ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਲਾਲੀ ਰਣੀਕੇ ਵਲੋਂ ਵਾਇਰਲ ਵੀਡੀਓ ਸਬੰਧੀ ਐਸ ਐਸ ਪੀ ਦਿਹਾਤੀ ਨੂੰ ਕੀਤੀ ਸ਼ਿਕਾਇਤ

ਲਾਲੀ ਰਣੀਕੇ ਵਲੋਂ ਵਾਇਰਲ ਵੀਡੀਓ ਸਬੰਧੀ ਐਸ ਐਸ ਪੀ ਦਿਹਾਤੀ ਨੂੰ ਕੀਤੀ ਸ਼ਿਕਾਇਤ

ਜੰਡਿਆਲਾ ਗੁਰੂ 17 ਜਨਵਰੀ ਵਰਿੰਦਰ ਸਿੰਘ : ਪਿਛਲੇ ਦਿਨੀ ਸ਼ੋਸਲ ਮੀਡੀਏ ਤੇ ਮਾਝੇ ਦੇ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸ: ਗੁਲਜਾਰ ਸਿੰਘ ਰਣੀਕੇ ਦੀ ਪਤਨੀ ਦੇ ਨਾਮ ਹੇਠ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਇਕ ਔਰਤ ਕਾਰ ਵਿਚ ਇਕ ਗਾਣੇ ਤੇ ਨੋਟਾਂ ਦੀ ਭਾਰੀ ਮਾਤਰਾ ਨਾਲ ਨੱਚਦੀ ਦਿਖਾਈ ਗਈ ਸੀ ਅਤੇ ਔਰਤ ਹੱਥਾਂ ਵਿਚ ਪਾਈਆਂ ਮੋਟੀਆਂ ਮੋਟੀਆਂ ਸੋਨੇ ਰੰਗੀ ਚੂੜੀਆਂ ਵੀ ਦਿਖਾ ਰਹੀ ਸੀ । ਇਸ ਵੀਡੀਓ ਸਬੰਧੀ ਲਾਲੀ ਰਣੀਕੇ ਨੇ ਤਿੱਖਾ ਵਿਰੋਧ ਕੀਤਾ ਸੀ ਅਤੇ ਅੱਜ ਵੀਡੀਓ ਨੂੰ ਲੈਕੇ ਸਾਬਕਾ ਮੰਤਰੀ ਰਣੀਕੇ ਦੇ ਸਪੁੱਤਰ ਸ: ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਨੇ ਐਸ.ਐਸ.ਪੀ ਦਿਹਾਤੀ ਦੇ ਨਾਮ ਲ਼ਿਖਤੀ ਸ਼ਿਕਾਇਤ ਐਸ.ਪੀ ਜਾਂਚ ਸ: ਹਰਪਾਲ ਸਿੰਘ ਨੂੰ ਸੌਪਕੇ ਦੱਸਿਆ ਕਿ ਇਹ ਵੀਡੀਓ ਵਿਧਾਇਕ “ਸ: ਸਿਮਰਜੀਤ ਸਿੰਘ ਬੈਸ ਦੇ ਫੈਨ” ਫੇਸਬੁੱਕ ਆਈ ਡੀ ਤੋ ਪਾਈ ਗਈ ਸੀ। ਜਿਸ ਸਬੰਧੀ ਉਨਾਂ ਵਲੋ ਜਦ ਵਿਧਾਇਕ ਬੈਸ ਨਾਲ ਸਪੰਰਕ ਕੀਤਾ ਗਿਆ ਤਾਂ ਉਨਾਂ ਨੇ ਇਸ ਸਬੰਧੀ ਕੋਈ ਵੀ ਸਪਸ਼ਟੀਕਰਨ ਦੇਣ ਦੀ ਜਗ੍ਹਾ ਆਪਣਾ ਫੇਸ ਪੇਜ ਹੀ ਉਡਾ ਦਿੱਤਾ । ਲਾਲੀ ਰਣੀਕੇ ਨੇ ਕਿਹਾ ਕਿ ਅਜਿਹਾ ਹੋਣ ਨਾਲ ਉਨਾ ਦੇ ਪ੍ਰੀਵਾਰ ਨੂੰ ਭਾਰੀ ਮਾਨਸਿਕ ਤੇ ਸਿਆਸੀ ਤੌਰ ਤੇ ਬਹੁਤ ਭੈੜਾ ਅਸਰ ਹੋਇਆ ਹੈ। ਲਾਲੀ ਰਣੀਕੇ ਨੇ ਕਿਹਾ ਕਿ ਇਸ ਸਬੰਧੀ ਜਲਦੀ ਮਾਨਹਾਨੀ ਦਾ ਕੇਸ ਵੀ ਦਰਜ ਕਰਾਉਣਗੇ। ਇਸ ਮੌਕੇ ਉਨਾ ਨਾਲ ਪ੍ਰਮਜੀਤ ਸਿੰਘ ਤੇ ਹੈਪੀ ਬੋਪਾਰਏ ਵੀ ਹਾਜਰ ਸਨ। ਇਸ ਸਾਰੇ ਮਾਮਲੇ ਸਬੰਧੀ ਵਿਧਾਇਕ ਸਿਮਰਜੀਤ ਸਿੰਘ ਬੈਸ ਨਾਲ ਕਈ ਵਾਰ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਪਰ ਹਰ ਵਾਰ ਫੋਨ ਉਹਨਾਂ ਦੇ ਸਹਾਇਕ ਨੇ ਚੁਕਿਆ ਪਰ ਬੈਸ ਨਾਲ ਗੱਲ ਨਹੀ ਕਰਾਈ

ਸਾਇਬਰ ਸੈਲ ਰਾਹੀ ਜਾਂਚ ਕਰਵਾਕੇ ਕੀਤੀ ਜਾਏਗੀ ਕਾਨੂੰਨੀ ਕਾਰਵਾਈ –ਐਸ.ਪੀ ਜਾਂਚ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਸ: ਹਰਪਾਲ ਸਿੰਘ ਨੇੇ ਗੁਰਿੰਦਰਪਾਲ ਸਿੰਘ ਰਣੀਕੇ ਦੀ ਸ਼ਿਕਾਇਤ ਪ੍ਰਾਪਤ ਹੋਣ ਦੀ ਪੁਸ਼ਟੀ ਕਰਦਿਆ ਕਿਹਾ ਕਿ ਪ੍ਰਾਪਤ ਹੋਈ ਸ਼ਕਾਇਤ ਤੇ ਵੀਡੀਓ ਦੀ ਸੀ.ਡੀ ਸਾਈਬਰ ਸੈੱਲ ਨੂੰ ਜਾਂਚ ਲਈ ਭੇਜ ਦਿੱਤੀ ਗਈ ਹੈ। ਰਿਪੋਰਟ ਆਉਣ ‘ਤੇ ਬਣਦੀ ਕਾਰਵਾਈ ਕੀਤੀ ਜਾਏਗੀ।

Leave a Reply

Your email address will not be published. Required fields are marked *

%d bloggers like this: