ਲਾਈਨਮੈਨ 7,000 ਰੁਪਏ ਰਿਸ਼ਵਤ ਲੈਣ ਲਈ ਗ੍ਰਿਫਤਾਰ

ss1

ਲਾਈਨਮੈਨ 7,000 ਰੁਪਏ ਰਿਸ਼ਵਤ ਲੈਣ ਲਈ ਗ੍ਰਿਫਤਾਰ

ਫਿਰੋਜ਼ਪੁਰ, 7 ਜੂਨ: ਵਿਜੀਲੈਂਸ ਬਿਊਰੋ,ਪੰਜਾਬ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮੀਟਡ ਦਾ ਲਾਈਨਮੈਨ 7,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਅਧੀਨ ਗਿਰਫਤਾਰ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੰਗਤ ਰਾਮ ਪੁੱਤਰ ਮੋਹਨ ਲਾਲ ਵਾਸੀ ਪੰਜ ਕੇ ਉਤਾੜ, ਜਿ਼ਲ੍ਹਾ ਫਿਰੋਜਪੁਰ ਨੇ ਦੱਸਿਆ ਕਿ ਉਹਨਾਂ ਦੀਆਂ ਮੋਟਰਾਂ ਦੇ ਬਿਜਲੀ ਕੁਨੈਕਸ਼ਨ ਜੀਵਾਂ ਅਰਾਈ ਬਿਜਲੀ ਘਰ ਤੋਂ ਕੱਟਕੇ ਪੰਜੇ ਕੇ ਉਤਾੜ ਫੀਡਰ ਵੱਲ ਬਦਲਣ ਲਈ ਲਾਈਨਮੈਨ ਬਖਸ਼ੀਸ਼ ਸਿੰਘ ਨੇ 10,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ।ਮਿਤੀ 6 ਜੂਨ,2016 ਦੋਸ਼ੀ 7,000 ਰੁਪਏ ਰਿਸ਼ਵਤ ਲੈਕੇ ਬਿਜਲੀ ਦੀ ਸਪਲਾਈ ਬਦਲਣ ਲਈ ਤਿਆਰ ਹੋ ਗਿਆ।ਜਿਸ ਦੀ ਸ਼ਿਕਾਇਤ ਮੰਗਤ ਰਾਮ ਵਲੋਂ ਮੱਖਣ ਸਿੰਘ ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ,ਫੋਰਜਪੁਰ ਰੇਂਜ ਨੂੰ ਕੀਤੀ ਗਈ।
ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਸ਼ਿਕਾਇਤ ਦੇ ਅਧਾਰ ਤੇ ਟਰੈਪ ਲਗਾਕੇ ਦੋਸ਼ੀ ਲਾਈਨਮੈਨ ਬਖਸ਼ੀਸ਼ ਸਿੰਘ ਕੋਲੋਂ ਰਿਸ਼ਵਤ ਵਜੋਂ ਲਏ ਗਏ 7,000 ਰੁਪਏ ਨੰਬਰੀ ਨੋਟ ਉਸ ਦੀ ਖੱਬੀ ਜੇਬ ਤੋਂ ਬਰਾਮਦ ਕੀਤੇ।ਜਿਸ ਉਪਰੰਤ ਦੋਸ਼ੀ ਨੂੰ ਗਿਰਫਤਾਰ ਕੀਤਾ ਗਿਆ ਅਤੇ ਉਸ ਵਿਰੁੱਧ ਮੁੱਕਦਮਾ ਨੰਬਰ 08, ਮਿਤੀ 6 ਜੂਨ 2016 ਅ/ਧ 7,13(2)88 ਪੀ.ਸੀ.ਐਕਟ ਅਧੀਨ ਦਰਜ ਕੀਤਾ ਗਿਆ ਹੈ ਜਿਸ ਦੀ ਤਫਤੀਸ਼ ਜਾਰੀ ਹੈ।

Share Button

Leave a Reply

Your email address will not be published. Required fields are marked *