ਲਾਪਤਾ ਨੌਜਵਾਨ ਦੀ ਲਾਸ਼ ਮਿਲਣ ਨਾਲ ਮਹੌਲ ਗਮਗੀਨ

ss1

ਲਾਪਤਾ ਨੌਜਵਾਨ ਦੀ ਲਾਸ਼ ਮਿਲਣ ਨਾਲ ਮਹੌਲ ਗਮਗੀਨ

ਮਲੋਟ, 24 ਜੂਨ (ਆਰਤੀ ਕਮਲ) : ਭੇਦ ਭਰੇ ਹਾਲਾਤ ’ਚ ਲਾਪਤਾ ਹੋਏ ਨੌਜਵਾਨ ਦੀ ਅੱਜ ਸਵੇਰੇ ਲਾਸ਼ ਮਿਲਣ ਕਾਰਨ ਜਿਥੇ ਸ਼ਹਿਰ ਵਿਚ ਗਮਗੀਨ ਮਾਹੌਲ ਸਿਰਜ ਗਿਆ ਹੈ, ਉੱਥੇ ਹੀ ਮ੍ਰਿਤਕ ਨੌਜਵਾਨ ਦੇ ਘਰ ਵੀ ਵਿਰਲਾਪ ਸ਼ੁਰੂ ਹੋ ਗਏ। ਜ਼ਿਕਰਯੋਗ ਹੈ ਕਿ ਸਥਾਨਕ ਜੀ.ਟੀ.ਬੀ ਸਕੂਲ ਦੇ ਨਜ਼ਦੀਕ ਸਥਿਤ ਪਿੰਕ ਸਿਟੀ ਨਿਵਾਸੀ ਟਾਈਪਿਸਟ ਰਮੇਸ਼ ਭੁਸਰੀ ਦਾ ਨੌਜਵਾਨ ਲੜਕਾ ਅਨਿਕੇਤ ਭੁਸਰੀ ਬੁੱਧਵਾਰ ਦੀ ਸਵੇਰ ਕਰੀਬ 10 ਵਜੇ ਆਪਣੇ ਘਰੋਂ ਇਹ ਕਹਿ ਕੇ ਚਲਾ ਗਿਆ ਸੀ ਕਿ ਉਹ ਸ਼ੇਵ ਕਰਵਾਉਣ ਚੱਲਿਆ ਹੈ। ਜਦੋਂ ਸ਼ਾਮ ਤੱਕ ਅਨਿਕੇਤ ਘਰ ਵਾਪਿਸ ਨਾ ਆਇਆ ਤਾਂ ਪਰਿਵਾਰ ਵਾਲਿਆ ਨੇ ਉਸਦੀ ਭਾਲ ਸ਼ੁਰੂ ਕੀਤੀ ਪਰ ਉਸਦਾ ਕੋਈ ਪਤਾ ਨਾ ਲੱਗਾ। ਜਦ ਕੱਲ ਅਨਿਕੇਤ ਦਾ ਮੋਟਰ-ਸਾਈਕਲ ਮਲੋਟ ਤੋਂ ਗਿੱਦੜਬਾਹਾ ਰੋਡ ’ਤੇ ਪਿੰਡ ਥੇੜੀ ਦੇ ਨਜ਼ਦੀਕ ਪੁੁਲ ਤੋਂ ਕਰੀਬ 2 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਨਹਿਰਾਂ ਕੋਲ ਦਿਸਿਆ ਤਾਂ ਸ਼ੱਕ ਦੇ ਅਧਾਰ ’ਤੇ ਗੋਤਾਖੋਰਾਂ ਵੱਲੋਂ ਨੌਜਵਾਨ ਦੀ ਭਾਲ ਨਹਿਰ ’ਚ ਕੀਤੀ ਜਾ ਰਹੀ ਸੀ। ਕੱਲ ਦੇਰ ਸ਼ਾਮ ਤੱਕ ਅਨਿਕੇਤ ਦਾ ਕੋਈ ਪਤਾ ਨਹੀਂ ਸੀ ਲੱਗਾ। ਪ੍ਰੰਤੂ ਅੱਜ ਨੌਜਵਾਨ ਦੀ ਲਾਸ਼ ਰਾਜਸਥਾਨ ਦੀ ਲੋਹਗੜ ਹੈਡ ਦੇ ਨਜ਼ਦੀਕ ਮਸੀਤਾ ਨਹਿਰ ਤੋਂ ਮਿਲ ਗਈ । ਅੱਜ ਦੁਪਹਿਰੇ ਮ੍ਰਿਤਕ ਨੌਜਵਾਨ ਦਾ ਸਸਕਾਰ ਸ਼ਹਿਰ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਅਨਿਕੇਤ ਦਾ ਵਿਆਹ ਕੁੱਝ ਦਿਨ ਪਹਿਲਾਂ ਹੀ ਹੋਇਆ ਸੀ।

Share Button

Leave a Reply

Your email address will not be published. Required fields are marked *