‘ਲਾਡਲਾ ‘ ਨਾਲ ਚਰਚਾ ਵਿੱਚ ਹੈ ‘ਹਰਦੀਪ ਸਰਪੰਚ’

ss1

‘ਲਾਡਲਾ ‘ ਨਾਲ ਚਰਚਾ ਵਿੱਚ ਹੈ ‘ਹਰਦੀਪ ਸਰਪੰਚ’

ਨਵੇਂ ਗਾਇਕਾਂ ‘ਚੋਂ ਹਰਦੀਪ ਸਰਪੰਚ ਇੱਕ ਉਹ ਫ਼ਨਕਾਰ ਹੈ ਜਿਸਦੀ ਕਲਾ ਨੂੰ ਉਸਦੇ ਪ੍ਰਸ਼ੰਸ਼ਕ ਖਿੜੇ ਮੱਥੇ ਪ੍ਰਵਾਨਦੇ ਹਨ। ਉਸਦੀ ਗਾਇਕੀ ਵਿੱਚ ਮਨਾਂ ਨੂੰ ਸਕੂਨ ਦੇਣ ਵਾਲਾ ਸੁਰ-ਤਾਲ ਦਾ ਇੱਕ ਵਿਲੱਖਣ ਰਸ ਹੁੰਦਾ ਹੈ। ਸਮਾਜ ਦੇ ਨਾਲ-ਨਾਲ ਤੁਰਨ ਵਾਲਾ ਹਰਦੀਪ ਸਰਪੰਚ ਗਾਇਕੀ ਵਿੱਚ ਵੀ ਕਦੇ ਬਾਹਰ ਨਹੀਂ ਹੋਇਆ। ਉਸਦੀ ਸੋਚ ਵਿੱਚ ਤਾਜ਼ਗੀ ਹੈ, ਆਵਾਜ਼ ਵਿੱਚ ਦਮ ਹੈ। ਵੱਡੀ ਗੱਲ, ਉਸਨੂੰ ਨੇਕ ਸਲਾਹਾਂ ਤੇ ਹੌਸਲਾਂ ਦੇਣ ਵਾਲੇ ਯਾਰਾਂ-ਦੋਸਤਾਂ ਦਾ ਸਾਥ ਹੈ। ਬਰਨਾਲਾ ਨੇੜਲੇ ਪਿੰਡ ਰਾਏਸਰ ਦਾ ਜੰਮਪਲ ਹਰਦੀਪ ਸਰਪੰਚ ਗਾਇਕੀ ਮਾਰਗ ‘ਤੇ ਮਟਕਣੀ ਤੋਰ ਤੁਰਨ ਵਾਲਾ ਗਾਇਕ ਹੈ ਜੋ ਵਰੇ-ਛਿਮਾਹੀ ਆਪਣੀ ਦਸਤਕ ਦਿੰਦਾ ਰਹਿੰਦਾ ਹੈ। ਸ਼ੋਲੋ ਗਾਇਕੀ ਦੇ ਦੋ ਸਿੰਗਲ ਟਰੈਕ ( ਸੂਟਰ, ਅੱਤ )ਦੇਣ ਉਪਰੰਤ ਹੁਣ ਇੱਕ ਡਿਊਟ ਗੀਤ ‘ਲਾਡਲਾ’ ਲੈ ਕੇ ਆਇਆ ਹੈ ਜਿਸ ਵਿੱਚ ਉਸਨੇ ਖੂਬਸੁਰਤ ਆਵਾਜ਼ ਦੀ ਮਲਕਾ ਦੀਪਿਕ ਢਿੱਲੋਂ ਨਾਲ ਗਾਇਆ ਹੈ। ਮਾਂ ਬਾਪ ਦੇ ਪੈਸੇ ਆਸਰੇ ਐਸ਼ ਕਰਦੇ ਲਾਡਲੇ ਪੁੱਤ ਦੀ ਆਪਣੇ ਯਾਰਾਂ ਦੋਸਤਾਂ ਵਿੱਚ ਹੁੰਦੀ ਵਾਰਤਾਲਾਪ ਨੂੰ ਪੇਸ਼ ਕਰਦੇ ਇਸ ਗੀਤ ਨੂੰ ਬੱਬੂ ਬਰਾੜ ਨੇ ਲਿਖਿਆ ਹੈ। ਨਾਮਵਰ ਪ੍ਰਮੋਟਰ ਬੱਬਲੀ ਬਰਨਾਲਾ ਵਲੋਂ ਟੀ-ਸ਼ੀਰਜ਼ ਵਿੱਚ ਰਿਲੀਜ਼ ਕੀਤੇ ਇਸ ਗੀਤ ਨੂੰ ਦਰਸ਼ਕਾਂ ਵਲੋਂ ਬਹੁਤ ਪਿਆਰ ਮਿਲ ਰਿਹਾ ਹੈ। ਨਵਦੀਪ ਕਲੇਰ ਵਲੋਂ ਬਣਾਏ ਇਸ ਗੀਤ ਦੇ ਵੀਡਿਓ ਨੂੰ ਪਹਿਲੇ ਦੋ ਦਿਨਾਂ ਵਿੱਚ ਹੀ ਪੰਜ ਲੱਖ ਤੋਂ ਵੱਧ ਲੋਕਾਂ ਵਲੋਂ ਵੇਖਿਆ ਗਿਆ ਹੈ। ਬੱਬਲੀ ਬਰਨਾਲਾ ਨੇ ਦੱਸਿਆ ਕਿ ਇਸ ਗੀਤ ਦਾ ਸੰਗੀਤ ਕੇ ਬੀ ਸਿੰਘ ਨੇ ਬਹੁਤ ਹੀ ਖੂਬਸੁਰਤ ਬਣਾਇਆ ਹੈ। ਜਿੰਨਾਂ ਵਧੀਆ ਇਹ ਗੀਤ ਲਿਖਿਆ ਹੈ ਹਰਦੀਪ ਅਤੇ ਦੀਪਿਕਾ ਨੇ ਉਨੇ ਹੀ ਖੂਬਸੁਰਤ ਲਹਿਜ਼ੇ ਵਿੱਚ ਇਸ ਨੂੰ ਗਾਇਆ ਹੈ।

ਸੁਰਜੀਤ ਜੱਸਲ
9814607737

Share Button

Leave a Reply

Your email address will not be published. Required fields are marked *