ਲਾਡੀ ਬੈਦਵਾਣ ਯਾਦਗਾਰੀ ਕਲੱਬ ਉੜਦਨ ਨੇ ਪਹਿਲਾਂ ਤਿੰਨ ਰੋਜ਼ਾ ਕ੍ਰਿਕਨ ਟੂਰਨਾਮੈਂਟ ਕਰਵਾਇਆ

ss1

ਲਾਡੀ ਬੈਦਵਾਣ ਯਾਦਗਾਰੀ ਕਲੱਬ ਉੜਦਨ ਨੇ ਪਹਿਲਾਂ ਤਿੰਨ ਰੋਜ਼ਾ ਕ੍ਰਿਕਨ ਟੂਰਨਾਮੈਂਟ ਕਰਵਾਇਆ

15-31 (2)
ਬਨੂੜ 14 ਜੁਲਾਈ (ਰਣਜੀਤ ਸਿੰਘ ਰਾਣਾ): ਲਾਡੀ ਬੈਦਵਾਣ ਯਾਦਗਾਰੀ ਕਲੱਬ ਉੜਦਨ ਵੱਲੋਂ ਨੇੜਲ ਪਿੰਡ ਰਾਮਨਗਰ ਵਿਖੇ ਪਹਿਲਾ ਤਿੰਨ ਰੋਜਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ 10 ਟੀਮਾ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿਚ ਨੰਗਲ ਨੇ ਕਾਲੋਮਾਜਰਾ ਦੀ ਟੀਮ ਨੂੰ ਹਰਾ ਕੇ ਜੇਤੂ ਟ੍ਰਾਫੀ ਤੇ 13 ਹਜਾਰ ਰੁਪਏ ਦੀ ਨਗਦ ਰਾਸ਼ੀ ਤੇ ਕਬਜਾ ਕੀਤਾ। ਜਦੋਂ ਕਿ ਕਾਲੋਮਾਜਰਾ ਦੀ ਟੀਮ ਨੂੰ 7700 ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।

ਜੇਤੂ ਟੀਮਾ ਨੂੰ ਇਨਾਮ ਵੰਡਣ ਲਈ ਬਲਾਕ ਰਾਜਪੁਰਾ ਕਾਂਗਰਸ ਦੇਹਾਤੀ ਦੇ ਪ੍ਰਧਾਨ ਨੈਬ ਸਿੰਘ ਮਨੋਲੀ ਸੂਰਤ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਉਨਾਂ ਨੇ ਕਲੱਬ ਨੂੰ ਆਪਣੇ ਨਿੱਜੀ ਖਰਚੇ ਵਿਚੋਂ ਸਹਾਇਤਾ ਰਾਸ਼ੀ ਵੀ ਦਿੱਤੀ। ਜੇਤੂ ਟੀਮਾ ਨੂੰ ਇਨਾਮ ਵੰਡਣ ਉਪਰੰਤ ਉਨਾਂ ਨੇ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਜਿਥੇ ਕਲੱਬ ਦੇ ਅਹੁਦੇਦਾਰਾ ਨੂੰ ਇਸ ਉਪਰਾਲੇ ਲਈ ਵਧਾਇਆਂ ਦਿੱਤੀਆ ਉਥੇ ਹੀ ਕਿਹਾ ਕਿ ਨੌਜਵਾਨ ਵਰਗ ਜੋ ਨਸ਼ਿਆ ਦੀ ਦਲਦਲ ਵਿਚ ਬੁਰੀ ਤਰਾਂ ਧੱਸ ਚੁੱਕਾ ਹੈ ਨੂੰ ਅਜਿਹੀਆਂ ਬੁਰੀਆਂ ਆਦਤਾ ਵਿਚੋਂ ਬਾਹਰ ਕੱਢਣ ਲਈ ਅਜਿਹੇ ਖੇਡ ਮੇਲੇ ਕਰਵਾਉਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਕਲੱਬ ਦੇ ਮੈਂਬਰ ਸੁਖਦੀਪ ਸੱਬੀ, ਹਰਮਨ ਸੈਣੀ, ਮਨਪ੍ਰੀਤ ਮਾਨ, ਪਰਦੀਪ ਗਿਰੀ, ਧਰਮਵੀਰ ਬੈਦਵਾਨ, ਤਰਨਜੀਤ ਬੈਦਵਾਨ ਨੇ ਮੁੱਖ ਮਹਿਮਾਨ ਨੂੰ ਯਾਦਗਰ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਅਵਤਾਰ ਸਿੰਘ ਬਬਲਾ, ਰਿੰਪਾ ਰਾਮਨਗਰ, ਦੀਪ ਸਿੰਘ ਸਰਪੰਚ, ਬਲਕਾਰ ਸਿੰਘ, ਗੁਰਪ੍ਰੀਤ ਸਿੰਘ, ਗਗਨਦੀਪ ਸਿੰਘ ਮੋਜੂਦ ਸਨ।

Share Button

Leave a Reply

Your email address will not be published. Required fields are marked *