Tue. Jul 23rd, 2019

ਲਾਂਚ ਹੋਵੇਗਾ Xiaomi ਦਾ ਸਭ ਤੋਂ ਸਸਤਾ ਸਮਾਰਟਫੋਨ Redmi Go

ਲਾਂਚ ਹੋਵੇਗਾ Xiaomi ਦਾ ਸਭ ਤੋਂ ਸਸਤਾ ਸਮਾਰਟਫੋਨ Redmi Go

ਚਾਇਨੀਜ਼ ਸਮਾਰਟਫੋਨ ਨਿਰਮਾਤਾ ਕੰਪਨੀ Xiaomi ਭਾਰਤ ਵਿਚ ਹਰ ਸੈਗਮੈਂਟ ਵਿਚ ਆਪਣੇ ਸ਼ਾਨਦਾਰ ਫੋਨ ਘੱਟ ਕੀਮਤ ‘ਚ ਲਿਆ ਕੇ ਨੌਜਵਾਨਾਂ ਦੀ ਪਸੰਦ ਬਣ ਗਈ ਹੈ। ਹਾਲ ਹੀ ‘ਚ ਕੰਪਨੀ ਨੇ ਰੈੱਡਮੀ ਨੋਟ 7 ਭਾਰਤ ਵਿਚ ਲਾਂਚ ਕੀਤਾ ਹੈ। ਉੱਥੇ ਅੱਜ ਸ਼ਾਓਮੀ ਭਾਰਤ ਵਿਚ ਆਪਣਾ ਸਭ ਤੋਂ ਸਸਤਾ ਸਮਾਰਟਫੋਨ ਪੇਸ਼ ਕਰਨ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਸ਼ਾਓਮੀ ਗੂਗਲ ਨਾਲ ਮਿਲ ਕੇ ਆਪਣਾ ਪਹਿਲਾ Android Go ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਇਹ ਸਮਾਰਟਫੋਨ ਅੱਜ ਦੁਪਹਿਰੇ ਲਾਂਚ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਇਹ ਹੁਣ ਤਕ ਦਾ ਸਭ ਤੋਂ ਸਸਤਾ ਰੈੱਡਮੀ ਫੋਨ ਹੋਵੇਗਾ।
Remi Go ਲਈ ਲੀਡਿੰਗ ਈ-ਕਾਮਰਸ ਪਲੈਟਫਾਰਮ ਨੇ ਪਹਿਲਾਂ ਤੋਂ ਹੀ ਇਕ ਡੈਡੀਕੇਟਿਡ ਪੇਜ ਬਣਾਇਆ ਹੈ। ਇਸ ਦਾ ਮਤਲਬ ਇਸ ਸਮਾਰਟ ਫੋਨ ਨੂੰ Mi ਦੇ ਅਧਿਕਾਰਤ ਸਟੋਰ ਤੋਂ ਇਲਾਵਾ ਇਸ ਈ-ਕਾਮਰਸ ਵੈੱਬਸਾਈਟ ‘ਤੇ ਖਰੀਦਿਆ ਜਾ ਸਕੇਗਾ। ਇਸ ਸਮਾਰਟਫੋਨ ਦੀ ਪਹਿਲੀ ਸੇਲ ਕਦੋਂ ਹੋਵੇਗੀ ਇਸ ਬਾਰੇ ਫ਼ਿਲਹਾਲ ਕੋਈ ਅਪਡੇਟ ਨਹੀਂ ਦਿੱਤਾ ਗਿਆ ਹੈ। ਸਮਾਰਟ ਫੋਨ ਦੀ ਲਾਂਚਿੰਗ ਤੋਂ ਬਾਅਦ ਹੀ ਇਸ ਦੀ ਪਹਿਲੀ ਸੇਲ ਦੀ ਤਰੀਕ ਬਾਰੇ ਪਤਾ ਚੱਲ ਸਕੇਗਾ।
ਇਸ ਦੇ ਫੀਚਰਾਂ ਦੀ ਗੱਲ ਕਰੀਏ ਤਾਂ ਇਹ ਗੂਗਲ ਦੇ Android Go ਪਲੇਟਫਾਰਮ ‘ਤੇ ਕੰਮ ਕਰਦਾ ਹੈ। ਫੋਨ ਵਿਚ ਗੂਗਲ ਦੇ ਲਾਈਟ ਗੋ ਐਪਸ ਦਿੱਤੇ ਗਏ ਹਨ। ਫੋਨ ਫੰਕੀ ਕਲਰ ਆਪਸ਼ਨਜ਼ ਬਲਿਊ, ਰੈੱਡ ਅਤੇ ਬਲੈਕ ਵਿਚ ਲਾਂਚ ਕੀਤਾ ਜਾ ਸਕਦਾ ਹੈ। ਇਸ ਵਿਚ 5 ਇੰਚ ਦਾ ਐੱਚਡੀ ਡਿਸਪਲੇ ਦਿੱਤਾ ਗਿਆ ਹੈ। ਫੋਨ ਵਿਚ ਕਵਾਲਕਾਮ ਸਨੈਪਡ੍ਰੈਗਨ ਕਵਾਡਕੋਰ 425 ਚਿਪਸੈੱਟ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਪ੍ਰੋਸੈਸਰ ਨੂੰ ਮੁੱਖ ਤੌਰ ‘ਤੇ ਐਂਟਰੀ ਲੈਵਲ ਦੇ ਸਮਾਰਟਫੋਨ ਲਈ ਹੀ ਤਿਆਰ ਕੀਤਾ ਗਿਆ ਹੈ। ਫੋਨ ਵਿਚ 1GB ਰੈਮ ਅਤੇ 8GB ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਨ ਦੀ ਇੰਟਰਨਲ ਸਟੋਰੇਜ ਮਾਈਕ੍ਰੋ ਐੱਸਡੀ ਕਾਰਡ ਜ਼ਰੀਏ 128GB ਤਕ ਵਧਾਈ ਜਾ ਸਕਦੀ ਹੈ।

Leave a Reply

Your email address will not be published. Required fields are marked *

%d bloggers like this: