Mon. May 20th, 2019

ਲਾਢੋਵਾਲ ਟੋਲ ਪਲਾਜ਼ਾ ‘ਤੇ ਕਾਂਗਰਸੀਆਂ ਲਾਏ ਡੇਰੇ – ਪਰਚੀ ਕਰਾਈ ਬੰਦ

ਲਾਢੋਵਾਲ ਟੋਲ ਪਲਾਜ਼ਾ ‘ਤੇ ਕਾਂਗਰਸੀਆਂ ਲਾਏ ਡੇਰੇ – ਪਰਚੀ ਕਰਾਈ ਬੰਦ

ਲੁਧਿਆਣਾ ਤੋਂ ਜਲੰਧਰ ਜੀਟੀ ਰੋਡ ‘ਤੇ ਲਾਢੋਵਾਲ ਟੋਲ ਪਲਾਜ਼ਾ ਤੋਂ ਵਸੂਲੇ ਜਾਂਦੇ ਟੈਕਸ ਤੋਂ ਖਫਾ ਹੋ ਕੇ ਕਾਂਗਰਸੀਆਂ ਨੇ ਉਥੇ ਡੇਰੇ ਲਾ ਲਏ ਨੇ। ਲੁਧਿਆਣਾ ਤੋਂ ਐਮਪੀ ਰਵਨੀਤ ਸਿੰਘ ਬਿੱਟੂ ਦੀ ਅਗਵਾਈ ‘ਚ ਭਾਰੀ ਗਿਣਤੀ ‘ਚ ਕਾਂਗਰਸੀਆਂ ਵੱਲੋਂ ਟੋਲ ਪਲਾਜ਼ਾ ‘ਤੇ ਵਸੂਲੀ ਜਾ ਰਹੀ ਫੀਸ ਨੂੰ ਫਿਲਹਾਲ ਬੰਦ ਕਰਾਇਆ ਗਿਆ ਹੈ।

ਇਸ ਮੌਕੇ ਐਮਪੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਵਿਧਾਨ ਸਭਾ ਕਮੇਟੀ ਅਤੇ ਨੈਸ਼ਨਲ ਹਾਈਵੇਅ ਅਥਾਰਿਟੀ ਨੇ ਇਸ ਟੋਲ ਪਲਾਜ਼ਾ ਦੇ ਸਸਪੈਂਸ਼ਨ ਦੇ ਆਰਡਰ ਦਿੱਤੇ ਹਨ, ਪਰ ਅਜੇ ਵੀ ਇਹ ਟੋਲ ਉਵੇਂ ਹੀ ਚੱਲ ਰਿਹਾ ਹੈ।

ਇਸ ਮੌਕੇ ਲੁਧਿਆਣਾ ਤੋਂ ਕਾਂਗਰਸੀ ਵਿਧਾਇਕ ਨੇ ਮੀਡੀਆ ਨਾਲ ਗੱਲ ਕਰਦਿਆਂ ਆਖਿਆ ਕਿ ਸੜਕ ਬਣਾਉਣ ਵਾਲੀ ਕੰਪਨੀ ਹੁਣ ਤੱਕ ਇਸ ਟੋਲ ਤੋਂ ਕਰੋੜਾਂ ਰੁਪਏ ਇਕੱਠੇ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਰ ਅਜੇ ਤੱਕ ਲੁਧਿਆਣਾ ਦੇ ਮੇਨ ਪੁਲ ਅੱਧ ਵਿਚਕਾਰ ਜਿਉਂ ਦੇ ਤਿਉਂ ਹੀ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਲੁਧਿਆਣਾ ਦੇ ਪੁਲਾਂ ਦਾ ਕੰਮ ਪੂਰਾ ਨਹੀਂ ਹੋ ਜਾਂਦਾ ਉਹ ਇਸ ਟੋਲ ਪਲਾਜ਼ਾ ਨੂੰ ਚੱਲਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਲੋੜ ਪੈਣ ‘ਤੇ ਉਹ ਇਸ ਟੋਲ ਪਲਾਜ਼ਾ ਨੂੰ ਇਥੋਂ ਪੁੱਟਣ ‘ਚ ਵੀ ਘੌਲ ਨਹੀਂ ਕਰਨਗੇ।

Leave a Reply

Your email address will not be published. Required fields are marked *

%d bloggers like this: