ਲਾਭਕਾਰੀ ਹੈ ਸਰਦੀਆਂ ‘ਚ ਸੰਗਤਰੇ ਦਾ ਸੇਵਨ

ਲਾਭਕਾਰੀ ਹੈ ਸਰਦੀਆਂ ‘ਚ ਸੰਗਤਰੇ ਦਾ ਸੇਵਨ

ਸਰਦੀਆਂ ਦੇ ਮੌਸਮ ਵਿਚ ਸੰਗਤਰਾ, ਕੀਨੂ, ਅਮਰੂਦ ਆਦਿ ਫਲ ਬਹੁਤਾਇਤ ਵਿਚ ਪਾਏ ਜਾਂਦੇ ਹਨ ਪਰ ਵਿਟਾਮਿਨ ‘ਸੀ’ ਨਾਲ ਭਰਪੂਰ ਸੰਗਤਰਾ ਇਸ ਮੌਸਮ ਵਿਚ ਤੁਹਾਡੇ ਲਈ ਲਾਭਦਾਇਕ ਹੈ। ਜੇਕਰ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ ਤਾਂ ਸੰਗਤਰੇ ਨੂੰ ਅਪਣੇ ਖਾਣ-ਪੀਣ ਵਿਚ ਜ਼ਰੂਰ ਸ਼ਾਮਲ ਕਰੋ, ਕਿਉਂਕਿ ਸੰਗਤਰਾ ਸੋਡੀਅਮ ਦੀ ਮਾਤਰਾ ਨੂੰ ਨੌਰਮਲ ਰੱਖ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਦਾ ਹੈ। ਰੋਜ਼ਾਨਾ ਸੰਗਤਰੇ ਦਾ ਸੇਵਨ ਕਿਡਨੀ ਵਿਚ ਹੋਣ ਵਾਲੀ ਪਥਰੀ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ।

ਜੇਕਰ ਕਿਡਨੀ ਵਿਚ ਪਥਰੀ ਹੈ ਤਾਂ ਸੰਗਤਰੇ ਦਾ ਜੂਸ ਇਸ ਲਈ ਲਾਭਦਾਇਕ ਰਹਿੰਦਾ ਹੈ। ਵਿਟਾਮਿਨ ‘ਸੀ’ ਯੁਕਤ ਸੰਗਤਰਾ ਸਰੀਰ ਨੂੰ ਨੁਕਸਾਨ ਪਹੁੰਚਾਣ ਵਾਲੇ ਫਰੀ ਰੈਡੀਕਲਸ ਤੋਂ ਵੀ ਸੁਰੱਖਿਅਤ ਰੱਖਦਾ ਹੈ, ਨਾਲ ਹੀ ਇਸ ਵਿਚ ਮੌਜੂਦ ਲਾਇਮੋਨਿਨ ਕੈਂਸਰ ਸੈਲ ਨੂੰ ਵਧਣ ਤੋਂ ਰੋਕਦਾ ਹੈ। ਸਰਦੀਆਂ ਦੇ ਮੌਸਮ ਵਿਚ ਜ਼ਿਆਦਾਤਰ ਹੋਣ ਵਾਲੇ ਸਰਦੀ ਜ਼ੁਕਾਮ ਵਿਚ ਵੀ ਸੰਗਤਰੇ ਦਾ ਸੇਵਨ ਕਾਰਗਰ ਸਾਬਤ ਹੁੰਦਾ ਹੈ। ਉਂਜ ਤਾਂ ਸਰਦੀ ਵਿਚ ਵਿਟਾਮਿਨ ‘ਸੀ’ ਯੁਕਤ ਸਾਰੇ ਫਲ ਬੀਮਾਰੀਆਂ ਤੋਂ ਛੁਟਕਾਰਾ ਦਿਲਾਉਂਦੇ ਹਨ।

ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਸੰਗਤਰੇ ਦੀ ਤਾਸੀਰ ਠੰਡੀ ਹੋਣ ਨਾਲ ਇਸ ਨੂੰ ਇਸ ਮੌਸਮ ਵਿਚ ਨਹੀਂ ਖਾਣਾ ਚਾਹੀਦਾ ਹੈ ਪਰ ਅਜਿਹਾ ਨਹੀਂ ਹੈ। ਸਰਦੀਆਂ ਵਿਚ ਸੰਗਤਰੇ ਦਾ ਸੇਵਨ ਕਾਫ਼ੀ ਫਾਇਦੇਮੰਦ ਹੈ। ਇਸ ਦੇ ਨੇਮੀ ਸੇਵਨ ਨਾਲ ਅਸੀਂ ਕਈ ਮੌਸਮੀ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਭਲੇ ਹੀ ਇਹ ਫਲ ਠੰਡੀ ਤਾਸੀਰ ਦਾ ਹੈ ਪਰ ਗਰਮੀਆਂ ਦੇ ਬਜਾਏ ਇਹ ਸਰਦੀਆਂ ਲਈ ਜ਼ਿਆਦਾ ਕਾਰਗਰ ਹੈ।

ਸੰਗਤਰੇ ਵਿਚ ਵਿਟਾਮਿਨ ‘ਸੀ’ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ, ਜਿਸ ਨਾਲ ਸਾਡੀ ਸਕਿਨ ਵਿਚ ਟਾਈਟਨੈਸ ਆਉਂਦੀ ਹੈ, ਕਦੇ ਵੀ ਡਰਾਈਨੈਸ ਨਹੀਂ ਆਉਂਦੀ। ਇਸ ਲਈ ਇਸ ਮੌਸਮ ਵਿਚ ਜ਼ਿਆਦਾ ਤੋਂ ਜ਼ਿਆਦਾ ਸੰਗਤਰੇ ਦਾ ਇਸਤੇਮਾਲ ਕਰੋ ਅਤੇ ਨੇਮੀ ਰੂਪ ਨਾਲ ਜੂਸ ਪੀਓ। ਜੇਕਰ ਤੁਸੀਂ ਸ਼ੂਗਰ ਦੀ ਬਿਮਾਰੀ ਨਾਲ ਗ੍ਰਸਤ ਹੋ ਤਾਂ ਸੰਗਤਰਾ ਜ਼ਰੂਰ ਖਾਓ। ਇਹ ਬਲੱਡ ਸ਼ੂਗਰ ਨੂੰ ਨਿਯੰਤਰਤ ਰੱਖਦਾ ਹੈ, ਨਾਲ ਹੀ ਇਸ ਵਿਚ ਮੌਜੂਦ ਵਿਟਾਮਿਨ ‘ਏ’ ਅੱਖਾਂ ਲਈ ਕਾਫ਼ੀ ਲਾਭਕਾਰੀ ਹੈ। ਭਾਰ ਘੱਟ ਕਰਣਾ ਚਾਹੁੰਦੇ ਹੋ ਤਾਂ ਇਕ ਸੰਗਤਰਾ ਰੋਜ਼ ਖਾਓ।

ਇਸ ਨੂੰ ਨੇਮੀ ਖਾਣ ਨਾਲ ਸਰਦੀ ਜ਼ੁਕਾਮ, ਖੰਘ ਵਰਗੀ ਛੋਟੀਆਂ ਛੋਟੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਸੰਗਤਰੇ ਦਾ ਜੂਸ ਪੀਣ ਨਾਲ ਸਰੀਰ ਵਿਚ ਕੈਂਸਰ ਪੈਦਾ ਕਰਣ ਵਾਲੇ ਸੈਲ ਨਸ਼ਟ ਹੋ ਜਾਂਦੇ ਹਨ। ਸਰੀਰ ਦੀ ਪਾਚਨ ਕਿਰਿਆ ਸੰਗਤਰੇ ਦਾ ਜੂਸ ਪੀਣ ਨਾਲ ਠੀਕ ਰਹਿੰਦੀ ਹੈ ਨਾਲ ਹੀ ਢਿੱਡ ਦੀਆਂ ਹੋਰ ਸਮੱਸਿਆਵਾਂ ਵੀ ਇਸ ਨਾਲ ਦੂਰ ਹੋ ਜਾਂਦੀਆਂ ਹਨ। ਸੰਗਤਰੇ ਵਿਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਕੌਲਸਟਰੌਲ ਦੇ ਪੱਧਰ ਨੂੰ ਨਿਯੰਤਰਿਤ ਕਰਣ ਵਿਚ ਮਦਦਗਾਰ ਹੁੰਦੀ ਹੈ। ਇਹ ਦਿਲ ਨਾਲ ਜੁੜੀਆਂ ਸਮਸਿਆਵਾਂ ਨੂੰ ਵੀ ਦੂਰ ਕਰਦਾ ਹੈ।

Share Button

Leave a Reply

Your email address will not be published. Required fields are marked *

%d bloggers like this: