ ਬਜਾਜ਼ ਨਵੀਂ ਬਾਇਕ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਇਸਦਾ ਨਾਮ ਬਜਾਜ਼ ਡੋਮਿਨਰ 400 ਹੋਵੇਗਾ। ਇਸਦੀ ਖਾਸ ਗੱਲ ਇਹ ਹੈ ਕਿ ਕੰਪਨੀ ਇਸਨੂੰ ਲਾਲ ਰੰਗ ‘ਚ ਪੇਸ਼ ਕਰਨ ਵਾਲੀ ਹੈ। ਖਬਰਾਂ ਮੁਤਾਬਕ ਇਸ ਬਾਇਕ ਦੇ ਕੁੱਝ ਵਿਜੁਅਲਸ ਦਿਖੇ ਹਨ ਜਿਨ੍ਹਾਂ ਤੋਂ ਪਤਾ ਚਲਾ ਹੈ ਕਿ ਨਵੀਂ ਪੇਂਟ ਸਕੀਮ ਤੋਂ ਇਲਾਵਾ, 2018 ਬਜਾਜ਼ ਡੋਮਿਨਰ ਦੀ ਰਿਅਰ ਬਾਡੀ ਗਰੈਬ ਰੇਲਸ ‘ਤੇ ਸਿਲਵਰ ਫਿਨਿਸ਼ ਵੀ ਹੈ।
ਤਸਵੀਰਾਂ ‘ਚ ਨਵੇਂ ਰੰਗ ਤੋਂ ਇਲਾਵਾ ਨਵੀਂ ਲੁੱਕ ‘ਚ ਕੁੱਝ ਅਪਡੇਟ ਵੀ ਦੇਖਣ ਨੂੰ ਮਿਲੇ ਹਨ। ਬਾਇਕ ਦੀ ਰਿਅਰ ਬਾਡੀ ‘ਤੇ ਸਿਲਵਰ ਫਿਨਿਸ਼ ਦੇ ਨਾਲ , ਹੈਂਡਲਵਾਰ ਕਲਰ ਵੀ ਸਿਲਵਰ ਰੱਖਿਆ ਗਿਆ ਹੈ। ਇਸ ਬਦਲਾਅ ਨੂੰ ਦੇਖ ਕੇ ਤੁਹਾਨੂੰ ਬਜਾਜ਼ CS400 ਕਨਸੈਪਟ ਬਾਇਕ ਦੀ ਯਾਦ ਆ ਸਕਦੀ ਹੈ। ਬਜਾਜ CS400 ਨੂੰ ਆਟੋ ਐਕਸੋਪੋ 2014 ‘ਚ ਦਿਖਾਇਆ ਗਿਆ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾ ਭਾਰਤ ਦੀ ਦਿੱਗਜ ਟੂ-ਵ੍ਹੀਲਰ ਕੰਪਨੀ ਬਜਾਜ ਨੇ ਆਖ਼ਿਰਕਾਰ Pulsar NS200 ਬਾਈਕ ਦਾ ਏ. ਬੀ. ਐੱਸ ਵੇਰੀਐਂਟ ਲਾਂਚ ਕਰ ਦਿੱਤਾ ਹੈ । ਇਸ ਦੀ ਨਵੀਂ ਦਿੱਲੀ ‘ਚ ਐਕਸ ਸ਼ੋਰੂਮ ਕੀਮਤ 1 ,09,715 ਰੁਪਏ ਰੱਖੀ ਗਈ ਹੈ। ਕਸਟਮਰਸ ਪਲਸਰ ‘ਚ ਲੰਬੇ ਸਮੇਂ ਤੋਂ ਏ. ਬੀ. ਐੱਸ. ਫੀਚਰ ਦੀ ਡਿਮਾਂਡ ਕਰ ਰਹੇ ਸਨ।
ਪਲਸਰ ਐੱਨ.ਐੈੱਸ 200 ਦੇ ਸਟੈਂਡਰਡ ਮਾਡਲ ਤੋਂ ਤੁਲਨਾ ਕਰੀਏ ਤਾਂ ਇਹ ਨਵਾਂ ਮਾਡਲ ਤਕਰੀਬਨ 10, 00 ਰੁਪਏ ਮਹਿੰਗਾ ਹੈ। ਨਵੀਂ ਪਲਸਰ ਐੱਨ. ਐੱਸ 200 ‘ਚ ਸਿੰਗਲ ਚੈਨਲ ਐਂਟੀ ਲਾਕ ਬਰੇਕਿੰਗ ਸਿਸਟਮ ਲਗਾਏ ਜਾਣ ਦੇ ਨਾਲ ਹੀ ਬਾਈਕ ਦੇ ਭਾਰ ਨੂੰ 2 ਕਿੱਲੋਗ੍ਰਾਮ ਵਧਾ ਕੇ 154 ਕਿੱਲੋਗ੍ਰਾਮ ਕੀਤਾ ਗਿਆ ਹੈ।ਇਸ ਬਾਈਕ ‘ਚ 199.5cc ਸਿੰਗਲ ਸਿਲੰਡਰ ਇੰਜਣ ਲਗਾ ਹੈ
ਜੋ ਕਿ 9,500 ਆਰ. ਪੀ. ਐੱਮ ‘ਤੇ 23.5 ਹਾਰਸਪਾਵਰ ਦੀ ਤਾਕਤ ਅਤੇ 8,000 ਆਰ. ਪੀ. ਐੱਮ. ‘ਤੇ 18.3 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਦਾ ਇੰਜਣ 6 ਸਪੀਡ ਗਿਅਰਬਾਕਸ ਨਾਲ ਲੈਸ ਹੈ।ਬਜਾਜ ਆਟੋ ਨੇ ਆਪਣੀ ਸਭ ਤੋਂ ਲੋਕਪ੍ਰਿਯ ਬਾਈਕ ਪਲਸਰ ਦੇ ਨਵੇਂ ਮਾਡਲ NS200 ਨੂੰ ਭਾਰਤ ‘ਚ ਲਾਂਚ ਕਰ ਦਿੱਤਾ ਹੈ। ਦਿੱਲੀ ਦੇ ਐਕਸ ਸ਼ੋਰੂਮ ‘ਚ ਇਸ ਦੀ ਕੀਮਤ 1.08 ਲੱਖ ਰੁਪਏ ਹੈ। ਬਜਾਜ ਪਲਸਰ ਦੇ ਇਸ ਨਵੇਂ ਮਾਡਲ ‘ਚ ABS ਤਕਨੀਕ (ਐਂਟੀ-ਲਾਕ ਬ੍ਰੇਕਿੰਗ ਸਿਸਟਮ) ਦੀ ਵੀ ਆਪਸ਼ਨ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਇਸ ਦੀ ਪਰਫਾਰਮੇਨਸ ਪਲਸਰ RS200 ਵਰਗੀ ਹੀ ਹੋਵੇਗੀ ਅਤੇ ਇਸ ਹਿਸਾਬ ਨਾਲ ਅਨੁਮਾਨਿਤ ਹੈ ਕਿ ਇਹ ਬਾਇਕ 23.5 PS ਪਾਵਰ ਦੇ ਨਾਲ 18.6 Nm ਟਾਰਕ ਪੈਦਾ ਕਰਣ ‘ਚ ਸਮਰੱਥਾ ਹੋਵੇਗੀ।ਪਲਸਰ ਦੇ ਇਸ ਨਵੇਂ ਮਾਡਲ ਦੀ ਲੁਕ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਡਿਜ਼ਾਇਨ ਪਲਸਰ ਐਡਵੇਂਚਰ ਸਪੋਰਟ ਸੀਰੀਜ਼, RS200 ਅਤੇ ਹਾਲ ਹੀ ‘ਚ ਲਾਂਚ ਹੋਈ ਡਾਮਿਨਰ ਵਰਗਾ ਹੀ ਹੈ। ਹਾਲਾਂਕਿ, ਇਸ ਬਾਈਕ ਦੀ ਪੇਂਟ ਸਕੀਮ ‘ਚ ਬਦਲਾਵ ਕਰਕੇ ਇਸ ਨੂੰ ਫਰੇਸ਼ ਲੁਕ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

Share Button

Leave a Reply

Your email address will not be published. Required fields are marked *