ਲਾਂਚ ਹੋਈ ਰੋਲਸ-ਰੋਇਸ ਫੈਂਟਮ 8

ss1

ਲਾਂਚ ਹੋਈ ਰੋਲਸ-ਰੋਇਸ ਫੈਂਟਮ 8

ਜਰਮਨੀ ਦੀ ਕਾਰ ਨਿਰਮਾਤਾ ਕੰਪਨੀ ਰੋਲਸ-ਰੋਇਸ ਨੇ ਮੰਗਲਵਾਰ ਨੂੰ ਨਾਰਥ ਇੰਡੀਆ ‘ਚ ਆਪਣੀ ਅਠਵੀਂ ਜਨਰੇਸ਼ਨ ਦੀ ਫੈਂਟਮ ਨੂੰ ਲਾਂਚ ਕਰ ਦਿੱਤਾ ਹੈ। ਭਾਰਤ ‘ਚ ਇਸ ਨੂੰ 9.5 ਕਰੋੜ ਰੁਪਏ ਤੋਂ ਲੈ ਕੇ 11.35 ਕਰੋੜ ਰੁਪਏ ਦੇ ਬੇਸ ਪ੍ਰਾਈਸ ‘ਤੇ ਪੇਸ਼ ਕੀਤਾ ਹੈ। ਇਹ ਪ੍ਰਾਈਸ ਕਸਟਮਰ ਦੇ ਸਪੈਸੀਫਿਕੇਸ਼ਨ ‘ਤੇ ਡਿਪੈਂਡ ਕਰਦਾ ਹੈ। ਨਵੀਂ ਫੈਂਟਮ ਕੰਪਨੀ ਦੇ ਪ੍ਰੋਡਕਟ ਪੋਰਟਫੋਰਲੀਓ ‘ਚ ਵਿਸਤਾਰ ਕਰੇਗੀ। ਨਵੀਂ ਜਨਰੇਸ਼ਨ ਰੋਲਸ-ਰੋਇਸ ਫੈਂਟਮ ਨੂੰ ਕੰਪਨੀ ਨੇ ਨਵੇਂ ਐਲਮੂਨੀਅਮ ਸਪੈਸਫਰੈਮ ‘ਤੇ ਤਿਆਰ ਕੀਤਾ ਹੈ, ਜਿਸ ਨੂੰ ਕੰਪਨੀ ‘ਆਰਕੀਟੇਕਚਰ ਆਫ ਲਗਜ਼ਰੀ’ ਕਹਿੰਦੀ ਹੈ।
PunjabKesari
ਨਵੇਂ ਪਲੇਟਫਾਰਮ ਦੀ ਵਜ੍ਹਾ ਨਾਲ ਇਹ ਕਾਰ ਪੁਰਾਣੇ ਵਰਜ਼ਨ ਤੋਂ 77ਐੱਮ.ਐੱਮ. ਹੇਠਾਂ ਹੈ। ਇਸ ਤੋਂ ਬਾਅਦ ਵੀ ਇਹ ਵੱਡੀ ਲੱਗਦੀ ਹੈ ਕਿਉਂਕਿ ਇਹ 8 ਐੱਮ.ਐੱਮ. ਲੰਬੀ ਅਤੇ 29 ਐੱਮ.ਐੱਮ. ਚੌੜੀ ਹੈ। ਇਸ ਤੋਂ ਇਲਾਵਾ ਇਸ ‘ਚ 24 ਸਲੈਟ ਕ੍ਰੋਮ ਗ੍ਰਿਲ ਅਤੇ ਨਵੀਂ ਐੱਲ.ਈ.ਡੀ. ਪ੍ਰੋਜੈਕਟਰ ਹੈਂਡਲੈਂਪਸ, ਜੋ ਕਿ ਐੱਲ.ਈ.ਡੀ. ਡੇਟਾਈਮ ਰਨਿੰਗ ਲਾਈਟਸ ਦੇ ਚਾਰੋ ਪਾਸੇ ਦਿੱਤੀ ਗਈ ਹੈ।
PunjabKesari
ਨਵੀਂ ਰੋਲਸ-ਰੋਇਸ ਫੈਂਟਮ ਨੂੰ ਨਵੇਂ ਟੂ-ਟੋਨ ਸ਼ੇਡ ‘ਚ ਡਿਜ਼ਾਈਨ ਕੀਤਾ ਗਿਆ ਹੈ, ਜਿਸ ਦੇ ਕਾਰਨ ਇਸ ‘ਚ ਬੋਲਡ ਅਲਾਏ ਵ੍ਹੀਲਸ ਅਤੇ ਆਕਰਸ਼ਕ ਐੱਲ.ਈ.ਡੀ. ਹੈਡਲੈਂਪਸ ਲੱਗਾਈ ਗਈ ਹੈ। ਜੇਕਰ ਗੱਲ ਕਰੀਏ ਇਸ ਦੇ ਇੰਜਣ ਦੀ ਤਾਂ ਕਾਰ ਦਾ 6.75 ਲੀਟਰ ਵਾਲਾ ਟਵਿਨ ਟਰਬੋ ਚਾਰਜਡ ਵੀ12 ਇੰਜਣ 563 ਬੀ.ਐੱਚ.ਪੀ. ਦਾ ਪਾਵਰ ਅਤੇ 900 ਨਿਊਟਨ ਮੀਟਰ ਟਾਰਕ ਜਨਰੇਟ ਕਰਨ ਦੀ ਸਮਰੱਥਾ ਰੱਖਦਾ ਹੈ। ਖਾਸ ਗੱਲ ਇਹ ਹੈ ਕਿ 8 ਸਪੀਡ, ਸੈਟਲਾਈਟ-ਏਟੇਡ ਟ੍ਰਾਂਸਮਿਸ਼ਨ ਦੀ ਮਦਦ ਨਾਲ ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦਾ ਸਪੀਡ ਫੜਨ ‘ਚ ਸਿਰਫ 5.4 ਸੈਕਿੰਡ ਦਾ ਸਮਾਂ ਲੈਂਦੀ ਹੈ।

Share Button

Leave a Reply

Your email address will not be published. Required fields are marked *