Mon. Sep 23rd, 2019

ਲਾਈਕਸ ਅਤੇ ਕਮੈਂਟਾ ਰਾਹੀਂ ਜਜ਼ਬਾਤਾਂ ਨੂੰ ਬਿਆਨ ਕਰਨ ਦਾ ਜ਼ਰੀਆ ਬਣਿਆ ਸਮਾਰਟਫੋਨ

ਲਾਈਕਸ ਅਤੇ ਕਮੈਂਟਾ ਰਾਹੀਂ ਜਜ਼ਬਾਤਾਂ ਨੂੰ ਬਿਆਨ ਕਰਨ ਦਾ ਜ਼ਰੀਆ ਬਣਿਆ ਸਮਾਰਟਫੋਨ

ਪਿਛਲੇ ਜਿਹੇ ਪਰਿਵਾਰਿਕ ਸਿਹਤ ਅਤੇ ਮੁੱਢਲੀ ਦੇਖਭਾਲ ਦੀ ਇੱਕ ਰਿਪੋਰਟ ਮੁਤਾਬਿਕ ਅਕਤੂਬਰ 2011 ਤੋਂ 2017 ਤੱਕ ਦੁਨੀਆਂ ਭਰ ਵਿੱਚ ਸੈਲਫੀ ਲੈਂਦੇ ਸਮੇਂ 259 ਲੋਕਾਂ ਦੀ ਮੌਤ ਹੋਈ। ਇਨ੍ਹਾਂ ਵਿੱਚੋਂ ਸਭ ਤੋਂ ਜਿਆਦਾ 159 ਮੌਤਾਂ ਸਿਰਫ ਭਾਰਤ ਵਿੱਚ ਹੌਈਆਂ ਹਨ। ਜਦੋਂ 1876 ਵਿੱਚ ਪਹਿਲੀ ਵਾਰ ਫੋਨ ਦੀ ਕਾਢ੍ਹ ਹੋਈ ਸੀ ਉਦੋਂ ਕਿਸ ਨੇ ਸੋਚਿਆ ਸੀ ਕਿ ਇਹ ਖੋਜ਼ ਜੋ ਅੱਜ ਵਿਗਿਆਨ ਜਗਤ ਦੇ ਸੂਚਨਾ ਅਤੇ ਪ੍ਰਸਾਰ ਦੇ ਖੇਤਰ ਵਿੱਚ ਜੋ ਕ੍ਰਾਂਤੀ ਲੈਕੇ ਆਈ ਹੈ ਉਹ ਕੱਲ੍ਹ ਮਨੁੱਖੀ ਸਮਾਜ ਦੇ ਸੱਭਿਆਚਰ ਅਤੇ ਸੰਸਕਾਰਾਂ ਵਿੱਚ ਬਦਲਾਅ ਦਾ ਕਾਰਨ ਵੀ ਬਣ ਜਾਵੇਗੀ। ਕਿਸ ਨੇ ਕਲਪਣਾ ਕੀਤੀ ਸੀ ਕਿ ਜਿਸ ਫੋਨ ਰਾਹੀਂ ਅਸੀਂ ਦੂਰ ਬੈਠੇ ਸਾਡੇ ਆਪਣਿਆਂ ਦੀ ਅਵਾਜ ਸੁਣ ਕੇ ਸਕੂਨ ਮਹਿਸੂਸ ਕਰਿਆ ਕਰਦੇ ਸੀ, ਉਨ੍ਹਾਂ ਪ੍ਰਤੀ ਆਪਣੀ ਚਿੰਤਾ ਅਤੇ ਫ਼ਿਕਰ ਦੇ ਜਜ਼ਬਾਤਾਂ ‘ਤੇ ਕਾਬੂ ਪਇਆ ਕਰਦੇ ਸੀ, ਇਕ ਸਮਾਂ ਅਜਿਹਾ ਵੀ ਆਵੇਗਾ ਜਦੋਂ ਉਨ੍ਹਾਂ ਨਾਲ ਗੱਲ ਕੀਤੇ ਬਿਨਾਂ ਹੀ ਗੱਲ ਹੋ ਜਾਵੇਗੀ।
ਜੀ ਹਾਂ, ਅੱਜ ਦਾ ਦੌਰ ਫੋਨ ਦਾ ਨਹੀਂ ਸਮਾਰਟ ਫੋਨ ਦਾ ਹੈ ਜਿਸਨੇ ਇੱਕ ਨਵੀਂ ਸੱਭਿਅਤਾ ਨੂੰ ਜਨਮ ਦਿੱਤਾ ਹੈ। ਇਸ ਵਿਚ ਫੇਸਬੱਕ, ਵਹੱਟਸਅੱਪ, ਇੰਸਟਾਗ੍ਰਾਮ, ਟਵਿੱਟਰ ਜਿਹੇ ਅਨੇਕਾਂ ਸੋਸ਼ਲ ਮੀਡੀਆ ਦੇ ਜਰੀਏ ਹਨ ਜਿੱਥੇ ਬਿਨਾਂ ਗੱਲ ਕੀਤੇ ਹੀ ਗੱਲ ਹੋ ਜਾਂਦੀ ਹੈ। ਅੱਜ ਦੇ ਇਸ ਡਿਜੀਟਲ ਦੌਰ ਵਿੱਚ ਅਸੀਂ ਇਕ ਅਜਿਹੇ ਸਮਾਜ ਦੇ ਵੱਲ ਵਧ ਰਹੇ ਹਾਂ ਜਿੱਥੇ ਲਾਈਕ ਅਤੇ ਕਮੈਂਟਾ ਰਹੀ ਜਜ਼ਬਾਤ ਬਿਆਨ ਹੁੰਦੇ ਹਨ।
ਦੋਸਤੀ ਅਤੇ ਨਰਾਜ਼ਗੀ ਆੱਨਲਾਈਨ ਨਿਭਾਈ ਜਾਂਦੀ ਹੈ। ਇਹ ਕ੍ਰਾਂਤੀ ਨਹੀਂ ਤਾਂ ਹੋਰ ਕੀ ਹੈ, ਕਿ ਅੱਜ ਇੰਟਰਨੈੱਟ ਨਾਲ ਚੱਲਣ ਵਾਲਾ ਸਮਾਰਟਫੋਨ ਬਹੁਤ ਸਾਰੇ ਲੋਕਾਂ ਦੇ ਲਈ ਉਨ੍ਹਾਂ ਦਾ ਪਹਿਲਾ ਕੰਪਿਊਟਰ ਬਣ ਗਿਆ ਹੈ ਅਤੇ ਕਿਸੇ ਦੇ ਲਈ ਉਸ ਦਾ ਨਿੱਜੀ ਟੈਲੀਵੀਜ਼ਨ, ਕਿਸੇ ਦੇ ਲਈ ਸੰਗੀਤ ਸੁਣਨ ਲਈ ਮਿਊਜ਼ਿਕ ਸਿਸਟਮ ਅਤੇ ਕਿਸੇ ਦੇ ਲਈ ਕੈਮਰਾ ਬਣ ਗਿਆ ਹੈ। ਉਹ ਲੋਕ ਜੋ ਇੱਕ ਛੋਟੇ ਜਿਹੇ ਕਮਰੇ ਵਿੱਚ ਅਨੇਕਾਂ ਲੋਕਾਂ ਨਾਲ ਰਹਿਣ ਲਈ ਮਜਬੂਰ ਹਨ ਉਨ੍ਹਾਂ ਦੇ ਲਈ ਸਮਾਰਟਫੋਨ ਦੀ ਛੋਟੀ ਜਿਹੀ ਸਕਰੀਨ ਹੀ ਉਨ੍ਹਾਂ ਦੀ ਨਿੱਜੀ ਦੁਨੀਆਂ ਬਣ ਗਈ ਹੈ।
ਜੋ ਬੱਚੇ ਕੱਲ ਤੱਕ ਗਲੀ ਮੁਹੱਲਿਆਂ ਅਤੇ ਪਾਰਕਾਂ ਵਿੱਚ ਅਜਾਦ ਪਰਿੰਦੇ ਵਾਂਗ ਖੇਡਦੇਕੁੱਦਦੇ ਅਤੇ ਛਲਾਂਗਾ ਮਾਰਦੇ ਉਨ੍ਰਾਂ ਦੀ ਰੌਣਕ ਹੋਇਆ ਕਰਦੇ ਸਨ, ਅੱਜ ਆਪਣੇ ਸਮਾਰਟਫੋਨ ਦੇ ਕੈਦੀ ਬਣਕੇ ਰਹਿ ਗਏ ਹਨ।
ਅੱਜ ਬੱਚਿਆਂ ਦਾ ਭਵਿੱਖ ਵੀ ਡਿਜੀਟਲ ਹੋ ਗਿਆ ਹੈ ਕਿਉਂਕਿ ਜਿਨ੍ਹਾਂ ਬੱਚਿਆਂ ਦਾ ਬਚਪਨ ਕੱਲ੍ਹ ਤੱਕ ਦਾਦੀਨਾਨੀ ਦੀਆਂ ਬਾਤਾਂ ਸੁਣਦੇ ਹੋਏ ਬੜੀ ਮਸੂਮੀਅਤ ਨਾਲ ਲੰਘਦਾ ਸੀ ਅੱਜ ਉਹੀ ਬਚਪਨ ਸਮਾਰਟਫੋਨ ਦੀ ਸਕਰੀਨ ‘ਤੇ ਵੱਖਵੱਖ ਵਿਸ਼ਿਆਂ ਬਾਰੇ ਚਾਹੀਅਣਚਾਹੀ ਜਾਣਕਾਰੀ ਦੇ ਗਿਆਨ ਦੇ ਨਾਲ ਆਪਣੀ ਮਸੂਮੀਅਤ ਕਦੋਂ ਗੁਵਾ ਬਹਿੰਦਾ ਹੈ, ਪਤਾ ਹੀ ਨਹੀਂ ਚੱਲਦਾ।
ਅੱਜ ਉਹ ਬਚਪਨ ਸਿਰਫ ਮਸੂਮੀਅਤ ਹੀ ਨਹੀਂ ਸਗੋਂ ਸ਼ਰੀਰਕ ਸਿਹਤ ਵੀ ਗੁਵਾ ਰਿਹਾ ਹੈ।ਕਿਉਂਕਿ ਜਿੰਨ੍ਹਾਂ ਹੱਥਾਂ ਵਿੱਚ ਕੱਲ ਤੱਕ ਗੁੱਲੀ ਡੰਡਾ ਅਤੇ ਕ੍ਰਿਕਟ ਦੇ ਬੱਲੇ ਜਿਹੇ ਖਿਡਾਉਣੇ ਹੁਦੇ ਸਨ, ਜਿਨ੍ਹਾਂ ਨੂੰ ਲੈਕੇ ਘੰਟਿਆਂ ਬੱਧੀ ਜਾਂ ਫਿਰ ਸਾਰਾ ਸਾਰਾ ਦਿਨ ਭੱਜ ਦੌੜ ਕਰਕੇ ਵੀ ਥੱਕਦੇ ਨਹੀਂ ਸਨ , ਉਹ ਹੱਥ ਅੱਜ ਸਮਾਰਟਫੋਨ ਦੇ ਕਾਰਨ ਘੱਟ ਉਮਰ ਵਿੱਚ ਹੀ ਅੱਖਾਂ ਉੱਤੇ ਐਨਕਾਂ ਅਤੇ ਸ਼ਰੀਰ ‘ਤੇ ਮੋਟਾਪੇ ਲਈ ਮਜਬੂਰ ਹਨ।
ਦਰਅਸਲ ਅੱਜ ਮੋਬਾਇਲ ਕ੍ਰਾਂਤੀ ਅਤੇ ਇੰਟਰਨੈੱਟ ਡਾਟੇ ਦੀਆਂ ਘਟਦੀਆਂ ਕੀਮਤਾਂ ਦੇ ਚੱਲਦਿਆਂ ਦੁਨੀਆਂ ਭਰ ਵਿੱਚ ਸਮਾਰਟਫੋਨ ਅਤੇ ਇੰਟਰਨੈੱਟ ਦਾ ਇਸਤੇਮਾਲ ਹੈਰਾਨੀ ਜਨਕ ਰੂਪ ਵਿੱਚ ਵਧਿਆ ਹੈ।ਭਾਰਤ ਵਿੱਚ ਹੀ ਲਗਪਗ 80 ਫੀਸਦ ਘਰਾਂ ਵਿਚ ਮੋਬਾਇਲ ਫੋਨ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਲਗਪਗ 300 ਮਿਲਿਅਨ ਭਾਰਤਵਾਸੀ ਸਮਾਰਟਫੋਨ ਦੀ ਵਰਤੋਂ ਕਰਦੇ ਹਨ।ਇੱਕ ਰਿਪੋਰਟ ਦੇ ਮੁਤਾਬਿਕ ਭਾਰਤ ਵਿੱਚ ਮੋਬਾਇਲ ਡਾਟਾ ਖਪਤ 2022 ਤੱਕ ਪੰਜ ਗੁਣਾ ਵਧ ਕੇ 17 y5 ਜੀ ਬੀ ਪ੍ਰਤੀ ਵਿਅਕਤੀ ਤੱਕ ਪਹੁੰਚ ਜਾਵੇਗੀ ਜੋ 2017 ਵਿੱਚ 3 y5 ਜੀ yਬੀ ਸੀ। ਇੱਕ ਜਾਣਕਾਰੀ ਦੇ ਮੁਤਾਬਿਕ ਭਾਰਤਵਾਸੀਆਂ ਨੇ ਮੋਬਾਇਲ ਐਪਲੀਕੇਸ਼ਨਜ਼ ਡਾਉਨਲੋਡ ਕਰਨ ਵਿੱਚ ਅਮਰੀਕਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ। 2017 ਵਿੱਚ ਭਾਰਤਵਾਸੀਆਂ ਨੇ 12 y1 ਅਰਬ ਐਪਲੀਕੇਸ਼ਨਜ਼ ਆਪਣੇ ਸਮਾਰਟ ਫੋਨਾਂ ਵਿੱਚ ਡਾਉਨਲੋਡ ਕੀਤੀਆਂ ਸਨ ਜਦਕਿ ਅਮਰੀਕਾ ਵਿੱਚ 11 y3 ਅਰਬ ਐਪਲੀਕੇਸ਼ਨਜ਼ ਡਾਊਨਲੋਡ ਕੀਤੀਆਂ ਗਈਆਂ ਸਨ।
ਇੱਕ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ 2015 ਤੋਂ 2017 ਦੇ ਵਿਚਕਾਰ ਭਾਰਤ ਵਿੱਚ ਮੋਬਾਇਲ ਐਪਲੀਕੇਸ਼ਨਜ਼ ਡਾਊਨਲੋਡ ਕਰਨ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ ਜਦਕਿ ਅਮਰੀਕਾ ਵਿੱਚ ਪੰਜ ਗੁਣਾ ਦੀ ਕਮੀ ਹੋਈ ਹੈ।
ਅਜਿਹੇ ਵਿੱਚ ਜਦੋਂ ਸਮਾਰਟਫੋਨ ਅਤੇ ਇੰਟਰਨੈੱਟ ਦੀ ਵਰਤੋਂ ਸਾਡੇ ਸਮਾਜ ਵਿੱਚ ਲਗਾਤਾਰ ਵਧਦੀ ਹੀ ਜਾ ਰਹੀ ਹੈ ਤਾਂ ਇਹ ਜਰੂਰੀ ਹੋ ਗਿਆ ਹੈ ਕਿ ਅਸੀਂ ਇਸ ਨਾਲ ਹੋਣ ਵਾਲੇ ਫਾਇਦੇ ਅਤੇ ਨੁਕਸਾਨ ਦੋਹਾਂ ਨਾਲ ਵਾਕਿਫ਼ ਹੋਈਏ ਅਤੇ ਇਸ ਵਿਸ਼ੇ ਬਾਰੇ ਸਮਾਜ ਨੁੂੰ ਜਾਗਰੂਕ ਵੀ ਕਰੀਏ। ਕਿਉਂਕਿ ਅਸੀਂ ਕਿਸੇ ਵੀ ਚੀਜ ਦਾ ਇਸਤੇਮਾਲ ਉਦੋਂ ਹੀ ਕਰ ਪਾਉਂਦੇ ਹਾਂ ਜਦੋਂ ਸਾਨੂੰ ਉਸਦੀ ਚੰਗਿਆਈ ਅਤੇ ਬੁਰਾਈ ਦੋਹਾਂ ਦਾ ਗਿਆਨ ਹੋਵੇ , ਨਹੀਂ ਤਾਂ ਉਹ ਚੀਜ ਸਾਡਾ ਖੁਦ ਦਾ ਹੀ ਇਸਤੇਮਾਲ ਕਰ ਲੈਂਦੀ ਹੈ। ਸਮਾਰਟਫੋਨ ਦੇ ਮਾਮਲੇ ਵਿੱਚ ਇਹੀ ਹੋ ਰਿਹਾ ਹੈ ।ਇਹ ਜਦੋਂ ਉਨ੍ਹਾਂ ਹੱਥਾਂ ਵਿੱਚ ਚਲੇ ਜਾਂਦਾ ਹੈ ਜਿਨ੍ਹਾਂ ਨੂੰ ਇਸਦੇ ਸਹੀਗਲਤ ਦੀ ਜਾਣਕਾਰੀ ਨਹੀਂ ਹੁੰਦੀ ਤਾਂ ਫਿਰ ਇਹ ਜਾਣੇ ਅਣਜਾਣੇ ਬਹੁਤ ਨੁਕਸਾਨ ਪਹੁੰਚਾਉਂਦਾ ਹੈ।
ਇਹੀ ਕਾਰਨ ਹੈ ਕਿ ਕਦੇ ਸੈਲਫ਼ੀ ਲੈਣ ਦੇ ਚੱਕਰ ਵਿੱਚ ਕਿਸੇ ਦੀ ਮੌਤ ਦੀ ਖਬyਰ ਆਉਂਦੀ ਹੈ ਤੇ ਕਦੇ ਬਲੂ ਵੇਲ੍ਹ ਜਿਹੀ ਕਿਸੇ ਗੇਮ ਨਾਲ ਕਿਸੇ ਬੱਚੇ ਵੱਲੋਂ ਆਤਮਹੱਤਿਆ ਕਰਨ ਦੀ ਖਬਰ ਆਉਂਦੀ ਹੈ। ਹੁਣੇ ਕੁਝ ਦਿਨ ਪਹਿਲਾਂ ਇਕ ਬੱਚਾ ਲਗਾਤਾਰ 15 ਦਿਨ ਪੱਬਜੀ ਗੇਮ ਖੇਡਦਾ ਰਿਹਾ ਅਤੇ ਉਸ ਵਿੱਚ ਐਨਾ ਡੁੱਬ ਗਿਆ ਕਿ ਖੇਡਦੇਖੇਡਦੇ ਉਸਦੀ ਮੌਤ ਹੋ ਗਈ । ਇਸ ਤੋਂ ਇਲਾਵਾ ਆਪਣਾ ਜਿਆਦਾਤਰ ਸਮਾਂ ਫੋਨ ਦੀ ਅਭਾਸੀ ਦੁਨੀਆਂ ਵਿੱਚ ਲੰਘਾਉਣ ਨਾਲ ਅਸੀਂ ਖੁਦ ਵੀ ਕਾਫ਼ੀ ਹੱਦ ਤੱਕ ਬਣਾਉਟੀ ਹੁੰਦੇ ਜਾ ਰਹੇ ਹਾਂ । ਤਾਂਹੀ ਕਦੇ ਕਿਸੇ ਦੁਰਘਟਨਾ ਦੀ ਹਾਲਤ ਵਿੱਚ ਅਸੀਂ ਪੀੜਤ ਦੀ ਮਦਦ ਕਰਨ ਨੂੰ ਪਹਿਲ ਦੇਣ ਦੀ ਬਜਾਏ ਹਾਦਸੇ ਦੀ ਵੀਡੀਓ ਬਣਾਕੇ ਸੋਸ਼ਲ ਮੀਡੀਏ ‘ਤੇ ਪਾਉਣ ਨੂੰ ਜਿਆਦਾ ਅਹਿਮੀਅਤ ਦੇ ਦਿੰਦੇ ਹਾਂ ਅਤੇ ਦੇਖਿਆ ਗਿਆ ਹੈ ਕਿ ਕਈ ਵਾਰ ਚਾਰਪੰਜ ਲੋਕ ਮਿਲਕੇ ਕਿਸੇ ਗਰੀਬ ਨੂੰ ਕੁਝ ਖਾਣ ਲਈ ਦਿੰਦੇ ਹੋਏ ਆਪਣੀ ਫੋਟੋ ਸੋਸ਼ਲ ਮੀਡੀਆ ‘ਤੇ ਅੱਪਲੋਡ ਕਰ ਕੇੇ ਦਾਨਵੀਰ ਕਰਨ ਦੀ ਛਵੀ ਬਣਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਹਨ। ਇਸ ਤੋਂ ਇਲਾਵਾ ਕਿਉਂਕਿ ਇੰਟਰਨੈੱਟ ‘ਤੇ ਕੋਈ ਵੀ ਵਿਅਕਤੀ ਕੁਝ ਵੀ ਪਾ ਸਕਦਾ ਹੈ ਜਿਸ ਕਾਰਨ ਨਾ ਸਿਰਫ ਗੈਰ ਪ੍ਰਮਾਣਿਕ ਜਾਣਕਾਰੀ ਪਾਈ ਜਾਂਦੀ ਹੈ ਸਗੋਂ ਅਨੇਕਾਂ ਤਰ੍ਹਾਂ ਦੀ ਅਸ਼ਲੀਲਤਾ ਅਤੇ ਨਕਰਾਤਮਕਤਾ ਪਰੋਸਣ ਵਾਲੀਆਂ ਸਾਈਟਾਂ ਦੀ ਵੀ ਭਰਮਾਰ ਹੈ। ਅਜਿਹੇ ਵਿੱਚ ਛੋਟੇ ਬੱਚਿਆਂ ਦੇ ਹੱਥਾਂ ਵਿੱਚ ਸਮਾਰਟਫੋਨ ਕਿੰਨਾ ਖਤਰਨਾਕ ਹੋ ਸਕਦਾ ਹੈ। ਆਏ ਦਿਨ ਛੋਟੇ ਛੋਟੇ ਬੱਚਿਆਂ ਵੱਲੋਂ ਬਲਾਤਕਾਰ ਅਤੇ ਕਤਲ ਜਿਹੇ ਅਪਰਾਧਾਂ ਵਿੱਚ ਲਿਪਤ ਹੋਣ ਦੀਆਂ ਵਧਦੀਆਂ ਘਟਨਾਵਾਂ ਨਾਲ ਇਹ ਬਾਖੂਬੀ ਸਾਬਿਤ ਹੋ ਰਿਹਾ ਹੈ।
ਇਹ ਗੱਲ ਸਹੀ ਹੈ ਕਿ ਸਮਾਰਟਫੋਨ ਅਤੇ ਇੰਟਰਨੈੱਟ ਨੇ ਦੁਨੀਆਂ ਨੂੰ ਬਹੁਤ ਛੋਟਾ ਕਰ ਦਿੱਤਾ ਹੈ ਪਰ ਇਹ ਵੀ ਸੱਚ ਹੈ ਕਿ ਇਸ ਨੇ ਇਨਸਾਨ ਨੂੰ ਇਨਸਾਨ ਤੋਂ ਵੀ ਦੂਰ ਕਰ ਦਿੱਤਾ ਹੈ। ਅੱਜ ਜੇਕਰ ਕੋਈ ਪਰਿਵਾਰ ਜਾਂ ਦੋਸਤਾਂ ਦੇ ਨਾਲ ਹੋਟਲ ਵਿੱਚ ਜਾਂਦਾ ਹੈ ਪਰ ਉਥੇ ਵੀ ਹਰ ਕੋਈ ਆਪਣੇ ਸਮਾਰਟਫੋਨ ਵਿਚ ਹੀ ਡੁੱਬਿਆ ਨਜ਼ਰ ਆਉਂਦਾ ਹੈ। ਜ਼ਾਹਿਰ ਹੈ ਕਿ ਬੱਚੇ ਹੋਣ ਜਾਂ ਬਜੁਰਗ ਹੋਣ, ਮਰਦ ਹੋਵੇ ਜਾਂ ਔਰਤ ਸਾਰਿਆਂ ਨੂੰ ਮੋਬਾਇਲ ਨੇ ਆਪਣੀ ਗ੍ਰਿਫਤ ਵਿੱਚ ਲੈ ਲਿਆ ਹੈ। ਪਰ ਹੁਣ ਦੁਨੀਆਂ ਭਰ ਦੇ ਕਈ ਸਰਵੇਖਣਾ ਵਿੱਚ ਸਮਾਰਟਫੋਨ ਦੇ ਜਿਆਦਾ ਵਰਤੋਂ ਨਾਲ ਸ਼ਰੀਰਕ, ਮਾਨਸਕ, ਅਤੇ ਸਮਾਜਕ ਭਾਵ ਹਰ ਤਰ੍ਹਾਂ ਦੇ ਮਾੜੇ ਸਿੱਟੇ ਸਾਹਮਣੇ ਆਉਣ ਲੱਗੇ ਹਨ।ਇਸ ਲਈ ਜਰੂਰੀ ਹੈ ਕਿ ਸਮਾਜ ਦੀ ਸਿਹਤ ਅਤੇ ਪਰਿਵਾਰ ਦੇ ਸੰਸਕਾਰਾਂ ਦੀ ਰੱਖਿਆ ਦੇ ਲਈ ਸਮਾਰਟਫੋਨ ਦੇ ਇਸਤੇਮਾਲ ਅਤੇ ਉਸਦੇ ਦੁਰਉਪਯੋਗ ਦੇ ਫ਼ਾਸਲੇ ਨੂੰ ਸਮਝਿਆ ਜਾਵੇ ਅਤੇ ਮਨੁੱਖਤਾ ਦੇ ਬਿਹਤਰ ਭਵਿੱਖ ਦੀ ਨੀਂਅ ਰੱਖੀ ਜਾਵੇ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

Leave a Reply

Your email address will not be published. Required fields are marked *

%d bloggers like this: