ਲਾਇਬ੍ਰੇਰੀਆ ਦੇ ਡਿੱਗਦੇ ਮਿਆਰ ਨੂੰ ਉੱਚਾ ਚੁੱਕਣਾ ਸਮੇਂ ਦੀ ਲੋੜ ਹੈ

ss1

ਲਾਇਬ੍ਰੇਰੀਆ ਦੇ ਡਿੱਗਦੇ ਮਿਆਰ ਨੂੰ ਉੱਚਾ ਚੁੱਕਣਾ ਸਮੇਂ ਦੀ ਲੋੜ ਹੈ

21 ਵੀਂ ਸਦੀ ਦੀ ਭੱਜ ਦੌੜ ਨੇ ਸਾਨੂੰ ਤਰੱਕੀ ਤਾ ਦਿੱਤੀ ਹੈ ਪਰ ਸਾਡਾ ਸਾਦਗੀ ਭਰਿਆ ਸੁੱਖ ਚੈਨ ਖੋਹ ਲਿਆ ਹੈ, ਤਕਨੌਲਜੀ ਦੀ ਤੇਜ਼ ਰਫਤਾਰ ਨੇ ਮਨੁੱਖ ਤੋ ਮਨੁੱਖ ਨੂੰ ਦੂਰ ਕਰ ਦਿੱਤਾ ਹੈ, ਤਕਨੌਲਜੀ ਅਤੇ ਪੱਛਮੀ ਸੱਭਿਆਚਾਰ ਨੂੰ ਸਾਡੇ ਜੀਵਨ ਤੇ ਕਾਫੀ ਪ੍ਰਭਾਵ ਪਾਇਆ ਹੈ ਜਿਸ ਨਾਲ ਅਸੀ ਸਾਹਿਤ ਤੇ ਸੱਭਿਆਚਾਰ ਨੂੰ ਵਿਸਰ ਰਹੇ ਹਾਂ, ਲਾਇਬੇ੍ਰਰੀਆ ਅੰਦਰ ਪਾਠਕਾ ਦੀ ਗਿਣਤੀ ਦਿਨ ਬੇ ਦਿਨ ਘੱਟ ਰਹੀ ਹੈ ਜ਼ੋ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਜਿਸ ਦਾ ਮੁੱਖ ਕਾਰਨ ਬਦਲਦੇ ਸਮੇਂ ਦੇ ਅੰਦਾਜ਼ ਨਾਲ ਲਾਇਬ੍ਰੇਰੀਆਂ ਦੀ ਵਿਕਾਸ ਨਹੀਂ ਹੋ ਸਕਿਆ , ਸਾਡਾ ਪੰਜਾਬੀ ਸਾਹਿਤ ਤੇ ਅਮੀਰ ਵਿਰਸਾ ਸਰਕਾਰਾ ਦੀ ਬੇਰੁੱਖੀ ਕਾਰਨ ਇਨ੍ਹਾ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਸਾਡੀ ਨੌਜਵਾਨ ਪੀੜ੍ਹੀ ਇਸ ਨੂੰ ਵਿਸਰ ਰਹੀ ਹੈ, ਮੋਬਾਇਲ ਦੀ ਵਰਤੋ ਨੇ ਸਾਡੇ ਤੋ ਸਾਡੀ ਨੌਜਵਾਨ ਪੀੜ੍ਹੀ ਨੂੰ ਦੂਰ ਕਰ ਦਿੱਤਾ ਹੈ, ਉਪਰੋ ਮੁਫਤ ਦੀਆਂ ਸਕੀਮਾਂ ਨੇ ਤਾ ਸਾਨੂੰ ਵੇਹਲੜ ਤੇ ਨਿਕੰਮਾਂ ਬਣਾ ਦਿੱਤਾ ਹੈ, ਜਿਸ ਨਾਲ ਸਾਡੀਆਂ ਲਾਇਬੇ੍ਰਰੀਆਂ ਅੰਦਰ ਪਾਠਕਾਂ ਦੀ ਗਿਣਤੀ ਘੱਟ ਰਹੀ ਹੈ, ਜ਼ੋ ਕਿ ਚੰਗੇ ਭਵਿੱਖ ਦੀ ਨਿਸ਼ਾਨੀ ਨਹੀਂ ਹੈ, ਸਕੂਲਾਂ ਅੰਦਰ ਲਾਇਬ੍ਰੇਰੀ ਦੀ ਖਾਨਾ ਪੂਰਤੀ ਹੀ ਹੁੰਦੀ ਹੈ, ਲਾਇਬੇ੍ਰਰੀ ਅਤੇ ਲੈਂਬ ਤੋ ਬਿਨਾ ਸਕੂੂਲ ਨਹੀ ਚੱਲ ਸਕਦੇ , ਪਰ ਸਾਡਾ ਸਿਸਟਮ ਇਹਨ੍ਹਾਂ ਦੋਵਾ ਤੋ ਬਗੈਰ ਹੀ ਚੱਲ ਰਿਹਾ ਹੈ, ਅੱਜ ਦੇ ਤਕਨੀਕੀ ਯੁੱਗ ਵਿਚ ਲਾਇਬੇ੍ਰਰੀ ਦਾ ਮਿਆਰ ਸਕੂਲਾ ਵਿਚੋਂ ਖਤਮ ਹੋ ਰਿਹਾ ਹੈ, ਪੰਜਾਬ ਦੇ ਪ੍ਰਾਇਮਰੀ , ਮਿਡਲ , ਹਾਈ ਅਤੇ ਸੇਕੈਂਡਰੀ ਸਕੂਲਾ ਵਿਚ ਲਾਇਬ੍ਰੇਰੀਆਂ ਦੀ ਹਾਲਤ ਤਰਸਯੋਗ ਹੈ, ਕਈ ਸਰਕਾਰੀ ਸਕੂਲ ਤਾ ਰੋਜ਼ਾਨਾ ਦੀ ਅਖਬਾਰ ਤੋਂ ਵੀ ਸੱਖਣੇ ਹਨ, ਜੇਕਰ ਸਕੂਲਾ ਵਿਚ ਕਿਤਾਬਾ ਹਨ, ਉਹਨ੍ਹਾਂ ਦੀ ਕੋਈ ਸੰਭਾਲ ਨਹੀਂ ਹੈ, ਸਕੂਲਾ ਅੰਦਰ ਕਿਤਾਬਾ ਧੂੜ ਮਿੱਟੀ ਦਾ ਸ਼ਿਕਾਰ ਹਨ, ਫਰਨੀਚਰ ਨਾਮ ਦਾ ਕੋਈ ਵੀ ਚੀਜ ਨਹੀ ਹੈ, ਲਾਇਬ੍ਰੇਰੀ ਸਟਾਫ ਦੀ ਬਹੁਤ ਕਮੀ ਹੈ, ਰਿਸਟੋਰਰ ਜਾਂ ਸੇਵਾਦਾਰ ਰਾਹੀ ਕੰਮ ਚਲਾਇਆ ਜਾ ਰਿਹਾ ਹੈ।

ਪੰਜਾਬੀ ਸੂਬਾ ਹੋਂਦ ਵਿਚ ਆਉਣ ਤੋ ਬਾਅਦ ਸਰਕਾਰਾ ਨੇ ਲਾਇਬੇ੍ਰਰੀ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਪੰਜਾਬ ਅੰਦਰ ਅਜੇ ਤੱਕ ਲਾਇਬ੍ਰੇਰੀ ਐਕਟ ਨੂੰ ਹੀ ਲਾਗੂ ਨਹੀ ਕੀਤਾ ਗਿਆ ਜਦ ਕਿ ਭਾਰਤ ਦੇ ਕਈ ਸੂਬਿਆ ਵਿਚ ਲਾਇਬ੍ਰੇਰੀ ਐਕਟ ਲਾਗੂ ਹਨ, ਜਿਵੇ ਕਿ ਰਾਜਸਥਾਨ (2006), ਬਿਹਾਰ (2008) , ਉੱਤਰ ਪ੍ਰਦੇਸ਼ (2006), ਮਿਜੋਰਮ (1993), ਤਾਮਿਲਨਾਡੂ (1948), ਮਨੀਪੁਰ (1988), ਉੜੀਸਾ (2001), ਗੋਆ (1993), ਗੁਜਰਾਤ (2000) ਆਦਿ ਵਿੱਚ ਲਾਇਬ੍ਰੇਰੀ ਐਕਟ ਲਾਗੂ ਹਨ, ਪੰਜਾਬ ਸਰਕਾਰ ਨੂੰ ਵੀ ਪੰਜਾਬ ਲਾਇਬ੍ਰੇਰੀ ਐਕਟ ਲਾਗੂ ਕਰਨਾ ਚਾਹੀਦਾ ਹੈ।

ਅੱਜ ਦੀ ਸਮਾਜਿਕ ਸਥਿਤੀ ਨੂੰ ਚੰਗੇ ਪਾਸੇ ਢਾਲਣ ਲਈ ਅਕਾਦਮਿਕ ਅਤੇ ਪਬਲਿਕ ਲਾਇਬ੍ਰੇਰੀਆਂ ਦਾ ਵਿਕਾਸ ਕਰਨਾ ਚਾਹੀਦਾ ਹੈ, ਰਮਸਾ ਦੇ ਅਧੀਨ ਪੰਜਾਬ ਦੇ ਸਕੂਲਾ ਵਿੱਚ ਲਾਇਬ੍ਰੇਰੀ ਇਮਾਰਤਾਂ ਤਿਆਰ ਹਨ , ਪਰ ਸਟਾਫ ਦੀ ਭਰਤੀ ਦਾ ਕੋਈ ਜਿਕਰ ਨਹੀਂ ਹੈ, ਭਾਰਤ ਸਰਕਾਰ ਨੇ ਡਿਜੀਟਲ ਇਡੀਆਂ ਦੀ ਸ਼ੁਰੂਆਤ ਕੀਤੀ ਹੋਈ ਹੈ , ਜਿਸ ਨਾਲ ਲਾਇਬੇ੍ਰਰੀਆਂ ਦਾ ਪੁਨਰ ਜਨਮ ਦੀ ਆਸ ਹੈ, ਪਰ ਇਹ ਤਾ ਸਮੇਂ ਦੀ ਚਾਲ ਹੀ ਦੱਸੇਗੀ, ਲਾਇਬੇ੍ਰਰੀਆਂ ਕਦੋ ਤੱਕ ਡਿਜੀਟਲ ਹੋਣਗੀਆਂ, ਜੇਕਰ ਸਰਕਾਰਾ ਸੱਚਮੁੱਚ ਹੀ ਇਸ ਵਿਸ਼ੇ ਪ੍ਰਤੀ ਚਿੰਤਤ ਹਨ , ਤਾ ਹਰ ਸਰਕਾਰੀ ਸਕੂਲ ਪਿੰਡ, ਸ਼ਹਿਰ ਆਦਿ ਵਿੱਚ ਲਾਇਬ੍ਰੇਰੀਆ ਦਾ ਵਿਕਾਸ ਕਰਨਾ ਚਾਹੀਦਾ ਹੈ।ਜਿਸ ਨਾਲ ਨੌਜਵਾਨ ਪੀੜ੍ਹੀ ਨੂੰ ਸਹੀ ਸੇਂਧ ਅਤੇ ਚੰਗੇ ਨਰੋਏ ਸਮਾਜ ਦੀ ਸਿਰਜਨਾ ਹੈ ਸਕੇ।

12 ਅਗਸਤ ਨੂੰ ਲਾਇਬ੍ਰੇਰੀ ਪਿਤਾਮਾ ਮੰਨੇ ਜਾਦੇ ਡਾ. ਐਸ. ਆਰ. ਰੰਗਾਨਾਥਨ ਦੇ ਜਨਮ ਦਿਹਾੜੇ ਤੇ ਲਾਇਬੇ੍ਰਰੀ ਦਿਵਸ ਮਨਾਇਆ ਜਾਦਾ ਹੈ। ਜਿਸ ਨਾਲ ਸਾਡੇ ਵਿਦਿਅਕ ਢਾਂਚੇ ਅਤੇ ਸਰਕਾਰਾ ਨੂੰ ਸਕੂਲਾ ਕਾਲਜ਼ਾ ਅਤੇ ਉੱਚ ਵਿਦਿਅਕ ਸੰਸਥਾਵਾ ਅੰਦਰ ਵਿਦਿਆਰਥੀਆਂ ਅਤੇ ਸਮਾਜ ਨਾਲ ਸਾਝੇ ਤੌਰ ਤੇ ਸੈਮੀਨਰ ਲਗਾਉਣੇ ਚਾਹੀਦੇ ਹਨ, ਜਿਸ ਨਾਲ ਅਸੀ ਲਾਇਬ੍ਰੇਰੀ ਦੀ ਵਰਤੋਂ ਨਾਲ ਚੰਗੇ ਸਮਾਜ ਦੀ ਨੀਂਹ ਰੱਖ ਸਕੀਏ।

ਗੁਰਪ੍ਰੀਤ ਸਿੰਘ ਸੰਧੂ
ਪਿੰਡ: ਚੱਕ ਬਜ਼ੀਦਾ (ਗਹਿਲੇ ਵਾਲਾ)
ਜਿਲਾ: ਫਾਜ਼ਿਲਕਾਂ
ਮੋਬਇਲ ਨੰ: 9988766013

Share Button

2 thoughts on “ਲਾਇਬ੍ਰੇਰੀਆ ਦੇ ਡਿੱਗਦੇ ਮਿਆਰ ਨੂੰ ਉੱਚਾ ਚੁੱਕਣਾ ਸਮੇਂ ਦੀ ਲੋੜ ਹੈ

Leave a Reply

Your email address will not be published. Required fields are marked *