ਲਸਣ ਸੰਜੀਵਨੀ ਤੋ ਘੱਟ ਨਹੀ

ਲਸਣ ਸੰਜੀਵਨੀ ਤੋ ਘੱਟ ਨਹੀ

ਲਸਣ ਮਨੁੱਖੀ ਜੀਵਨ ਵਿਚ ਇਕ ਸੰਜੀਵਨੀ ਦਾ ਕੰਮ ਕਰਦਾ ਹੈ। ਜਿਹੜਾ ਕਿ ਹਿਰਦਾ ਰੋਗ ਅਤੇ ਕੈਂਸਰ ਵਰਗੀਆਂ ਨਾਂ ਮੁਰਾਦ ਬੀਮਾਰੀਆਂ ਦੇ ਵਿਰੁੱਧ ਸਾਡੇ ਸਰੀਰ ਵਿਚ ਸੁਰੱਖਿਆ ਕਵਚ ਬਣਾ ਕੇ ਇਹਨਾਂ ਬੀਮਾਰੀਆਂ ਤੋ ਸਾਡਾ ਬਚਾਅ ਕਰਦਾ ਹੈ। ‘ਜਰਨਲ ਆਫ ਨਿਊਟ੍ਰੀਸ਼ਨ’ ਵਲੋ ਕੀਤੀ ਗਈ ਮਹੱਤਵ ਪੂਰਣ ਖੋਜ ਅਨੁਸਾਰ ਲਸਣ ਦੀ ਲਗਾਤਾਰ ਵਰਤੋ ਨਾਲ ਸਾਡੇ ਸਰੀਰ ਵਿਚ ਕੋਲੇਸਟ੍ਰਾਲ ਦੀ ਮਾਤਰਾ ਤਾਂ ਘਟਦੀ ਹੀ ਹੈ।ਸਗੋ ਇਸ ਨਾਲ ਦਿਲ ਦੀਆਂ ਬੀਮਾਰੀਆਂ ਨੂੰ ਵੀ ਕਾਫੀ ਹੱਦ ਤੱਕ ਲਾਭ ਮਿਲਦਾ ਹੈ। ਲਸਣ ਦੋ ਪ੍ਰਕਾਰ ਦਾ ਹੁੰਦਾ ਹੈ। ਇਕ ਗੰਢੀ ਵਾਲਾ ਅਤੇ ਦੁਸਰਾ ਇਕ ਗੰਢੀ ਜਿਸ ਵਿਚ 10-12 ਕਲੀਆਂ ਹੁੰਦੀਆ ਹਨ। ਆਮ ਤੋਰ ਤੇ ਇਕ ਗੰਢੀ ਵਾਲੇ ਲਸਣ ਨੂੰ ਉੱਤਮ ਅਤੇ ਗੁਣਕਾਰੀ ਮੰਨੀਆਂ ਗਿਆ ਹੈ।ਜਦ ਕਿ 10-12 ਕਲੀਆਂ ਵਾਲੇ ਲਸਣ ਵਿਚ ਕੁਝ ਘੱਟ ਗੁਣ ਪਾਏ ਜਾਦੇ ਹਨ। ਲਸਣ ਨੂੰ ਅਲੱਗ-ਅਲੱਗ ਵਿਧੀ ਨਾਲ ਖਾਧਾ ਜਾਦਾ ਹੈ। ਲਸਣ ਖਾਣ ਨਾਲ ਇਸ ਦਾ ਸਾਡੇ ਸਾਰੇ ਸਰੀਰ ਤੇ ਅਸਰ ਹੁੰਦਾ ਹੈ। ਇਹ ਹਿਰਦੇ ਰੋਗ ਅਤੇ ਕੋਲੇਸਟ੍ਰਾਲ ਤੋ ਇਲਾਵਾ ਸਾਡੀ ਯਾਦ ਸ਼ਕਤੀ ਨੂੰ ਤੇਜ ਕਰਦਾ ਹੈ। ਇਹ ਅੱਖਾਂ ਲਈ ਰਾਮ ਬਾਣ ਦਾ ਕੰਮ ਕਰਦਾ ਹੈ। ਇਸ ਤੋ ਇਲਾਵਾ ਕਈ ਤਰ੍ਹਾਂ ਦੇ ਦਰਦਾ ਵਿਚ ਵੀ ਇਹ ਬਹੁਤ ਲਾਭਕਾਰੀ ਸਿੱਧ ਹੋਇਆ ਹੈ।

ਸਵੇਰ ਵੇਲੇ ਖਾਲੀ ਪੇਟ ਲਸਣ ਦੀਆਂ ਦੋ ਕਲੀਆਂ ਪਾਣੀ ਨਾਲ ਖਾਣ ਨਾਲ ਪੇਟ ਵਿਚ ਗੈਸ ਨਹੀ ਬਣਦੀ ਅਤੇ ਇਸ ਨਾਲ ਪਾਚਣ ਸ਼ਕਤੀ ਠੀਕ ਰਹਿੰਦੀ ਹੈ ਨਾਲ ਹੀ ਕਬਜ ਤੋ ਛੁਟਕਾਰਾ ਮਿਲਦਾ ਹੈ। ਪੁਰਾਣੀ ਖਾਂਸੀ ਵਿਚ ਵੀ ਲਸਣ ਰਾਮ ਬਾਣ ਦਾ ਕੰਮ ਕਰਦਾ ਹੈ ਇੱਕ ਮੁਨੱਕੇ ਨਾਲ ਲਸਣ ਦੀ ਇੱਕ ਕਲੀ ਸਵੇਰੇ ਸ਼ਾਮ ਚਬਾ ਕੇ ਖਾਣ ਨਾਲ ਖਾਂਸੀ ਤੋ ਕਾਫੀ ਫਾਇਦਾ ਮਿਲਦਾ ਹੈ। ਜਿਸ ਨੂੰ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਰਹਿੰਦੀ ਹੈ। ਉਸ ਨੂੰ ਸਵੇਰੇ ਖਾਲੀ ਪੇਟ ਲਸਣ ਦੀ ਇੱਕ ਕਲੀ ਪਾਣੀ ਨਾਲ ਰੋਜਾਨਾਂ ਖਾਣ ਨਾਲ ਕਾਫੀ ਲਾਭ ਮਿਲੇਗਾ। ਜਿਨ੍ਹਾਂ ਵਿਅਕਤੀਆਂ ਨੂੰ ਸ਼ੂਗਰ ਕਾਰਣ ਸ਼ਰੀਰ ਵਿਚ ਕਮਜੋਰੀ ਜਾਂ ਖੂਨ ਦੀ ਘਾਟ ਮਹਿਸੂਸ ਹੁੰਦੀ ਹੈ।ੳਨ੍ਹਾਂ ਨੂੰ ਰੋਜਾਨਾਂ ਲਸਣ ਦੀ ਵਰਤੋ ਕਰਨੀ ਚਾਹੀਦੀ ਹੈ। ਕਿਉਕੀ ਲਸਣ ਵਿਚ ਆਇਰਨ ਕਾਫੀ ਮਾਤਰਾ ਵਿਚ ਹੁੰਦਾ ਹੈ। ਜੋ ਕਿ ਮਨੁੱਖੀ ਸ਼ਰੀਰ ਵਿਚ ਖੂਨ ਬਣਾਉਣ ਦਾ ਮੁੱਖ ਸਰੋਤ ਹੈ। ਰੋਜਾਨਾਂ ਇਸ ਦੀ ਵਰਤੋ ਨਾਲ ਸ਼ੂਗਰ ਵੀ ਕਾਬੂ ਵਿਚ ਰਹਿੰਦੀ ਹੈ।ਕੰਨਾਂ ਦੀ ਸਮੱਸਿਆ ਲਈ ਲਸਣ ਰਾਮ ਬਾਣ ਹੈ ਕਿਉਕੀ ਕੰਨਾਂ ਦੀ ਲਗਭਗ ਹਰ ਬਿਮਾਰੀ ਲਈ ਲਸਣ ਲਾਭਕਾਰੀ ਹੈ। ਸਰ੍ਹੋਂ ਦੇ ਤੇਲ ਵਿਚ ਲਸਣ ਪਕਾ ਕੇ ਉਸ ਤੇਲ ਦੀਆਂ ਦੋ-ਦੋ ਬੂੰਦਾਂ ਕੰਨਾਂ ਵਿਚ ਪਾ ਕੇ ਕੰਨਾਂ ਦੀ ਲਗਭਗ ਹਰ ਬਿਮਾਰੀ ਤੋ ਛੁਟਕਾਰਾਂ ਪਾਈਆਂ ਜਾ ਸਕਦਾ ਹੈ।

ਰਾਕੇਸ਼ ਕੁਮਾਰ ਗੜ੍ਹਸ਼ੰਕਰ
9888448338

Share Button

Leave a Reply

Your email address will not be published. Required fields are marked *

%d bloggers like this: